12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਵਿਜੀਲੈਂਸ ਦਫ਼ਤਰ 'ਤੇ ਛਾਪੇਮਾਰੀ ਦੇ ਸੰਬੰਧ 'ਚ ਸੀ.ਬੀ.ਆਈ. ਵਲੋਂ 3 ਕਾਬੂ

Ad Position 21
No active advertisement
ਅਜੀਤ ਡੈਸਕ 13-05-2026

• ਡੀ.ਜੀ.ਪੀ. ਚੌਹਾਨ ਦਾ ਰੀਡਰ ਓ.ਪੀ. ਰਾਣਾ ਫ਼ਰਾਰ • ਪਿਉ-ਪੁੱਤ 3 ਦਿਨਾਂ ਦੇ ਰਿਮਾਂਡ 'ਤੇ • ਡਰਾਈਵਰ ਅੰਕਿਤ ਵਧਵਾ ਨੂੰ ਜੇਲ੍ਹ•ਭੇਜਿਆ • ਮਾਮਲਾ 20 ਲੱਖ ਦੀ ਰਿਸ਼ਵਤ ਦਾ
ਕਪਿਲ ਵਧਵਾ

ਐੱਸ. ਏ. ਐੱਸ. ਨਗਰ/ਚੰਡੀਗੜ੍ਹ, 12 ਮਈ -ਪੰਜਾਬ ਵਿਜੀਲੈਂਸ ਬਿਊਰੋ ਨਾਲ ਜੁੜੇ 20 ਲੱਖ ਰੁਪਏ ਦੇ ਕਥਿਤ ਰਿਸ਼ਵਤ ਮੰਗਣ ਦੇ ਮਾਮਲੇ 'ਚ ਕੇਂਦਰੀ ਜਾਂਚ ਏਜੰਸੀ (ਸੀ.ਬੀ.ਆਈ.) ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮਾਂ ਵਿਚ ਦੋ ਨਿੱਜੀ ਵਿਚੋਲੇ ਅਤੇ ਇਕ ਸਾਥੀ ਸ਼ਾਮਿਲ ਹੈ, ਜਦਕਿ ਪੰਜਾਬ ਵਿਜੀਲੈਂਸ ਦੇ ਡੀ.ਜੀ.ਪੀ. ਦਾ ਰੀਡਰ ਓ.ਪੀ. ਰਾਣਾ ਮੌਕੇ ਤੋਂ ਫ਼ਰਾਰ ਹੋਣ 'ਚ ਸਫ਼ਲ ਹੋ ਗਿਆ, ਜਿਸ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ | ਉਕਤ ਮਾਮਲੇ ਦੇ ਸੰਬੰਧ ਵਿਚ ਸੀ.ਬੀ.ਆਈ. ਵਲੋਂ ਰਾਤ ਤੱਕ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ ਵਿਖੇ ਛਾਪੇਮਾਰੀ ਕੀਤੀ ਗਈ ਅਤੇ ਕਰੀਬ 9.30 ਵਜੇ ਸੀ.ਬੀ.ਆਈ. ਦੇ ਅਧਿਕਾਰੀ ਕੁਝ ਦਸਤਾਵੇਜ਼ ਲੈ ਕੇ ਚਲੇ ਗਏ | ਪੰਜਾਬ ਵਿਜੀਲੈਂਸ ਨਾਲ ਜੁੜੇ ਕਥਿਤ ਰਿਸ਼ਵਤਖ਼ੋਰੀ ਮਾਮਲੇ ਸੰਬੰਧੀ ਸੀ.ਬੀ.ਆਈ. ਵਲੋਂ ਭਿ੍ਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7 ਅਤੇ 7-ਏ ਦੇ ਨਾਲ-ਨਾਲ ਬੀ.ਐਨ.ਐਸ. ਦੀ ਧਾਰਾ 61(2) ਤਹਿਤ ਦਰਜ ਐਫ਼.ਆਈ.ਆਰ. ਸੰਬੰਧੀ ਗਿ੍ਫ਼ਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਵਿਕਾਸ ਉਰਫ਼ ਵਿੱਕੀ ਗੋਇਲ, ਉਸ ਦਾ ਪੁੱਤਰ ਰਾਘਵ ਗੋਇਲ ਅਤੇ ਡਰਾਈਵਰ ਅੰਕਿਤ ਵਧਵਾ ਨੂੰ ਮੰਗਲਵਾਰ ਬਾਅਦ ਦੁਪਹਿਰ ਚੰਡੀਗੜ੍ਹ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ | ਅਦਾਲਤੀ ਕਾਰਵਾਈ ਦੌਰਾਨ ਸੀ.ਬੀ.