28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਦਿੱਲੀ 'ਚ ਸਰਕਾਰੀ ਦਫ਼ਤਰਾਂ ਲਈ ਹਫ਼ਤੇ 'ਚ 2 ਦਿਨ ਘਰੋਂ ਕੰਮ ਕਰਨ ਦਾ ਐਲਾਨ

Ad Position 21
No active advertisement
ਅਜੀਤ ਡੈਸਕ 15-05-2026
• ਮੁੱਖ ਮੰਤਰੀ ਰੇਖਾ ਗੁਪਤਾ ਨੇ ਆਪਣੇ ਕਾਫ਼ਲੇ 'ਚ ਕੀਤੀ 60 ਫ਼ੀਸਦੀ ਦੀ ਕਟੌਤੀ • ਦਿੱਲੀ ਸਰਕਾਰ ਤੇ ਐਮ.ਸੀ.ਡੀ. ਦਫ਼ਤਰਾਂ ਦੇ ਸਮੇਂ 'ਚ ਕੀਤਾ ਬਦਲਾਅ
ਨਵੀਂ ਦਿੱਲੀ, 14 ਮਈ (ਜਗਤਾਰ ਸਿੰਘ)-ਰਾਜਧਾਨੀ ਦਿੱਲੀ 'ਚ ਪ੍ਰਦੂਸ਼ਣ ਅਤੇ ਪੈਟਰੋਲ ਦੀ ਖਪਤ ਨੂੰ ਘਟਾਉਣ ਲਈ ਦਿੱਲੀ ਸਰਕਾਰ ਵਲੋਂ ਕਈ ਸਖ਼ਤ ਫ਼ੈਸਲੇ ਲਏ ਗਏ ਹਨ | ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਲੀ ਵਾਸੀਆਂ ਲਈ 'ਨੋ ਕਾਰ ਡੇਅ' ਅਤੇ 'ਵਰਕ ਫਰਾਮ ਹੋਮ' ਵਰਗੇ ਕਈ ਮਹੱਤਵਪੂਰਨ ਨੀਤੀਗਤ ਬਦਲਾਵਾਂ ਦਾ ਐਲਾਨ ਕੀਤਾ ਤੇ ਕਿਹਾ ਕਿ ਸਰਕਾਰ ਹੁਣ ਲਗਜ਼ਰੀ ਦੀ ਬਜਾਏ 'ਜਨਤਕ ਭਾਗੀਦਾਰੀ' ਅਤੇ 'ਕਿਫ਼ਾਇਤ' ਦੇ ਸਿਧਾਂਤਾਂ 'ਤੇ ਕੰਮ ਕਰੇਗੀ | ਮੁੱਖ ਮੰਤਰੀ ਨੇ ਨਿੱਜੀ ਕੰਪਨੀਆਂ ਨੂੰ ਵੀ 'ਵਰਕ ਫਰਾਮ ਹੋਮ' ਲਾਗੂ ਕਰਨ ਦੀ ਅਪੀਲ ਕੀਤੀ ਹੈ | ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਆਪਣੇ ਸੁਰੱਖਿਆ ਕਾਫ਼ਲੇ ਨੂੰ 60 ਫ਼ੀਸਦੀ ਘਟਾਉਣ ਦਾ ਐਲਾਨ ਕੀਤਾ | ਸਰਕਾਰ ਨੇ ਹਫ਼ਤੇ 'ਚ ਇਕ ਦਿਨ 'ਨੋ ਕਾਰ ਡੇ' ਵਜੋਂ ਐਲਾਨ ਕਰਨ ਦਾ ਫ਼ੈਸਲਾ ਕੀਤਾ ਹੈ | ਨਾਲ ਹੀ ਲੋਕਾਂ ਨੂੰ ਜਨਤਕ ਆਵਾਜਾਈ ਦੀ ਜ਼ਿਆਦਾ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ ਲਈ 'ਮੈਟਰੋ ਡੇ' ਮਨਾਇਆ ਜਾਵੇਗਾ | ਦਿੱਲੀ ਸਰਕਾਰ ਦੇ ਦਫ਼ਤਰ ਸਵੇਰੇ 10:30 ਵਜੇ ਤੋਂ ਸ਼ਾਮ 7:00 ਵਜੇ ਤੱਕ ਖੁੱਲ੍ਹਣਗੇ ਅਤੇ ਐਮ.ਸੀ.ਡੀ. ਦਫ਼ਤਰ ਸਵੇਰੇ 8:30 ਵਜੇ ਤੱਕ ਖੁੱਲ੍ਹਣਗੇ | ਸਰਕਾਰੀ ਮੁਲਾਜ਼ਮਾਂ ਨੂੰ ਹਫ਼ਤੇ 'ਚ ਘੱਟੋ-ਘੱਟ ਦੋ ਦਿਨ ਘਰੋਂ ਕੰਮ ਕਰਨਾ ਪਵੇਗਾ | ਮੁੱਖ ਮੰਤਰੀ ਨੇ ਦਿੱਲੀ ਦੀਆਂ ਸਾਰੀਆਂ ਯੂਨੀਵਰਸਿਟੀਆਂ, ਕਾਲਜਾਂ ਅਤੇ ਅਦਾਲਤਾਂ ਨੂੰ ਆਨਲਾਈਨ ਸਿਖਲਾਈ ਅਤੇ ਡਿਜੀਟਲ ਸੁਣਵਾਈਆਂ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸੱਚ ਦੀ ਜਿੱਤ ਹੋਈ- ਕੇਜਰੀਵਾਲ ਅਗਲੀ ਖ਼ਬਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਵੀ ਕਾਫਲੇ 'ਚ ਗੱਡੀਆਂ ਦੀ ਗਿਣਤੀ ਘਟਾਈ
Ad Position 24