28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਦਿੱਲੀ 'ਚ ਸਲੀਪਰ ਬੱਸ 'ਚ ਔਰਤ ਨਾਲ ਸਮੂਹਿਕ ਜਬਰ ਜਨਾਹ-2 ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 15-05-2026
ਨਵੀਂ ਦਿੱਲੀ,14 ਮਈ (ਜਗਤਾਰ ਸਿੰਘ)-ਦਿੱਲੀ ਵਿਚ ਇੱਕ ਵਾਰੀ ਫਿਰ 14 ਸਾਲ ਬਾਅਦ ਨਿਰਭੈਆ ਵਰਗਾ ਕਾਂਡ ਸਾਹਮਣੇ ਆਇਆ ਹੈ ¢ ਰਾਣੀ ਬਾਗ਼ ਇਲਾਕੇ ਵਿਚ ਚਲਦੀ ਸਲੀਪਰ ਬੱਸ ਵਿਚ ਮਹਿਲਾ ਨਾਲ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਡਰਾਈਵਰ ਤੇ ਕੰਡਕਟਰ ਨੂੰ ਗਿ੍ਫ਼ਤਾਰ ਕਰਨ ਦੇ ਨਾਲ ਹੀ ਬੱਸ ਨੂੰ ਵੀ ਜ਼ਬਤ ਕਰ ਲਿਆ ¢ ਦਿੱਲੀ ਪੁਲਿਸ ਨੇ ਕਿਹਾ ਕਿ ਰਾਣੀ ਬਾਗ ਥਾਣੇ ਵਿਚ ਮਾਮਲਾ ਦਰਜ ਕਰਕੇ ਦੋਵਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਅਪਰਾਧ ਵਿਚ ਵਰਤੀ ਗਈ ਬੱਸ ਨੂੰ ਜ਼ਬਤ ਕਰ ਲਿਆ ਗਿਆ ਹੈ | ਇਸ ਸੰਬੰਧੀ ਪੁਲਿਸ ਸਟੇਸ਼ਨ ਰਾਣੀ ਬਾਗ ਵਿਚ ਬੀ.ਐਨ.ਐਸ ਦੀਆਂ ਧਾਰਾਵਾਂ 64(1), 70(1) ਅਤੇ 3(5) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਵਿਚ ਮੁਲਜ਼ਮਾਂ ਨੂੰ ਵੀ ਗਿ੍ਫ਼ਤਾਰ ਕਰ ਲਿਆ ਗਿਆ ਹੈ | ਅਗਲੇਰੀ ਜਾਂਚ ਜਾਰੀ ਹੈ | ਪੁਲਿਸ ਅਨੁਸਾਰ ਪੀੜਤ ਔਰਤ ਮੰਗੋਲਪੁਰੀ ਖੇਤਰ ਵਿਚ ਇੱਕ ਫ਼ੈਕਟਰੀ 'ਚ ਕੰਮ ਕਰਨ ਤੋਂ ਬਾਅਦ ਘਰ ਵਾਪਸ ਆ ਰਹੀ ਸੀ | ਜਦੋਂ ਉਹ ਸਰਸਵਤੀ ਵਿਹਾਰ ਦੇ ਬੀ-ਬਲਾਕ ਬੱਸ ਅੱਡੇ ਨੇੜੇ ਪਹੁੰਚੀ, ਤਾਂ ਉਸ ਨੇ ਇੱਕ ਆਦਮੀ ਨੂੰ ਬੱਸ ਦੇ ਦਰਵਾਜ਼ੇ ਕੋਲ ਖੜ੍ਹਾ ਦੇਖਿਆ ਅਤੇ ਉਸ ਤੋਂ ਸਮਾਂ ਪੁੱਛਿਆ | ਫਿਰ ਉਸ ਨੇ ਉਸ ਨੂੰ ਬੱਸ ਦੇ ਅੰਦਰ ਖਿੱਚ ਲਿਆ ਅਤੇ ਬੱਸ ਨੂੰ ਨਾਂਗਲੋਈ ਵੱਲ ਭਜਾ ਦਿੱਤਾ ਅਤੇ ਉਸ ਨਾਲ ਜਬਰ ਜਨਾਹ ਕੀਤਾ | ਪੀੜਤ ਔਰਤ ਦੇ ਬਿਆਨ ਅਨੁਸਾਰ, ਦੋਵਾਂ ਵਿਅਕਤੀਆਂ ਨੇ ਵਾਰੀ-ਵਾਰੀ ਉਸ ਨਾਲ ਜਬਰ ਜਨਾਹ ਕੀਤਾ |
'ਨਿਰਭੈਆ' ਵਰਗਾ ਖ਼ੌਫ਼ਨਾਕ ਕਾਂਡ ਦੁਬਾਰਾ ਵਾਪਰਨਾ ਬੇਹੱਦ ਦੁਖਦ ਤੇ ਸ਼ਰਮਨਾਕ- ਆਮ ਆਦਮੀ ਪਾਰਟੀ
ਇਸੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਦਿੱਲੀ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ ਹਨ ¢ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 'ਐਕਸ' 'ਤੇ ਲਿਖਿਆ ਕਿ 'ਅਸੀਂ ਨਿਰਭੈਆ ਤੋਂ ਕੁੱਝ ਨਹੀਂ ਸਿੱਖਿਆ ਅਤੇ ਇਹ ਹਾਦਸਾ ਪੂਰੇ ਸਮਾਜ ਦੇ ਲਈ ਕਲੰਕ ਹੈ'¢ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ਵਿਚ ਨਿਰਭੈਆ ਵਰਗਾ ਇੱਕ ਹੋਰ ਕਾਂਡ ਹੋਣ ਨਾਲ ਸਪੱਸ਼ਟ ਹੈ ਕਿ ਦਿੱਲੀ ਵਿਚ ਭਾਜਪਾ ਦੇ ਸਾਰੇ ਇੰਜਣ ਠੱਪ ਹੋ ਚੁੱਕੇ ਹਨ ¢ ਉਨ੍ਹਾਂ ਕਿਹਾ ਕਿ ਸਕੂਲਾਂ ਅਤੇ ਬੱਸਾਂ 'ਚ ਬੱਚੀਆਂ ਸੁਰੱਖਿਅਤ ਨਹੀਂ ਹਨ ¢

Ad Position 22
No active advertisement
ਪਿਛਲੀ ਖ਼ਬਰ ਆਬਕਾਰੀ ਨੀਤੀ ਮਾਮਲੇ ਦੀ ਸੁਣਵਾਈ ਤੋਂ ਵੱਖ ਹੋਈ ਜਸਟਿਸ ਸਵਰਨ ਕਾਂਤਾ ਸ਼ਰਮਾ ਅਗਲੀ ਖ਼ਬਰ ਨੀਟ ਪੇਪਰ ਲੀਕ ਮਾਮਲੇ 'ਚ 5 ਸੀ.ਬੀ.ਆਈ. ਰਿਮਾਂਡ 'ਤੇ-2 ਹੋਰ ਗਿ੍ਫ਼ਤਾਰ
Ad Position 24