ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪੰਜਾਬ 'ਚ ਪੈਟਰੋਲ 100 ਤੋਂ ਪਾਰ, ਡੀਜ਼ਲ 90.35 'ਤੇ ਪੁੱਜਾ

Ad Position 21
No active advertisement
ਅਜੀਤ ਡੈਸਕ 16-05-2026
ਜਲੰਧਰ, 15 ਮਈ (ਸ਼ਿਵ)-ਤੇਲ ਕੰਪਨੀਆਂ ਵਲੋਂ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਵਿਚ ਵਾਧਾ ਕਰਨ ਨਾਲ ਪੰਜਾਬ ਵਿਚ ਪੈਟਰੋਲ 100 ਤੋਂ ਪਾਰ ਹੋ ਗਿਆ ਹੈ | ਜਲੰਧਰ ਵਿਚ ਪੈਟਰੋਲ ਦੀ ਕੀਮਤ ਵਿਚ ਕਰੀਬ 2.97 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ, ਜਿਸ ਨਾਲ ਹੁਣ 97.57 ਰੁਪਏ ਪ੍ਰਤੀ ਲੀਟਰ ਵਾਲੇ ਪੈਟਰੋਲ ਦੀ ਕੀਮਤ 100.54 ਰੁਪਏ ਹੋ ਗਈ ਹੈ | ਇਸ ਤਰ੍ਹਾਂ ਨਾਲ ਡੀਜ਼ਲ ਦੀ ਕੀਮਤ ਵਿਚ 2.94 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ, ਜਿਸ ਨਾਲ ਡੀਜ਼ਲ 87.41 ਰੁਪਏ ਪ੍ਰਤੀ ਲੀਟਰ ਤੋਂ 90.35 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ | ਕਈ ਸ਼ਹਿਰਾਂ ਵਿਚ ਜੇਕਰ ਕੀਮਤ ਵਿਚ ਅੰਤਰ ਹੈ ਤਾਂ ਉਹ ਦੂਰ ਸ਼ਹਿਰ ਹੋਣ ਕਰਕੇ ਤੇਲ ਟੈਂਕਰਾਂ ਦਾ ਜ਼ਿਆਦਾ ਕਿਰਾਇਆ ਪੈਂਦਾ ਹੈ, ਜਿਸ ਕਰਕੇ ਉਨ੍ਹਾਂ ਸ਼ਹਿਰਾਂ ਵਿਚ ਪੈਟਰੋਲ, ਡੀਜ਼ਲ ਦੀ ਕੀਮਤ ਕੁਝ ਵੱਖ ਹੁੰਦੀ ਹੈ | ਚਾਹੇ ਤੇਲ ਕੰਪਨੀਆਂ ਵਲੋਂ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ 3-3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ ਪਰ ਜਲੰਧਰ ਵਿਚ ਪੈਟਰੋਲ ਅਤੇ ਡੀਜ਼ਲ ਵਿਚ ਕੁਝ ਪੈਸੇ ਘੱਟ ਵਧੇ ਹਨ, ਜਦਕਿ ਪੰਜਾਬ ਤੋਂ ਬਾਹਰ ਹੋਰ ਰਾਜਾਂ ਵਿਚ ਪੂਰੇ 3-3 ਰੁਪਏ ਦਾ ਵਾਧਾ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਟਰੰਪ ਤੇ ਸ਼ੀ ਵਿਚਾਲੇ 'ਬੇਹੱਦ ਸਫਲ' ਗੱਲਬਾਤ ਸਮਾਪਤ-ਨਹੀਂ ਹੋਇਆ ਕੋਈ ਸਮਝੌਤਾ ਅਗਲੀ ਖ਼ਬਰ ਮਹਿੰਗਾ ਹੋਣ ਦੇ ਬਾਵਜੂਦ ਕੁਝ ਪੈਟਰੋਲ ਪੰਪਾਂ 'ਤੇ ਪ੍ਰੀਮੀਅਮ ਤੇਲ ਦੀ ਜ਼ਿਆਦਾ ਸਪਲਾਈ
Ad Position 24
No active advertisement