23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਪੇਪਰ ਲੀਕ ਮਾਮਲਾ : ਪ੍ਰੋ. ਮੰਧਾਰੇ ਨੂੰ 14 ਦਿਨ ਦੀ ਸੀ.ਬੀ.ਆਈ. ਹਿਰਾਸਤ 'ਚ ਭੇਜਿਆ

Ad Position 21
No active advertisement
ਅਜੀਤ ਡੈਸਕ 18-05-2026
ਨਵੀਂ ਦਿੱਲੀ, 17 ਮਈ (ਜਗਤਾਰ ਸਿੰਘ)-ਨੀਟ ਯੂ.ਜੀ. ਪੇਪਰ ਲੀਕ ਮਾਮਲੇ 'ਚ ਦਿੱਲੀ ਦੀ ਰਾਊਜ਼ ਐਵਨਿਊ ਕੋਰਟ ਨੇ ਮੁੱਖ ਮੁਲਜ਼ਮਾਂ 'ਚੋਂ ਇਕ ਪ੍ਰੋਫੈਸਰ ਮਨੀਸ਼ਾ ਗੁਰੂਨਾਥ ਮੰਧਾਰੇ ਨੂੰ ਅਗਲੇ 14 ਦਿਨਾਂ ਲਈ ਸੀ.ਬੀ.ਆਈ. ਦੀ ਹਿਰਾਸਤ 'ਚ ਭੇਜ ਦਿੱਤਾ ਹੈ | ਸੀ.ਬੀ.ਆਈ. ਨੇ ਅਦਾਲਤ 'ਚ ਦਲੀਲ ਦਿੱਤੀ ਕਿ ਪੇਪਰ ਲੀਕ ਦੇ ਇਸ ਵੱਡੇ ਨੈਟਵਰਕ ਤੇ ਇਸ ਪਿੱਛੇ ਲੁਕੇ ਮੁੱਖ ਸਾਜਿਸ਼ਘਾੜਿਆਂ ਦਾ ਪਰਦਾਫਾਸ਼ ਕਰਨ ਲਈ ਮੁਲਜ਼ਮ ਤੋਂ ਡੂੰਘੀ ਪੁੱਛਗਿੱਛ ਦੀ ਬੇਹੱਦ ਲੋੜ ਹੈ, ਜਿਸ ਨੂੰ ਸਵੀਕਾਰ ਕਰਦੇ ਹੋਏ ਅਦਾਲਤ ਨੇ 2 ਹਫ਼ਤਿਆਂ ਦੀ ਹਿਰਾਸਤ ਦੀ ਮਨਜ਼ੂਰੀ ਦਿੱਤੀ | ਦੱਸਣਯੋਗ ਹੈ ਕਿ ਪੁਣੇ ਦੀ ਇਕ ਯੂਨੀਵਰਸਿਟੀ 'ਚ ਪ੍ਰੋਫੈਸਰ ਮਨੀਸ਼ਾ ਮੰਧਾਰੇ ਨੂੰ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਦੁਆਰਾ ਪ੍ਰੀਖਿਆ ਪ੍ਰਕਿਰਿਆ ਲਈ ਮਾਹਿਰ ਨਿਯੁਕਤ ਕੀਤਾ ਗਿਆ ਸੀ | ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੰਧਾਰੇ ਕੋਲ ਨੀਟ ਯੂ.ਜੀ. ਪ੍ਰੀਖਿਆ ਦੇ ਕੁਝ ਸੈਕਸ਼ਨ ਦੇ ਪ੍ਰਸ਼ਨ ਪੱਤਰਾਂ ਤੱਕ ਸਿੱਧੀ ਪਹੁੰਚ ਸੀ | ਸੀ. ਬੀ. ਆਈ. ਦਾ ਦੋਸ਼ ਹੈ ਕਿ ਪ੍ਰੋ. ਮੰਧਾਨੇ ਨੇ ਇਸ ਬੇਹੱਦ ਗੁਪਤ ਜਾਣਕਾਰੀ ਨੂੰ ਲੀਕ ਕੀਤਾ ਤੇ ਇਸ ਨੂੰ ਮੁੱਖ ਮੁਲਜ਼ਮ ਪੀ.ਵੀ. ਕੁਲਕਰਨੀ ਤਕ ਪਹੁੰਚਾਇਆ ¢

Ad Position 22
No active advertisement
ਪਿਛਲੀ ਖ਼ਬਰ ਵਿਜੇ ਨਾਲ 'ਕੋਈ ਈਰਖਾ' ਨਹੀਂ, ਦੋਸਤੀ ਕਰਕੇ ਸਟਾਲਿਨ ਨੂੰ ਮਿਲਿਆ-ਰਜਨੀਕਾਂਤ <br/> ਅਗਲੀ ਖ਼ਬਰ 'ਈਰਾਨ ਲਈ ਘੜੀ ਟਿੱਕ ਟਿੱਕ'-ਟਰੰਪ ਦੀ ਤਾਜ਼ਾ ਚਿਤਾਵਨੀ
Ad Position 24