05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਈਰਾਨ ਜੰਗ ਨੂੰ ਲੈ ਕੇ ਟਰੰਪ ਤੇ ਨੇਤਨਯਾਹੂ 'ਚ ਟਕਰਾਅ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-05-2026

• ਅਮਰੀਕਾ ਚਾਹੁੰਦਾ ਹੈ ਸਮਝੌਤਾ • ਹਮਲਾ ਰੁਕਣਾ ਨਹੀਂ ਚਾਹੀਦਾ, ਅਜਿਹਾ ਕੀਤਾ ਤਾਂ ਗ਼ਲਤੀ ਹੋਵੇਗੀ-ਇਜ਼ਰਾਈਲ
ਤਲ ਅਵੀਵ/ਤਹਿਰਾਨ/ ਵਾਸ਼ਿੰਗਟਨ, 21 ਮਈ (ਏਜੰਸੀਆਂ)-ਈਰਾਨ ਯੁੱਧ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵਿਚਾਲੇ ਮਤਭੇਦ ਖੁੱਲ੍ਹ ਕੇ ਸਾਹਮਣੇ ਆ ਗਏ ਹਨ | ਸੀ.ਐੱਨ.ਐੱਨ. ਜੀ. ਰਿਪੋਰਟ ਦੇ ਮੁਤਾਬਿਕ, ਨੇਤਨਯਾਹੂ ਚਾਹੁੰਦੇ ਹਨ ਕਿ ਈਰਾਨ 'ਤੇ ਹਮਲੇ ਜਾਰੀ ਰਹਿਣ, ਜਦੋਂਕਿ ਟਰੰਪ ਫਿਲਹਾਲ ਗੱਲਬਾਤ ਕਰਨ ਅਤੇ ਸਮਝੌਤੇ ਨੂੰ ਮੌਕਾ ਦੇਣਾ ਚਾਹੁੰਦੇ ਹਨ | ਰਿਪੋਰਟ ਦੇ ਮੁਤਾਬਿਕ, ਮੰਗਲਵਾਰ ਨੂੰ ਦੋਵਾਂ ਆਗੂਆਂ ਵਿਚਾਲੇ ਕਰੀਬ ਇਕ ਘੰਟੇ ਤੱਕ ਫੋਨ 'ਤੇ ਗੱਲਬਾਤ ਹੋਈ | ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਨੇਤਨਯਾਹੂ ਨੇ ਟਰੰਪ ਨੂੰ ਕਿਹਾ ਕਿ ਈਰਾਨ 'ਤੇ ਪ੍ਰਸਤਾਵਿਤ ਹਮਲੇ ਰੋਕਣਾ ਗਲਤੀ ਹੈ ਅਤੇ ਫੌਜੀ ਕਾਰਵਾਈ ਜਾਰੀ ਰਹਿਣੀ ਚਾਹੀਦੀ ਹੈ | ਟਰੰਪ ਨੇ ਐਤਵਾਰ ਨੂੰ ਨੇਤਨਯਾਹੂ ਨੂੰ ਦੱਸਿਆ ਸੀ ਕਿ ਅਮਰੀਕਾ ਈਰਾਨ 'ਤੇ ਨਵੇਂ ਟਿਕਾਣਿਆਂ 'ਤੇ ਹਮਲੇ ਦੀ ਤਿਆਰੀ ਕਰ ਰਿਹਾ ਹੈ | ਇਸ ਕਾਰਵਾਈ ਨੂੰ 'ਆਪ੍ਰੇਸ਼ਨ ਸਲੇਜਹੈਮਰ' ਨਾਂਅ ਦਿੱਤਾ ਜਾਣਾ ਸੀ | ਪ੍ਰੰਤੂ ਕਰੀਬ 24 ਘੰਟਿਆਂ ਦੇ ਬਾਅਦ ਟਰੰਪ ਨੇ ਐਲਾਨ ਕਰ ਦਿੱਤਾ ਕਿ ਮੰਗਲਵਾਰ ਦੇ ਲਈ ਤੈਅ ਹਮਲਿਆਂ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ | ਟਰੰਪ ਨੇ ਕਿਹਾ ਕਿ ਕਤਰ, ਸਾਊਦੀ ਅਰਬ ਅਤੇ ਯੂ.ਏ.ਈ. ਵਰਗੇ ਖਾੜੀ ਦੇਸ਼ਾਂ ਦੀ ਅਪੀਲ 'ਤੇ ਇਹ ਫੈਸਲਾ ਲਿਆ ਗਿਆ | ਅਮਰੀਕਾ ਵਲੋਂ ਜ਼ਬਤ ਕੀਤੇ ਗਏ ਜਹਾਜ਼ 'ਤੇ ਸਵਾਰ 20 ਈਰਾਨੀ ਮਲਾਹ ਇਸਲਾਮਾਬਾਦ ਦੇ ਰਸਤੇ ਤਹਿਰਾਨ ਪਰਤ ਆਏ ਹਨ | ਈਰਾਨ ਦੀ ਸਰਕਾਰ ਏਜੰਸੀ ਆਈ.ਆਰ.ਐੱਨ.ਏ. ਜੇ ਮੁਤਾਬਿਕ ਉਨ੍ਹਾਂ ਦੀ ਰਿਹਾਈ ਕਈ ਦੇਸ਼ਾਂ ਦੇ ਵਿਚਾਲੇ ਕੂਟਨੀਤਕ ਗੱਲਬਾਤ ਦੇ ਬਾਅਦ ਸੰਭਵ ਹੋਈ | ਰਿਪੋਰਟ ਦੇ ਅਨੁਸਾਰ ਈਰਾਨੀ ਵਿਦੇਸ਼ ਮੰਤਰੀ ਨੇ ਪਾਕਿਸਤਾਨ ਅਤੇ ਸਿੰਗਾਪੁਰ ਦੇ ਵਿਦੇਸ਼ ਮੰਤਰੀਆਂ ਦੇ ਨਾਲ ਲਗਾਤਾਰ ਗੱਲਬਾਤ ਕੀਤੀ | ਇਸ ਤੋਂ ਬਾਅਦ ਮਲਾਹਾਂ ਦੀ ਰਿਹਾਈ ਅਤੇ ਸੁਰੱਖਿਅਤ ਵਾਪਸੀ ਯਕੀਨੀ ਕੀਤੀ ਗਈ | ਇਹ ਮਲਾਹ ਉਸ ਜਹਾਜ਼ 'ਤੇ ਸਵਾਰ ਸਨ ਜਿਸ ਨੂੰ ਅਮਰੀਕੀ ਅਧਿਕਾਰੀਆਂ ਨੇ ਜ਼ਬਤ ਕਰ ਲਿਆ ਸੀ | ਰਿਪੋਰਟਾਂ ਦੇ ਅਨੁਸਾਰ ਅਮਰੀਕੀ ਕਾਰਵਾਈ ਦੇ ਬਾਅਦ ਚਾਲਕ ਦਲ ਦੇ ਮੈਂਬਰ ਸਿੰਗਾਪੁਰ ਦੇ ਆਸਪਾਸ ਦੇ ਸਮੁੰਦਰੀ ਖੇਤਰ 'ਚ ਫਸੇ ਹੋਏ ਸਨ | ਇਸ ਤੋਂ ਪਹਿਲਾਂ ਅਮਰੀਕਾ ਵਲੋਂ ਜ਼ਬਤ ਈਰਾਨੀ ਜਹਾਜ਼ ਐੱਮ. ਵੀ. ਤੋਉਸਕਾ ਦੇ 22 ਚਾਲਕ ਦਲ ਦੇ ਮੈਂਬਰਾਂ ਨੂੰ ਪਾਕਿਸਤਾਨ ਪਹੰੁਚਾਇਆ ਗਿਆ ਸੀ | ਬਾਅਦ 'ਚ ਉਨ੍ਹਾਂ 'ਚੋਂ ਕਈ ਮਲਾਹਾਂ ਨੂੰ ਈਰਾਨ ਭੇਜਿਆ ਗਿਆ |
