ਏ.ਆਈ.ਏ.ਡੀ.ਐਮ.ਕੇ. ਧੜਾ ਟੀ.ਵੀ.ਕੇ. ਸਰਕਾਰ ਦਾ ਸਮਰਥਨ ਕਰੇਗਾ
ਅਜੀਤ ਡੈਸਕ
13-05-2026
ਚੇਨਈ, 12 ਮਈ (ਪੀ.ਟੀ.ਆਈ.) ਸੀਨੀਅਰ ਵਿਧਾਇਕ ਐਸ.ਪੀ. ਵੇਲੂਮਣੀ ਅਤੇ ਸੀ.ਵੀ. ਸ਼ਨਮੁਗਮ ਦੀ ਅਗਵਾਈ ਵਾਲੇ ਏ.ਆਈ.ਏ.ਡੀ.ਐਮ.ਕੇ. ਧੜੇ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਦੀ ਅਗਵਾਈ ਵਾਲੀ ਟੀ.ਵੀ.ਕੇ. ਸਰਕਾਰ ਦਾ ਸਮਰਥਨ ਕਰਨ ਦਾ ਫ਼ੈਸਲਾ ਕੀਤਾ ਹੈ¢ ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪਾਰਟੀ ਦੇ ਜਨਰਲ ਸਕੱਤਰ ਏਡਪਾਡੀ ਕੇ. ਪਲਾਨੀਸਵਾਮੀ ਡੀ.ਐਮ.ਕੇ. ਦੇ ਸਮਰਥਨ ਨਾਲ ਸਰਕਾਰ ਬਣਾਉਣਾ ਚਾਹੁੰਦੇ ਸਨ¢ ਉਨ੍ਹਾਂ ਅੱਗੇ ਕਿਹਾ, 'ਅਸੀਂ ਉਨ੍ਹਾਂ (ਪਲਾਨੀਸਵਾਮੀ ਦੇ) ਫ਼ੈਸਲੇ ਦਾ ਵਿਰੋਧ ਕੀਤਾ, ਕਿਉਂਕਿ ਏ.ਆਈ.ਏ.ਡੀ.ਐਮ.ਕੇ. ਡੀ.ਐਮ.ਕੇ. ਨੂੰ ਹਰਾਉਣ ਲਈ ਬਣਾਈ ਗਈ ਸੀ¢' ਸ਼ਨਮੁਗਮ ਨੇ ਇਹ ਵੀ ਮੰਗ ਕੀਤੀ ਕਿ ਪਲਾਨੀਸਵਾਮੀ ਤੁਰੰਤ ਪਾਰਟੀ ਦੀ ਜਨਰਲ ਕੌਂਸਲ ਦੀ ਮੀਟਿੰਗ ਬੁਲਾਉਣ¢ਤਾਮਿਲਨਾਡੂ ਵਿਧਾਨ ਸਭਾ ਚੋਣਾਂ ਵਿੱਚ ਏ.ਆਈ.ਏ.ਡੀ.ਐਮ.ਕੇ. ਨੇ 47 ਸੀਟਾਂ ਜਿੱਤੀਆਂ¢