12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਮੁੱਖ ਮੰਤਰੀ ਵਿਜੇ ਵਲੋਂ ਤਾਮਿਲਨਾਡੂ 'ਚ 717 ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦੇ ਹੁਕਮ

Ad Position 21
No active advertisement
ਅਜੀਤ ਡੈਸਕ 13-05-2026
ਚੇਨਈ, 12 ਮਈ (ਪੀ.ਟੀ.ਆਈ.)-ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਨੇ ਮੰਗਲਵਾਰ ਨੂੰ ਸੂਬੇ ਭਰ 'ਚ 717 ਪ੍ਰਚੂਨ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦੇ ਹੁਕਮ ਦਿੱਤੇ, ਜਿਨ੍ਹਾਂ ਵਿੱਚ ਪੂਜਾ ਸਥਾਨਾਂ ਦੇ ਨੇੜੇ ਸਥਿਤ 276 ਦੁਕਾਨਾਂ ਸ਼ਾਮਿਲ ਹਨ¢ ਇਕ ਅਧਿਕਾਰਤ ਰਿਲੀਜ਼ ਅਨੁਸਾਰ, ਜਨਤਾ ਦੀ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ, ਵਿਜੇ ਨੇ ਪ੍ਰਚੂਨ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ¢ ਇਸ ਅਨੁਸਾਰ ਪੂਜਾ ਸਥਾਨਾਂ ਦੇ ਨੇੜੇ ਸਥਿਤ 276 ਦੁਕਾਨਾਂ, ਵਿੱਦਿਅਕ ਸੰਸਥਾਵਾਂ ਦੇ ਨੇੜੇ ਸਥਿਤ 186 ਦੁਕਾਨਾਂ ਅਤੇ ਬੱਸ ਸਟੈਂਡ ਦੇ ਨੇੜੇ ਸਥਿਤ 255 ਦੁਕਾਨਾਂ ਅਗਲੇ ਦੋ ਹਫ਼ਤਿਆਂ ਦੇ ਅੰਦਰ ਬੰਦ ਕਰ ਦਿੱਤੀਆਂ ਜਾਣਗੀਆਂ¢ ਸੂਬੇ ਵਿੱਚ, ਖਾਸ ਕਰਕੇ ਅÏਰਤਾਂ ਅਤੇ ਕੁਝ ਰਾਜਨੀਤਿਕ ਪਾਰਟੀਆਂ ਵਲੋਂ ਵਿਆਪਕ ਮੰਗ ਕੀਤੀ ਗਈ ਹੈ ਕਿ ਸੂਬੇ ਵਿੱਚ ਸਾਰੇ ਸ਼ਰਾਬ ਦੇ ਸਟੋਰ ਬੰਦ ਕੀਤੇ ਜਾਣ¢ਤਾਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ ਸੂਬੇ ਭਰ ਵਿੱਚ 4,765 ਪ੍ਰਚੂਨ ਸ਼ਰਾਬ ਦੀਆਂ ਦੁਕਾਨਾਂ ਚਲਾਉਂਦੀ ਹੈ¢

Ad Position 22
No active advertisement
ਪਿਛਲੀ ਖ਼ਬਰ ਸਾਈਕਲ 'ਤੇ ਅਦਾਲਤ ਪੁੱਜੇ ਜੱਜ, ਬੈਟਰੀ ਰਿਕਸ਼ਾ 'ਚ ਬੈਠੇ ਮੰਤਰੀ ਅਗਲੀ ਖ਼ਬਰ ਏ.ਆਈ.ਏ.ਡੀ.ਐਮ.ਕੇ. ਧੜਾ ਟੀ.ਵੀ.ਕੇ. ਸਰਕਾਰ ਦਾ ਸਮਰਥਨ ਕਰੇਗਾ
Ad Position 24