ਆਈ. ਵਲੋਂ ਸਰਕਾਰੀ ਵਕੀਲ ਲੀਜ਼ਾ ਗਰੋਵਰ ਅਤੇ ਵਕੀਲ ਨਰਿੰਦਰ ਸਿੰਘ ਪੇਸ਼ ਹੋਏ, ਜਦਕਿ ਮੁਲਜ਼ਮਾਂ ਵਲੋਂ ਲੀਗਲ ਏਡ ਦੇ ਵਕੀਲ ਪੇਸ਼ ਹੋਏ | ਜ਼ਿਕਰਯੋਗ ਹੈ ਕਿ ਰਿਸ਼ਵਤਖ਼ੋਰੀ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਰੀਡਰ ਓ. ਪੀ. ਰਾਣਾ ਅਤੇ ਰਾਘਵ ਗੋਇਲ ਵਿਚਕਾਰ ਲੈਣ-ਦੇਣ ਸੰਬੰਧੀ ਵੱਟਸਐਪ ਚੈਟ ਕਾਫ਼ੀ ਸਮੇਂ ਤੋਂ ਚੱਲ ਰਹੀ ਸੀ | ਜਾਂਚ ਏਜੰਸੀ ਵਲੋਂ ਅਦਾਲਤ ਅੱਗੇ 12 ਪੰਨਿਆਂ ਦੀਆਂ ਵਟਸਐਪ ਚੈਟ ਵੀ ਪੇਸ਼ ਕੀਤੀ ਗਈ | ਦੱਸਿਆ ਗਿਆ ਕਿ ਸਰਕਾਰੀ ਸੇਵਕ ਓ. ਪੀ. ਰਾਣਾ ਵਲੋਂ ਰਾਘਵ ਗੋਇਲ ਨਾਲ ਵਟਸਐਪ ਰਾਹੀਂ ਸਰਕਾਰੀ ਦਸਤਾਵੇਜ਼ ਵੀ ਸਾਂਝੇ ਕੀਤੇ ਗਏ ਸਨ | ਅਦਾਲਤ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਕੇਸ ਨੂੰ ਸੁਲਝਾਉਣ ਲਈ ਇੱਕ ਸੀਨੀਅਰ ਅਧਿਕਾਰੀ ਦੇ ਨਾਂਅ 'ਤੇ 20 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ, ਜਦਕਿ ਸੌਦਾ 13 ਲੱਖ ਰੁਪਏ ਵਿਚ ਤੈਅ ਹੋਇਆ | ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਓ. ਪੀ. ਰਾਣਾ ਵਲੋਂ ਆਪਣੇ ਲਈ ਇਕ ਮਹਿੰਗਾ ਮੋਬਾਈਲ ਫ਼ੋਨ ਮੰਗਿਆ ਗਿਆ ਸੀ ਅਤੇ ਫ਼ੋਨ ਦੇ ਰੰਗ ਤੇ ਮਾਡਲ ਸੰਬੰਧੀ ਫ਼ੋਟੋਆਂ ਵੀ ਵਟਸਐਪ ਰਾਹੀਂ ਭੇਜੀਆਂ ਗਈਆਂ | ਸੀ.ਬੀ.ਆਈ. ਅਧਿਕਾਰੀਆਂ ਵਲੋਂ ਵਿਕਾਸ ਗੋਇਲ ਅਤੇ ਰਾਘਵ ਗੋਇਲ ਦੇ 3 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਨੂੰ ਅਦਾਲਤ ਨੇ ਮਨਜ਼ੂਰ ਕਰਦਿਆਂ ਅਗਲੀ ਸੁਣਵਾਈ 15 ਮਈ ਲਈ ਤੈਅ ਕੀਤੀ ਹੈ | ਜਦਕਿ ਕਥਿਤ ਰਿਸ਼ਵਤ ਦੀ ਰਕਮ 13 ਲੱਖ ਰੁਪਏ ਅਤੇ ਮੋਬਾਈਲ ਫ਼ੋਨ ਲੈਣ ਆਏ ਅੰਕਿਤ ਵਧਵਾ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਸੀ.ਬੀ.ਆਈ ਵਲੋਂ ਡੀ.ਜੀ. ਵਿਜੀਲੈਂਸ ਦੇ ਰੀਡਰ ਓ.ਪੀ. ਰਾਣਾ ਖ਼ਿਲਾਫ਼ ਖੁੱਲ੍ਹੀ ਤਰੀਕ ਦਾ ਗਿ੍ਫ਼ਤਾਰੀ ਵਾਰੰਟ ਜਾਰੀ ਦੀ ਮੰਗ ਕੀਤੀ ਗਈ ਸੀ |
13 ਲੱਖ ਰੁਪਏ ਅਤੇ ਮੋਬਾਈਲ ਫ਼ੋਨ ਬਰਾਮਦ
