28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਨੀਟ ਪੇਪਰ ਲੀਕ ਮਾਮਲੇ 'ਚ 5 ਸੀ.ਬੀ.ਆਈ. ਰਿਮਾਂਡ 'ਤੇ-2 ਹੋਰ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 15-05-2026
ਨਵੀਂ ਦਿੱਲੀ, 14 ਮਈ (ਜਗਤਾਰ ਸਿੰਘ)-ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਵੀਰਵਾਰ ਨੂੰ ਨੀਟ-ਯੂ.ਜੀ. ਪ੍ਰੀਖਿਆ ਲੀਕ ਮਾਮਲੇ 'ਚ ਗਿ੍ਫ਼ਤਾਰ ਪੰਜ ਲੋਕਾਂ ਦਾ ਰਿਮਾਂਡ ਹਾਸਿਲ ਕਰ ਲਿਆ, ਜਦੋਂਕਿ ਇਸ ਮਾਮਲੇ 'ਚ ਦੋ ਹੋਰ ਸ਼ੱਕੀਆਂ ਧਨੰਜਯ ਲੋਖੰਡਾ ਨੂੰ ਅਹਿਲਿਆਨਗਰ ਤੋਂ ਅਤੇ ਮਨੀਸ਼ਾ ਵਾਘਮਾਰੇ ਨੂੰ ਪੁਣੇ ਤੋਂ ਗਿ੍ਫ਼ਤਾਰ ਕੀਤਾ ਗਿਆ | ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਇਨ੍ਹਾਂ ਗੜਬੜੀਆਂ 'ਚ ਐਨ. ਟੀ. ਏ. ਦੇ ਕਿਸੇ ਅੰਦਰੂਨੀ ਵਿਅਕਤੀ ਦੀ ਸੰਭਾਵਿਤ ਭੂਮਿਕਾ ਦੀ ਜਾਂਚ ਕਰ ਰਹੀ ਹੈ | ਵਿਸ਼ੇਸ਼ ਸੀ. ਬੀ. ਆਈ. ਜੱਜ ਅਜੇ ਗੁਪਤਾ ਨੇ ਸੀ. ਬੀ. ਆਈ. ਨੂੰ ਪੰਜ ਮੁਲਜ਼ਮਾਂ ਦੀ ਸੱਤ ਦਿਨਾਂ ਦੀ ਹਿਰਾਸਤ ਦਿੱਤੀ ਅਤੇ ਕਿਹਾ ਕਿ ਦੋਸ਼ਾਂ ਤੋਂ ਪਤਾ ਲਗਦਾ ਹੈ ਕਿ ਪੈਸਿਆਂ ਦੇ ਲਾਲਚ 'ਚ ਗੁਪਤ ਪ੍ਰੀਖਿਆ ਦੇ ਪੇਪਕ ਲੀਕ ਕਰਨ ਅਤੇ ਉਨ੍ਹਾਂ ਨੂੰ ਫੈਲਾਉਣ 'ਚ ਇਕ ਸੰਗਠਿਤ ਗਰੋਹ ਸ਼ਾਮਿਲ ਸੀ | ਉਧਰ ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ 'ਚ ਨੀਟ ਦੀ ਤਿਆਰੀ ਕਰ ਰਹੇ 21 ਸਾਲਾ ਵਿਦਿਆਰਥੀ ਰਿਤਿਕ ਮਿਸ਼ਰਾ ਨੇ ਪ੍ਰੀਖਿਆ ਰੱਦ ਹੋਣ ਕਾਰਨ ਗੰਗੋਤਰੀ ਨਗਰ ਇਲਾਕੇ 'ਚ ਆਪਣੇ ਘਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ | ਉਸ ਦੇ ਪਿਤਾ ਨੇ ਦੱਸਿਆ ਕਿ ਇਹ ਮਿਸ਼ਰਾ ਦਾ ਤੀਜਾ ਯਤਨ ਸੀ ਅਤੇ ਉਸ ਨੂੰ ਪੂਰਾ ਭਰੋਸਾ ਸੀ ਕਿ ਇਸ ਵਾਰ ਉਹ ਪਾਸ ਹੋ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਦਿੱਲੀ 'ਚ ਸਲੀਪਰ ਬੱਸ 'ਚ ਔਰਤ ਨਾਲ ਸਮੂਹਿਕ ਜਬਰ ਜਨਾਹ-2 ਗਿ੍ਫ਼ਤਾਰ ਅਗਲੀ ਖ਼ਬਰ ਅੰਮਿ੍ਤਸਰ-ਨਿਊ ਜਲਪਾਈਗੁੜੀ ਅੰਮਿ੍ਤ ਭਾਰਤ ਐਕਸਪ੍ਰੈੱਸ ਸ਼ੁਰੂ
Ad Position 24