12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਮੂਧੇ ਮੂੰਹ ਡਿਗਿਆ ਸ਼ੇਅਰ ਬਾਜ਼ਾਰ

Ad Position 21
No active advertisement
13-05-2026
ਮੁੰਬਈ, 12 ਮਈ (ਯੂ.ਐਨ.ਆਈ.)-ਮੰਗਲਵਾਰ ਨੂੰ ਵੀ ਸ਼ੇਅਰ ਬਾਜ਼ਾਰ 'ਚ ਗਿਰਾਵਟ ਦਾ ਰੁਝਾਨ ਜਾਰੀ ਰਿਹਾ | ਮਿਸ਼ਰਤ ਵਿਸ਼ਵ ਬਾਜ਼ਾਰਾਂ ਦੇ ਸੰਕੇਤਾਂ ਦੇ ਵਿਚਕਾਰ ਬੈਂਚਮਾਰਕ ਸੂਚਕਅੰਕ ਬੀ.ਐਸ.ਈ. ਤੇ ਨਿਫਟੀ 'ਚ ਲਗਾਤਾਰ ਚੌਥੇ ਦਿਨ ਵੀ ਗਿਰਾਵਟ ਦਰਜ ਕੀਤੀ ਗਈ | ਬਾਜ਼ਾਰ ਬੰਦ ਹੋਣ 'ਤੇ ਸੈਂਸੈਕਸ 1,456.04 ਅੰਕ (1.92 ਫ਼ੀਸਦ) ਡਿੱਗ ਕੇ 74,559.24 'ਤੇ ਆ ਗਿਆ, ਜਦੋਂਕਿ ਨਿਫਟੀ 436.30 ਅੰਕ (1.83 ਫ਼ੀਸਦ) ਡਿੱਗ ਕੇ 23,379.55 'ਤੇ ਆ ਗਿਆ | ਲਗਭਗ 3,219 ਸਟਾਕ ਡਿੱਗ ਗਏ, ਜਦੋਂਕਿ 875 ਸਟਾਕ 'ਚ ਵਾਧਾ ਦਰਜ ਕੀਤਾ ਗਿਆ | ਅੱਜ ਭਾਰਤੀ ਰੁਪਿਆ ਵੀ ਅਮਰੀਕੀ ਡਾਲਰ ਦੇ ਮੁਕਾਬਲੇ 95.63 ਦੇ ਰਿਕਾਰਡ ਹੇਠਲੇ ਪੱਧਰ 'ਤੇ ਬੰਦ ਹੋਇਆ | ਨਿਵੇਸ਼ਕਾਂ ਨੂੰ 11 ਲੱਖ ਕਰੋੜ ਤੋਂ ਵੱਧ ਦਾ ਨੁਕਸਾਨ ਝਲਣਾ ਪਿਆ, ਕਿਉਂਕਿ ਬੀ.ਐਸ.ਈ.-ਸੂਚੀਬੱਧ ਕੰਪਨੀਆਂ ਦਾ ਬਾਜ਼ਾਰੀ ਮੁੱਲ (ਐਮ-ਕੈਪ) 467.3 ਲੱਖ ਕਰੋੜ ਰਿਹਾ |

Ad Position 22
No active advertisement
ਪਿਛਲੀ ਖ਼ਬਰ ਏ.ਆਈ.ਏ.ਡੀ.ਐਮ.ਕੇ. ਧੜਾ ਟੀ.ਵੀ.ਕੇ. ਸਰਕਾਰ ਦਾ ਸਮਰਥਨ ਕਰੇਗਾ ਅਗਲੀ ਖ਼ਬਰ ਦੇਸ਼ 'ਚ ਤੇਲ, ਐਲ.ਪੀ.ਜੀ. ਦੀ ਕੋਈ ਕਮੀ ਨਹੀਂ-ਹਰਦੀਪ ਸਿੰਘ ਪੁਰੀ
Ad Position 24