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਵਿਕਾਸ ਉਰਫ਼ ਵਿੱਕੀ ਗੋਇਲ ਅਤੇ ਉਸ ਦੇ ਪੁੱਤਰ ਰਾਘਵ ਗੋਇਲ ਨੇ ਉਸ ਦੇ ਖ਼ਿਲਾਫ਼ ਵਿਜੀਲੈਂਸ ਬਿਊਰੋ ਲੁਧਿਆਣਾ ਵਿਖੇ ਦਰਜ ਸ਼ਿਕਾਇਤ ਨੂੰ ਬੰਦ ਕਰਵਾਉਣ ਬਦਲੇ 20 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ | ਬਾਅਦ ਵਿਚ ਰਿਸ਼ਵਤ ਦੀ ਰਕਮ 20 ਲੱਖ ਤੋਂ ਘਟਾ ਕੇ 13 ਲੱਖ ਰੁਪਏ ਕਰ ਦਿੱਤੀ ਗਈ ਸੀ | ਇਸ ਦੇ ਨਾਲ ਹੀ ਓ. ਪੀ. ਰਾਣਾ ਲਈ ਇਕ ਸੈਮਸੰਗ ਗਲੈਕਸੀ ਜ਼ੈੱਡ ਫੋਲਡ-7 ਮੋਬਾਈਲ ਫ਼ੋਨ ਦੀ ਵੀ ਮੰਗ ਕੀਤੀ ਗਈ ਸੀ | ਸੀ. ਬੀ. ਆਈ. ਵਲੋਂ 11 ਮਈ ਨੂੰ ਵਿਛਾਏ ਗਏ ਜਾਲ ਦੌਰਾਨ ਅੰਕਿਤ ਨਾਂਅ ਦੇ ਵਿਅਕਤੀ ਨੂੰ 13 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਸਮੇਂ ਕਾਬੂ ਕੀਤਾ ਗਿਆ ਸੀ | ਇਸ ਦੌਰਾਨ ਜਾਂਚ ਏਜੰਸੀ ਨੇ ਰਿਸ਼ਵਤ ਦੀ ਰਕਮ ਅਤੇ ਮੋਬਾਈਲ ਫ਼ੋਨ ਵੀ ਬਰਾਮਦ ਕਰ ਲਿਆ ਸੀ | ਸੀ.ਬੀ.ਆਈ. ਅਨੁਸਾਰ ਓ. ਪੀ. ਰਾਣਾ ਪੁਲਿਸ ਗੰਨਮੈਨਾਂ ਨੂੰ ਦੇਖ ਕੇ ਮੌਕੇ ਤੋਂ ਫ਼ਰਾਰ ਹੋ ਗਿਆ, ਜਦਕਿ ਵਿਕਾਸ ਗੋਇਲ ਅਤੇ ਉਸ ਦੇ ਪੁੱਤਰ ਰਾਘਵ ਗੋਇਲ ਨੂੰ ਅੰਬਾਲਾ ਨੇੜਿਓਾ ਪੰਜਾਬ-ਹਰਿਆਣਾ ਦੀ ਸਰਹੱਦ ਤੋਂ ਗਿ੍ਫ਼ਤਾਰ ਕਰ ਲਿਆ ਗਿਆ | ਜਾਂਚ ਏਜੰਸੀ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਜਾਂਚ ਦੌਰਾਨ ਓ. ਪੀ. ਰਾਣਾ ਦੀ ਇਸ ਸਾਜਿਸ਼ ਵਿਚ ਸਰਗਰਮ ਭੂਮਿਕਾ ਸਾਹਮਣੇ ਆਈ ਹੈ |
ਓ. ਪੀ. ਰਾਣਾ ਦੀ ਰਿਹਾਇਸ਼ ਤੋਂ ਵੀ 9 ਲੱਖ ਰੁਪਏ ਬਰਾਮਦ
ਇਸ ਮਾਮਲੇ ਵਿਚ ਮਲੋਟ ਸਥਿਤ ਰਾਘਵ ਗੋਇਲ ਅਤੇ ਵਿਕਾਸ ਗੋਇਲ ਦੇ ਘਰਾਂ ਸਮੇਤ ਚੰਡੀਗੜ੍ਹ ਦੇ ਸੈਕਟਰ-23 ਸਥਿਤ ਓ. ਪੀ. ਰਾਣਾ ਦੀ ਰਿਹਾਇਸ਼ 'ਤੇ ਵੀ ਛਾਪੇਮਾਰੀ ਕੀਤੀ ਗਈ | ਸੀ.ਬੀ.ਆਈ. ਮੁਤਾਬਿਕ ਛਾਪੇਮਾਰੀ ਦੌਰਾਨ ਓ. ਪੀ. ਰਾਣਾ ਦੀ ਰਿਹਾਇਸ਼ ਤੋਂ 9 ਲੱਖ ਰੁਪਏ ਦੀ ਨਕਦੀ ਅਤੇ ਹੋਰ ਅਹਿਮ ਦਸਤਾਵੇਜ਼ ਬਰਾਮਦ ਕੀਤੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਦੇਸ਼ 'ਚ ਤੇਲ, ਐਲ.ਪੀ.ਜੀ. ਦੀ ਕੋਈ ਕਮੀ ਨਹੀਂ-ਹਰਦੀਪ ਸਿੰਘ ਪੁਰੀ ਅਗਲੀ ਖ਼ਬਰ ਪੇਪਰ ਲੀਕ ਹੋਣ ਕਾਰਨ ਨੀਟ ਯੂ.ਜੀ. ਦੀ ਪ੍ਰੀਖਿਆ ਰੱਦ, ਸੀ.ਬੀ.ਆਈ. ਕਰੇਗੀ ਜਾਂਚ
Ad Position 24