05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਅੱਜ ਸ਼ਾਮ ਬੰਦ ਹੋਵੇਗਾ ਨਿਗਮ, ਕੌਂਸਲ ਤੇ ਨਗਰ ਪੰਚਾਇਤ ਚੋਣਾਂ ਲਈ ਪ੍ਰਚਾਰ, ਵੋਟਾਂ 26 ਨੂੰ

Ad Position 21
repet_subhas-goyals [Copy P29]
ਅਜੀਤ ਡੈਸਕ 24-05-2026

ਸੂਬੇ ਦੇ 36.72 ਲੱਖ ਵੋਟਰ ਪਾਉਣਗੇ ਵੋਟ, ਨਤੀਜਾ 29 ਨੂੰ
ਬਠਿੰਡਾ, 23 ਮਈ (ਸੱਤਪਾਲ ਸਿੰਘ ਸਿਵੀਆਂ)-ਪੰਜਾਬ 'ਚ 26 ਮਈ ਨੂੰ ਹੋ ਰਹੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਚੋਣ ਪ੍ਰਚਾਰ ਅਖੀਰਲੇ ਪੜਾਅ ਵਿਚ ਦਾਖ਼ਲ ਹੋ ਗਿਆ ਹੈ, ਜੋ ਐਤਵਾਰ ਸ਼ਾਮ ਨੂੰ 5 ਵਜੇ ਬੰਦ ਹੋ ਜਾਵੇਗਾ | ਇਸ ਉਪਰੰਤ ਕੋਈ ਵੀ ਉਮੀਦਵਾਰ ਜਾਂ ਸਿਆਸੀ ਧਿਰ ਜਨਤਕ ਰੈਲੀ, ਜਲਸਾ ਜਾਂ ਪ੍ਰਚਾਰ ਮੁਹਿੰਮ ਨਹੀਂ ਚਲਾ ਸਕੇਗੀ | ਇਹ ਚੋਣਾਂ ਪੰਜਾਬ ਭਰ ਅੰਦਰ 105 ਸ਼ਹਿਰੀ ਸਥਾਨਕ ਸੰਸਥਾਵਾਂ 'ਚ ਹੋ ਰਹੀਆਂ ਹਨ, ਜਿਸ ਵਿਚ ਕੁੱਲ 8 ਬਠਿੰਡਾ, ਮੋਹਾਲੀ, ਮੋਗਾ, ਬਰਨਾਲਾ, ਅਬੋਹਰ, ਕਪੂਰਥਲਾ, ਬਟਾਲਾ ਤੇ ਪਠਾਨਕੋਟ ਨਗਰ ਨਿਗਮਾਂ ਤੋਂ ਇਲਾਵਾ 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਸ਼ਾਮਿਲ ਹਨ | ਇਨ੍ਹਾਂ ਚੋਣਾਂ 'ਚ ਕੁੱਲ 7,622 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜੋ ਸੂਬੇ ਦੇ ਵੱਖ-ਵੱਖ 1992 ਵਾਰਡਾਂ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ ਤੇ ਉਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਸੂਬੇ ਦੇ 36,72,932 ਵੋਟਰ ਕਰਨਗੇ | ਇਨ੍ਹਾਂ ਚੋਣਾਂ ਲਈ ਸੂਬੇ ਭਰ ਵਿਚ 3977 ਪੋਲਿੰਗ ਸਟੇਸ਼ਨ ਬਣਾਏ ਗਏ ਹਨ |
ਸਿਆਸੀ ਪੱਖੋਂ ਅਹਿਮ ਮੰਨੀ ਜਾ ਰਹੀ ਇਹ ਚੋਣ

ਇਨ੍ਹਾਂ ਚੋਣਾਂ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਵੱਡੇ ਸਿਆਸੀ ਸੈਮੀਫਾਈਨਲ ਵਜੋਂ ਦੇਖਿਆ ਜਾ ਰਿਹਾ ਹੈ, ਜੋ ਸੂਬੇ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ (ਆਪ) ਅਤੇ ਵਿਰੋਧੀ ਧਿਰਾਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਲਈ ਸ਼ਹਿਰੀ ਵੋਟਰਾਂ ਦੇ ਮਿਜ਼ਾਜ ਦਾ ਅਹਿਮ ਸੰਕੇਤ ਮੰਨਿਆ ਜਾ ਰਿਹਾ ਹੈ | ਆਉਣ ਵਾਲੀ 26 ਮਈ ਨੂੰ ਵੋਟਾਂ ਪੈਣ ਬਾਅਦ 29 ਮਈ ਨੂੰ ਸਾਹਮਣੇ ਆਉਣ ਵਾਲੇ ਨਤੀਜਿਆਂ ਨਾਲ ਪੰਜਾਬ ਦੀ ਸ਼ਹਿਰੀ ਸਿਆਸਤ ਦੀ ਨਵੀਂ ਤਸਵੀਰ ਸਾਹਮਣੇ ਆਵੇਗੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਸਿਆਸੀ ਤੇ ਪ੍ਰਸ਼ਾਸਨਿਕ ਖੇਤਰਾਂ 'ਚ ਸੰਨਾਟਾ ਅਗਲੀ ਖ਼ਬਰ ਕਪੂਰਥਲਾ ਜੇਲ੍ਹ 'ਚ ਕੈਦੀਆਂ ਵਲੋਂ ਹੰਗਾਮਾ ਬੈਰਕਾਂ ਨੂੰ ਲਗਾਈ ਅੱਗ-4 ਜ਼ਖ਼ਮੀ
Ad Position 24