25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਪੇਪਰ ਲੀਕ ਮਾਮਲਾ : ਕੇਜਰੀਵਾਲ ਵਲੋਂ ਨੌਜਵਾਨਾਂ ਨੂੰ ਸੜਕਾਂ 'ਤੇ ਉਤਰਨ ਤੇ ਅੰਦੋਲਨ ਕਰਨ ਦੀ ਅਪੀਲ <br/>

Ad Position 21
No active advertisement
ਅਜੀਤ ਡੈਸਕ 14-05-2026

ਨਵੀਂ ਦਿੱਲੀ, 13 ਮਈ (ਜਗਤਾਰ ਸਿੰਘ)-ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨੀਟ ਪੇਪਰ ਲੀਕ ਅਤੇ ਵਿਦੇਸ਼ ਨੀਤੀ ਨੂੰ ਲੈ ਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਹੈ ¢ ਉਨ੍ਹਾਂ ਦੇਸ਼ ਦੇ ਨੌਜਵਾਨਾਂ ਯਾਨੀ 'ਜੈਨ-ਜ਼ੀ' ਨੂੰ ਭਿ੍ਸ਼ਟਾਚਾਰ ਦੇ ਖ਼ਿਲਾਫ਼ ਅੰਦੋਲਨ ਕਰਨ ਦੀ ਅਪੀਲ ਕੀਤੀ ਅਤੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਬਾਅ ਵਿਚ ਕੰਮ ਕਰਨ ਦਾ ਦੋਸ਼ ਲਗਾਉਂਦੇ ਹੋਏ ਪ੍ਰਧਾਨ ਮੰਤਰੀ ਦੇ ਅਸਤੀਫ਼ੇ ਦੀ ਮੰਗ ਵੀ ਕੀਤੀ ¢ ਕੇਜਰੀਵਾਲ ਨੇ ਪੇਪਰ ਲੀਕ ਦੇ ਮੁੱਦੇ ਨੂੰ ਆਧਾਰ ਬਣਾ ਕੇ 'ਜੈਨ-ਜ਼ੀ' ਨੂੰ ਸੜਕਾਂ 'ਤੇ ਉਤਰਨ ਅਤੇ ਨਿਪਾਲ ਅਤੇ ਬੰਗਲਾਦੇਸ਼ ਦੀ ਤਰਜ਼ 'ਤੇ ਭਾਰਤ ਵਿਚ ਵੀ ਅੰਦੋਲਨ ਕਰਨ ਦੀ ਅਪੀਲ ਕੀਤੀ ਹੈ ¢ ਉਨ੍ਹਾਂ ਨੇ ਨਿਪਾਲ ਤੇ ਬੰਗਲਾਦੇਸ਼ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉੱਥੇ ਨੌਜਵਾਨਾਂ ਨੇ ਸਰਕਾਰ ਬਦਲ ਦਿੱਤੀ ਤਾਂ ਕੀ ਸਾਡੇ ਦੇਸ਼ ਦੇ ਨੌਜਵਾਨ, ਪੇਪਰ ਲੀਕ ਕਰਨ ਵਾਲੇ ਮੰਤਰੀਆਂ ਨੂੰ ਜੇਲ੍ਹ ਨਹੀਂ ਭੇਜ ਸਕਦੇ? ਉਨ੍ਹਾਂ ਕਿਹਾ ਕਿ ਸਭ ਤੋਂ ਜ਼ਿਆਦਾ ਪੇਪਰ ਲੀਕ ਯੂ.ਪੀ., ਰਾਜਸਥਾਨ, ਉੱਤਰਾਖੰਡ ਅਤੇ ਗੁਜਰਾਤ ਵਿਚ ਹੋਏ ਜਿੱਥੇ ਭਾਜਪਾ ਦੀਆਂ ਸਰਕਾਰਾਂ ਹਨ ¢

Ad Position 22
No active advertisement
ਪਿਛਲੀ ਖ਼ਬਰ ਸੂਬੇ 'ਚ 'ਰੰਗਲਾ ਪੰਜਾਬ ਤੇ ਲੋਕ ਪੱਖੀ ਸ਼ਾਸਨ' ਹੀ 'ਆਪ' ਦਾ ਚੋਣ ਮੁੱਦਾ ਹੋਵੇਗਾ-ਭਗਵੰਤ ਮਾਨ <br/> ਅਗਲੀ ਖ਼ਬਰ 2.42 ਲੱਖ ਤੋਂ ਵੱਧ ਵਿਦਿਆਰਥੀ ਹੋਏ ਪਾਸ, 91.46 ਫ਼ੀਸਦੀ ਰਹੀ ਪਾਸ ਫ਼ੀਸਦ-ਹਰਜੋਤ ਸਿੰਘ ਬੈਂਸ <br/>
Ad Position 24