08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਬਿਜਲੀ ਦੀ ਮੰਗ 14,335 ਮੈਗਾਵਾਟ ਤੋਂ ਪਾਰ

Ad Position 21
No active advertisement
ਅਜੀਤ ਡੈਸਕ 21-05-2026

• ਝੋਨੇ ਦੇ ਸੀਜ਼ਨ ਤੋਂ ਪਹਿਲਾਂ ਹੀ ਸੂਬੇ 'ਚ ਬਿਜਲੀ ਸੰਕਟ • ਬਿਜਲੀ ਨਿਗਮ ਦੇ ਢਾਂਚੇ ਨੂੰ ਗਰਮੀ ਨੇ ਹਿਲਾਇਆ, ਮੁਲਾਜ਼ਮਾਂ ਵਲੋਂ ਓਵਰਟਾਈਮ ਨਾ ਕਰਨ ਦਾ ਐਲਾਨ
ਜੀ.ਪੀ. ਸਿੰਘ

ਰਾਜਪੁਰਾ, 20 ਮਈ -ਪੰਜਾਬ ਵਿਚ ਮਈ ਮਹੀਨੇ ਦੇ ਅੱਧ 'ਚ 47 ਡਿਗਰੀ ਤੋਂ ਪਾਰ ਕਰ ਚੁੱਕੇ ਤਾਪਮਾਨ ਅਤੇ ਅਜੇ ਹੋਰ ਪੈ ਰਹੀ ਭਿਆਨਕ ਗਰਮੀ ਨੇ ਸੂਬੇ ਦੇ ਬਿਜਲੀ ਢਾਂਚੇ ਨੂੰ ਹਿਲਾ ਕੇ ਰੱਖ ਦਿੱਤਾ ਹੈ | ਇਕ ਪਾਸੇ ਜਿੱਥੇ ਪਾਵਰ ਗਰਿੱਡਾਂ 'ਤੇ ਲੋਡ ਲਗਾਤਾਰ ਵਧ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਬਿਜਲੀ ਨਿਗਮ (ਪੀ.ਐੱਸ.ਪੀ.ਸੀ.ਐੱਲ) ਦੇ ਅੰਦਰੂਨੀ ਹਾਲਾਤ ਅਤੇ ਮੁਲਾਜ਼ਮਾਂ ਦੇ ਫ਼ੈਸਲਿਆਂ ਨੇ ਇਸ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ | ਸੂਬੇ 'ਚ ਲਗਾਤਾਰ ਵੱਧ ਰਹੀ ਗਰਮੀ ਕਾਰਨ ਬਿਜਲੀ ਦੀ ਮੰਗ 14 ਹਜ਼ਾਰ 335 ਮੈਗਾਵਾਟ ਤੋਂ ਪਾਰ ਹੋ ਚੁੱਕੀ ਹੈ ਤੇ ਇਸ ਦੇ ਲਗਾਤਾਰ ਹੋਰ ਵਧਣ ਦੇ ਅਸਾਰ ਬਣੇ ਹੋਏ ਹਨ | ਝੋਨੇ ਦੀ ਬਿਜਾਈ ਜੋ ਕਿ 1 ਜੂਨ ਤੋਂ ਸ਼ੁਰੂ ਹੋਣੀ ਹੈ ਤੋਂ ਪਹਿਲਾਂ ਹੀ ਸੂਬੇ ਵਿਚ ਬਿਜਲੀ ਦੀ ਮੰਗ ਨੇ 14,335 ਮੈਗਾਵਾਟ ਦਾ ਅੰਕੜਾ ਛੂਹ ਕੇ ਇਸ ਸੀਜ਼ਨ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ | ਇਹ ਪਿਛਲੇ ਸਾਲ ਇਸੇ ਦਿਨ ਦੀ ਮੰਗ 14,026 ਮੈਗਾਵਾਟ ਨਾਲੋਂ ਵੀ ਕਿਤੇ ਵੱਧ ਹੈ | ਇਸ ਦੌਰਾਨ ਚਿੰਤਾ ਵਾਲੀ ਗੱਲ ਇਹ ਹੈ ਕਿ ਮਾਹਿਰਾਂ ਅਨੁਸਾਰ ਝੋਨੇ ਦੀ ਬਿਜਾਈ ਹੋਣ 'ਤੇ ਇਹ ਮੰਗ 18000 ਮੈਗਾਵਾਟ ਤੋਂ ਵੀ ਵੱਧ ਕੇ ਇਤਿਹਾਸਕ ਪੱਧਰ ਨੂੰ ਪਾਰ ਕਰ ਸਕਦੀ ਹੈ | ਜਦੋਂਕਿ ਲੰਘੇ ਵਰ੍ਹੇ ਇਹ ਮੰਗ 17200 ਮੈਗਾਵਾਟ ਤਕ ਹੀ ਰਹੀ ਸੀ | ਪਿਛਲੇ 5 ਦਿਨਾਂ 'ਚ ਬਿਜਲੀ ਦੀ ਵੱਧ ਰਹੀ ਮੰਗ ਦੇ ਗਰਾਫ਼ ਅਨੁਸਾਰ 15 ਮਈ ਨੂੰ 10,982, 16 ਮਈ ਨੂੰ 12,604, 18 ਮਈ ਨੂੰ 13,712, 19 ਮਈ ਨੂੰ 14,054 ਅਤੇ ਅੱਜ 14,335 ਮੈਗਾਵਾਟ ਤੱਕ ਪਹੁੰਚਣਾ ਚਿੰਤਾ ਦਾ ਵਿਸ਼ਾ ਹੈ | ਲੰਘੇ 5 ਦਿਨਾਂ ਵਿਚ ਹੀ 30 ਫ਼ੀਸਦੀ ਮੰਗ 'ਚ ਉਛਾਲ ਆਉਣਾ ਤੇ ਗਰਿੱਡਾਂ ਦੇ ਭਾਰੀ ਬੋਝ ਪੈਣਾ ਤੇ ਇਸ ਤੋਂ ਇਲਾਵਾ ਮੌਸਮ ਵਿਭਾਗ ਵਲੋਂ 25 ਮਈ ਤੱਕ ਭਿਆਨਕ ਲੂ ਦੇ ਵਧਣ ਦਾ ਦੱਸਣਾ ਬਿਜਲੀ ਨਿਗਮ ਲਈ ਸਿਰਦਰਦੀ ਦਾ ਕਾਰਨ ਬਣ ਸਕਦਾ ਹੈ, ਜਿਸ ਕਾਰਨ ਟ੍ਰਾਂਸਫਾਰਮਰ ਦੇ ਓਵਰਲੋਡ ਹੋਣ ਕਾਰਨ ਅਣਐਲਾਨੇ ਪਾਵਰ ਕੱਟ ਅਤੇ ਵਾਰ-ਵਾਰ ਟਿ੍ਪਿੰਗ ਵੀ ਸ਼ੁਰੂ ਹੋ ਚੁੱਕੀ ਹੈ | ਪੰਜਾਬ ਕੋਲ ਇਸ ਵੇਲੇ ਸਰਕਾਰੀ ਅਤੇ ਨਿੱਜੀ ਥਰਮਲ ਪਲਾਟਾਂ ਦੇ 15 'ਚੋਂ 14 ਯੂਨਿਟ ਚੱਲ ਰਹੇ ਹਨ, ਜਿਨ੍ਹਾਂ ਰਾਹੀਂ ਅੰਦਰੂਨੀ ਉਤਪਾਦਨ ਸਿਰਫ਼ 4,000 ਮੈਗਾਵਾਟ ਦੇ ਕਰੀਬ ਹੋ ਰਿਹਾ ਹੈ | ਲੋੜ ਪੂਰੀ ਕਰਨ ਲਈ ਪਾਵਰਕਾਮ ਨੂੰ ਲਗਭਗ 10,384 ਮੈਗਾਵਾਟ ਬਿਜਲੀ ਬਾਹਰੋਂ (ਕੇਂਦਰੀ ਪੂਲ ਅਤੇ ਹੋਰ ਰਾਜਾਂ ਤੋਂ) ਖਰੀਦਣੀ ਪੈ ਰਹੀ ਹੈ | ਲੋਡ ਦਾ ਲਗਭਗ 70 ਫ਼ੀਸਦੀ ਤੋਂ ਵੱਧ ਹਿੱਸਾ ਮਹਿੰਗੇ ਭਾਅ ਬਾਹਰੋਂ ਖਰੀਦਣ ਕਾਰਨ ਬਿਜਲੀ ਨਿਗਮ ਦੀ ਵਿੱਤੀ ਹਾਲਤ ਹਰ ਲੰਘਦੇ ਦਿਨ ਨਾਲ ਹੋਰ ਨਾਜ਼ੁਕ ਹੁੰਦੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਕੌਂਸਲ ਚੋਣਾਂ ਤੋਂ ਬਾਅਦ ਪੰਜਾਬ ਕਾਂਗਰਸ ਦਾ ਪੁਨਰਗਠਨ ਜਲਦ ਸੰਭਵ ਅਗਲੀ ਖ਼ਬਰ ਦੇਸ਼ ਭਰ 'ਚ ਮੈਡੀਕਲ ਸਟੋਰ ਰਹੇ ਬੰਦ
Ad Position 24