ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਨੀਟ ਪੇਪਰ ਲੀਕ ਮਾਮਲੇ 'ਚ ਪੁਣੇ ਦਾ ਲੈਕਚਰਾਰ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 23-05-2026
ਨਵੀਂ ਦਿੱਲੀ, 22 ਮਈ (ਪੀ.ਟੀ.ਆਈ.)-ਸੀ.ਬੀ.ਆਈ. ਨੇ ਪੁਣੇ ਸਥਿਤ ਇਕ ਲੈਕਚਰਾਰ ਨੂੰ ਨੀਟ-ਯੂ. ਜੀ. 2026 ਦੇ ਭੌਤਿਕ ਵਿਗਿਆਨ ਦੇ ਪੇਪਰ ਨੂੰ ਕੁਝ ਚੋਣਵੇਂ ਉਮੀਦਵਾਰਾਂ ਨੂੰ ਲੀਕ ਕਰਨ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਹੈ | ਸੀ.ਬੀ.ਆਈ. ਨੇ ਮਨੀਸ਼ਾ ਸੰਜੇ ਹਵਾਲਦਾਰ ਨੂੰ ਗਿ੍ਫ਼ਤਾਰ ਕੀਤਾ ਹੈ, ਜੋ ਕਿ ਇਸ ਸਮੇਂ ਪੁਣੇ 'ਚ ਸੇਠ ਹੀਰਾਲਾਲ ਸਰਾਫ ਪ੍ਰਸ਼ਾਲਾ 'ਚ ਕੰਮ ਕਰਦੀ ਹੈ ਤੇ ਉਸਨੂੰ ਪੇਪਰ ਲੀਕ ਲਈ ਇਕ ਹੋਰ ਸਰੋਤ ਕਰਾਰ ਦਿੱਤਾ ਹੈ | ਸੀ.ਬੀ.ਆਈ. ਦੇ ਬੁਲਾਰੇ ਨੇ ਬਿਆਨ 'ਚ ਕਿਹਾ ਕਿ ਸੀ.ਬੀ.ਆਈ. ਨੇ ਇਕ ਹੋਰ ਮੁੱਖ ਦੋਸ਼ੀ ਦੀ ਪਛਾਣ ਕੀਤੀ ਹੈ ਜੋ ਨੀਟ-ਯੂ. ਜੀ. 2026 ਫਿਜ਼ਿਕਸ (ਭÏਤਿਕ ਵਿਗਿਆਨ) ਦੇ ਪ੍ਰਸ਼ਨਾਂ ਦੇ ਲੀਕ ਹੋਣ ਦਾ ਸਰੋਤ ਸੀ | ਏਜੰਸੀ ਨੇ ਦੋਸ਼ ਲਗਾਇਆ ਕਿ ਹਵਾਲਦਾਰ ਨੀਟ-ਯੂ ਜੀ ਪ੍ਰਕਿਰਿਆ 'ਚ ਤਦ ਸ਼ਾਮਲ ਹੋਈ ਜਦੋਂ ਨੈਸ਼ਨਲ ਟੈਸਟਿੰਗ ਏਜੰਸੀ ਦੁਆਰਾ ਇਕ ਮਾਹਰ ਵਜੋਂ ਨਿਯੁਕਤ ਕੀਤਾ ਗਿਆ ਸੀ | ਬਿਆਨ 'ਚ ਕਿਹਾ ਗਿਆ ਹੈ ਕਿ ਉਸਦੀ ਭÏਤਿਕ ਵਿਗਿਆਨ ਦੇ ਪ੍ਰਸ਼ਨ ਪੱਤਰ ਤੱਕ ਪੂਰੀ ਪਹੁੰਚ ਸੀ | ਅਪ੍ਰੈਲ 'ਚ ਉਸਨੇ ਸਹਿ-ਮੁਲਜ਼ਮ ਮਨੀਸ਼ਾ ਮੰਢਾਰੇ ਨਾਲ ਕੁਝ ਪ੍ਰਸ਼ਨ ਸਾਂਝੇ ਕੀਤੇ ਸਨ | ਸੀ.ਬੀ.ਆਈ. ਨੇ 16 ਮਈ ਨੂੰ ਨੀਟ ਪੇਪਰ ਲੀਕ ਦੇ ਸੰਬੰਧ 'ਚ ਪੁਣੇ ਦੇ ਬਨਸਪਤੀ ਵਿਗਿਆਨ ਅਧਿਆਪਕ ਮੰਢਾਰੇ ਨੂੰ ਗਿ੍ਫ਼ਤਾਰ ਕੀਤਾ ਸੀ |

Ad Position 22
No active advertisement
ਪਿਛਲੀ ਖ਼ਬਰ 'ਸਾਨੂੰ ਨਵੀਨਤਾਕਾਰਾਂ ਦੀ ਲੋੜ, ਦੁਭਾਸ਼ੀਆਂ ਦੀ ਨਹੀਂ'-ਧਰਮਿੰਦਰ ਪ੍ਰਧਾਨ ਅਗਲੀ ਖ਼ਬਰ ਸੋਸ਼ਲ ਮੀਡੀਆ 'ਤੇ ਛਾਈ ਕਾਕਰੋਚ ਪਾਰਟੀ-ਸੰਸਥਾਪਕ ਦੇ ਮਾਪੇ ਚਿੰਤਤ
Ad Position 24
No active advertisement