ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੂੰ 'ਮੈਲੋਡੀ' ਟੌਫੀਆਂ ਦਾ ਇੱਕ ਪੈਕੇਟ ਤੋਹਫ਼ੇ ਵਜੋਂ ਦਿੱਤਾ | ਇਹ ਗੈਰ-ਰਸਮੀ ਆਦਾਨ-ਪ੍ਰਦਾਨ ਪ੍ਰਧਾਨ ਮੰਤਰੀ ਦੇ ਪੰਜ ਦੇਸ਼ਾਂ ਦੇ ਦੌਰੇ ਦੇ ਆਖ਼ਰੀ ਪੜਾਅ ਦੌਰਾਨ ਰਸਮੀ ਦੁਵੱਲੀ ਗੱਲਬਾਤ ਤੋਂ ਪਹਿਲਾਂ ਹੋਇਆ | ਪ੍ਰਧਾਨ ਮੰਤਰੀ ਮੇਲੋਨੀ ਨੇ ਬਾਅਦ ਵਿਚ ਸੋਸ਼ਲ ਮੀਡੀਆ 'ਤੇ ਇਸ ਪਲ ਦੀ ਇੱਕ ਵੀਡੀਓ ਸਾਂਝੀ ਕੀਤੀ, ਜਿਸ ਦੀ ਕੈਪਸ਼ਨ ਸੀ, 'ਤੋਹਫ਼ੇ ਲਈ ਧੰਨਵਾਦ' | ਜਿਸ ਨੇ ਤੁਰੰਤ ਹੀ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ | ਜ਼ਿਕਰਯੋਗ ਹੈ ਕਿ ਹੈਸ਼ਟੈਗ 'ਮੇਲੋਡੀ', ਜੋ ਕਿ ਮੋਦੀ ਅਤੇ ਮੇਲੋਨੀ ਦੇ ਨਾਵਾਂ ਦਾ ਮਿਸ਼ਰਨ ਹੈ, ਇਟਲੀ ਦੀ ਪ੍ਰਧਾਨ ਮੰਤਰੀ ਨੇ 2023 ਵਿਚ ਦੁਬਈ 'ਚ ਸੀ.ਓ.ਪੀ.28 ਦੌਰਾਨ ਤਿਆਰ ਕੀਤਾ ਸੀ ਅਤੇ ਬਾਅਦ 'ਚ ਵਿਸ਼ਵ ਮੰਚਾਂ 'ਤੇ ਦੋਵਾਂ ਨੇਤਾਵਾਂ ਵਿਚਕਾਰ ਗਰਮਜੋਸ਼ੀ ਨਾਲ ਹੋਈਆਂ ਮੁਲਾਕਾਤਾਂ ਤੋਂ ਬਾਅਦ ਇਹ ਹੈਸ਼ਟੈਗ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ | 'ਸੀ.ਓ.ਪੀ.28 'ਤੇ ਚੰਗੇ ਦੋਸਤ, ਮੇਲੋਨੀ ਨੇ ਸੋਸ਼ਲ ਮੀਡੀਆ 'ਤੇ ਹੈਸ਼ਟੈਗ 'ਮੇਲੋਡੀ' ਨਾਲ ਪੋਸਟ ਕੀਤਾ ਸੀ, ਜਿਸ ਵਿਚ ਭਾਰਤੀ ਨੇਤਾ ਨਾਲ ਇੱਕ ਫ਼ੋਟੋ ਕੈਪਸ਼ਨ ਦਿੱਤੀ ਗਈ ਸੀ |