ਇਜ਼ਰਾਈਲ ਨੇ ਦੱਖਣੀ ਲਿਬਨਾਨ 'ਚ ਡਰੋਨ-ਤੋਪ ਹਮਲੇ ਕੀਤੇ

ਇਜ਼ਰਾਈਲ ਨੇ ਦੱਖਣੀ ਲਿਬਨਾਨ ਦੇ ਕਈ ਇਲਾਕਿਆਂ 'ਚ ਡਰੋਨ ਹਮਲੇ ਤੇ ਤੋਪਖਾਨੇ ਤੋਂ ਗੋਲਾਬਾਰੀ ਕੀਤੀ ਹੈ | ਰਿਪੋਰਟਾਂ ਅਨੁਸਾਰ, ਸਰਹੱਦੀ ਇਲਾਕਿਆਂ 'ਚ ਗੋਲੀਬਾਰੀ ਅਤੇ ਤੇਜ਼ ਧਮਾਕਿਆਂ ਵਾਲੇ ਬੰਬ ਸੁੱਟੇ ਜਾਣ ਤੋਂ ਬਾਅਦ ਤਣਾਅ ਵਧ ਗਿਆ ਹੈ | ਲਿਬਨਾਨ ਦੀ ਨੈਸ਼ਨਲ ਨਿਊਜ਼ ਏਜੰਸੀ ਦੇ ਮੁਤਾਬਿਕ, ਟਾਯਰ ਜ਼ਿਲ੍ਹੇ 'ਚ ਤੋਰਾ ਅਤੇ ਜੇਨਾਤਾ ਕਸਬਿਆਂ ਨੂੰ ਜੋੜਨ ਵਾਲੀ ਸੜਕ ਨੂੰ ਨਿਸ਼ਾਨਾ ਬਣਾਇਆ ਗਿਆ | ਰਿਪੋਰਟ ਦੇ ਮੁਤਾਬਿਕ, ਇਜ਼ਰਾਈਲੀ ਫੌਜ ਨੇ ਮਰਜਾਯੌਨ ਜ਼ਿਲ੍ਹੇ ਦੇ ਕਾਬਰਿਖਾ ਕਸਬੇ 'ਤੇ ਵੀ ਤੋਪਾਂ ਨਾਲ ਗੋਲਾਬਾਰੀ ਕੀਤੀ | ਇਸ ਤੋਂ ਇਲਾਵਾ ਇਜ਼ਰਾਈਲੀ ਡਰੋਨ ਨੇ ਟਾਯਰ ਦੇ ਦੱੱਖਣ 'ਚ ਸਥਿਤ ਅਲ-ਹਨਿੱਨਏ ਕਸਬੇ 'ਚ ਕਿਸਾਨਾਂ ਦੇ ਕੋਲ ਜ਼ੋਰਦਾਰ ਆਵਾਜ਼ ਕਰਨ ਵਾਲੇ ਬੰਬ ਸੁੱਟੇ | ਇਨ੍ਹਾਂ ਬੰਬਾਂ ਦੀ ਵਰਤੋਂ ਤੇਜ਼ ਧਮਾਕੇ ਅਤੇ ਦਹਿਸ਼ਤ ਫੈਲਾਉਣ ਦੇ ਲਈ ਕੀਤਾ ਜਾਂਦਾ ਹੈ | ਬੇਸ਼ੱਕ, ਹੁਣ ਤੱਕ ਕਿਸੇ ਦੇ ਜ਼ਖ਼ਮੀ ਜਾਂ ਮਾਰੇ ਜਾਣ ਦੀ ਕੋਈ ਸੂਚਨਾ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਵਿਕਸਿਤ ਭਾਰਤ 2047 ਸਾਡੀ ਵਚਨਬੱਧਤਾ ਸਿਰਫ਼ ਨਾਅਰਾ ਨਹੀਂ-ਪ੍ਰਧਾਨ ਮੰਤਰੀ ਅਗਲੀ ਖ਼ਬਰ ਸਕੂਲਾਂ ਤੇ ਜਨਤਕ ਥਾਵਾਂ ਤੋਂ ਲਾਵਾਰਸ ਕੁੱਤੇ ਹਟਾਉਣ ਦੀ ਮੁਹਿੰਮ ਅੱਜ ਤੋਂ <br/>
Ad Position 24