ਨਵੀਂ ਦਿੱਲੀ, 21 ਮਈ (ਪੀ.ਟੀ.ਆਈ.)-ਭਾਰਤ ਅਤੇ ਅਫਰੀਕੀ ਸੰਘ ਨੇ ਈਬੋਲਾ ਵਾਇਰਸ ਦੇ ਫੈਲਣ 'ਤੇ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ, 28 ਤੋਂ 31 ਮਈ ਤੱਕ ਨਵੀਂ ਦਿੱਲੀ ਵਿਚ ਹੋਣ ਵਾਲੇ ਭਾਰਤ-ਅਫਰੀਕਾ ਫੋਰਮ ਸੰਮੇਲਨ ਨੂੰ ਮੁਲਤਵੀ ਕਰ ਦਿੱਤਾ ਹੈ¢ਮੁੱਖ ਸਮਾਗਮ ਨੂੰ ਮੁਲਤਵੀ ਕਰਨ ਦਾ ਕੋਈ ਖਾਸ ਕਾਰਨ ਦੱਸੇ ਬਿਨਾਂ, ਵਿਦੇਸ਼ ਮੰਤਰਾਲੇ (ਐੱਮ ਈ ਏ) ਨੇ ਵੀਰਵਾਰ ਨੂੰ ਕਿਹਾ ਕਿ ਸੰਮੇਲਨ ਦੀਆਂ ਨਵੀਆਂ ਤਰੀਕਾਂ ਦਾ ਫੈਸਲਾ ਅਫਰੀਕੀ ਦੇਸ਼ਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਕੀਤਾ ਜਾਵੇਗਾ¢ ਈਬੋਲਾ ਕਾਂਗੋ ਲੋਕਤੰਤਰੀ ਗਣਰਾਜ ਵਿੱਚ ਫੈਲ ਰਿਹਾ ਹੈ ਅਤੇ ਵਿਸ਼ਵ ਸਿਹਤ ਸੰਗਠਨ (ਡਬਲਯੂ ਐੱਚ ਓ) ਨੇ ਇਸਨੂੰ ਅੰਤਰਰਾਸ਼ਟਰੀ ਚਿੰਤਾ ਦੀ ਜਨਤਕ ਸਿਹਤ ਐਮਰਜੈਂਸੀ' ਐਲਾਨ ਕੀਤਾ ਹੈ¢ਰਿਪੋਰਟਾਂ ਦੇ ਅਨੁਸਾਰ, ਇਸ ਪ੍ਰਕੋਪ ਨੇ ਹੁਣ ਤੱਕ ਅਫਰੀਕੀ ਦੇਸ਼ ਵਿੱਚ 136 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ¢