05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਟਰੰਪ ਪ੍ਰਸ਼ਾਸਨ ਨੇ ਗ੍ਰੀਨ ਕਾਰਡ ਅਰਜ਼ੀ ਪ੍ਰਕਿਰਿਆ ਨੂੰ ਕੀਤਾ ਹੋਰ ਔਖਾ

Ad Position 21
repet_subhas-goyals [Copy P29]
ਅਜੀਤ ਡੈਸਕ 24-05-2026

ਹੁਣ ਅਸਥਾਈ ਵੀਜ਼ੇ 'ਤੇ ਅਮਰੀਕਾ ਆਉਣ ਵਾਲਿਆਂ ਨੂੰ ਵਾਪਸ ਆਪਣੇ ਦੇਸ਼ ਪਵੇਗਾ ਪਰਤਣਾ
ਐਸ. ਅਸ਼ੋਕ ਭੌਰਾ, ਹੁਸਨ ਲੜੋਆ ਬੰਗਾ

ਸਾਨ ਫਰਾਂਸਿਸਕੋ/ਕੈਲੀਫੋਰਨੀਆ, 23 ਮਈ -ਟਰੰਪ ਪ੍ਰਸ਼ਾਸਨ ਨੇ ਕੱਲ੍ਹ ਲਏ ਇੱਕ ਨਵੇਂ ਫ਼ੈਸਲੇ ਵਿਚ ਕਿਹਾ ਹੈ ਕਿ ਹੁਣ ਗ੍ਰੀਨ ਕਾਰਡ ਪ੍ਰਾਪਤ ਕਰਨ ਲਈ ਤੇ ਆਪਣੀ ਇਮੀਗ੍ਰੇਸ਼ਨ ਸਥਿਤੀ ਨੂੰ ਐਡਜਸਟ ਕਰਨ ਦੀ ਮੰਗ ਕਰਨ ਵਾਲੇ ਅਸਥਾਈ ਵੀਜ਼ੇ 'ਤੇ ਅਮਰੀਕਾ ਆਉਣ ਵਾਲੇ ਲੋਕਾਂ ਨੂੰ ਨਵੀਂ ਨੀਤੀ ਤਹਿਤ ਅਜਿਹਾ ਕਰਨ ਲਈ ਆਪਣੇ ਘਰੇਲੂ ਦੇਸ਼ਾਂ ਵਿਚ ਵਾਪਸ ਜਾ ਕੇ ਕੌਂਸਲਰ ਪ੍ਰਣਾਲੀ 'ਚੋਂ ਗੁਜ਼ਰਨਾ ਪਵੇਗਾ | ਪਹਿਲਾਂ ਇਹ ਸੀ ਕਿ ਕਿਸੇ ਯਾਤਰੀ ਵੀਜ਼ੇ 'ਤੇ ਆਏ ਲੋਕ ਯੋਗ ਹੋਣ ਦੀ ਸੂਰਤ ਵਿਚ ਅਮਰੀਕਾ 'ਚੋਂ ਹੀ ਸਥਾਈ ਇਮੀਗ੍ਰੇਸ਼ਨ ਹਾਸਿਲ ਕਰਨ ਲਈ ਅਰਜ਼ੀ ਦੇ ਸਕਦੇ ਸਨ | ਨਵੇਂ ਹਾਲਾਤ ਵਿਚ ਇੱਕ ਪ੍ਰਵਾਸੀ ਜੋ ਅਸਥਾਈ ਤੌਰ 'ਤੇ ਅਮਰੀਕਾ ਵਿਚ ਹੈ ਅਤੇ ਗ੍ਰੀਨ ਕਾਰਡ ਚਾਹੁੰਦਾ ਹੈ, ਨੂੰ ਅਪਲਾਈ ਕਰਨ ਲਈ ਆਪਣੇ ਦੇਸ਼ ਵਾਪਸ ਜਾਣਾ ਪਵੇਗਾ, ਸਿਰਫ਼ ਅਸਧਾਰਨ ਹਾਲਾਤ ਨੂੰ ਛੱਡ ਕੇ¢ ਯੂ.ਐਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਬੁਲਾਰੇ ਜ਼ੈਕ ਕਾਹਲਰ ਨੇ ਇੱਕ ਬਿਆਨ ਵਿਚ ਕਿਹਾ ਕਿ ਜਦੋਂ ਪ੍ਰਵਾਸੀ ਆਪਣੇ ਦੇਸ਼ ਤੋਂ ਅਰਜ਼ੀ ਦਿੰਦੇ ਹਨ ਤਾਂ ਉਨ੍ਹਾਂ ਲੋਕਾਂ ਨੂੰ ਲੱਭਣਾ ਆਸਾਨ ਹੋ ਜਾਵੇਗਾ ਜੋ ਨਿਵਾਸ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਇਸ ਆੜ ਵਿਚ ਖਿਸਕਣ ਅਤੇ ਗੈਰ-ਕਾਨੂੰਨੀ ਤÏਰ 'ਤੇ ਅਮਰੀਕਾ ਵਿਚ ਰਹਿਣ ਦਾ ਫ਼ੈਸਲਾ ਕਰਦੇ ਹਨ¢ ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਲੋਕ ਗੈਰ-ਪ੍ਰਵਾਸੀ ਵੀਜ਼ੇ 'ਤੇ ਅਮਰੀਕਾ ਆਉਂਦੇ ਹਨ, ਜਿਨ੍ਹਾਂ ਵਿਚ ਵਿਦਿਆਰਥੀ, ਅਸਥਾਈ ਕਰਮਚਾਰੀ ਅਤੇ ਸੈਲਾਨੀ ਸ਼ਾਮਿਲ ਹਨ, ਉਨ੍ਹਾਂ ਨੂੰ ਇੱਕ ਨਿਯਮਿਤ ਸਮੇਂ ਤੱਕ ਅਮਰੀਕਾ ਵਿਚ ਰਹਿਣ ਦੀ ਸਹੂਲਤ ਹੁੰਦੀ ਹੈ ਤੇ ਉਨ੍ਹਾਂ ਨੇ ਨਿਰਧਾਰਿਤ ਸਮੇਂ ਵਿਚ ਵਾਪਸ ਪਰਤਣਾ ਹੁੰਦਾ ਹੈ | ਹੁਣ ਨਵੀਂ ਨੀਤੀ ਮੁਤਾਬਿਕ ਪ੍ਰਵਾਸੀ ਵਾਪਸ ਆਪਣੇ ਦੇਸ਼ ਜਾਣ ਨਾ ਕਿ ਗ੍ਰੀਨ ਕਾਰਡ ਹਾਸਿਲ ਕਰਨ ਲਈ ਯਤਨ ਕਰਨ | ਇਸ ਨਾਲ ਨਿਰਪੱਖ ਅਤੇ ਵਧੇਰੇ ਕੁਸ਼ਲਤਾ ਹੋਰ ਬਣੇਗੀ¢ ਯੂ.ਐਸ.ਸੀ.ਆਈ.ਐਸ. ਦੇ ਇੱਕ ਸਾਬਕਾ ਅਧਿਕਾਰੀ ਡੱਗ ਰੈਂਡ ਨੇ ਕਿਹਾ ਕਿ ਇੱਕ ਸਾਲ ਵਿਚ ਅੰਦਾਜ਼ਨ 10 ਲੱਖ ਲੋਕ ਗ੍ਰੀਨ ਕਾਰਡਾਂ ਲਈ ਅਰਜ਼ੀ ਦਿੰਦੇ ਹਨ ਅਤੇ ਉਨ੍ਹਾਂ ਵਿਚੋਂ ਅੱਧੇ ਅਮਰੀਕਾ ਦੇ ਅੰਦਰੋਂ ਹੀ ਅਰਜ਼ੀਆਂ ਦੇ ਰਹੇ ਹੁੰਦੇ ਹਨ¢ ਅਸਲ ਵਿਚ ਇਸ ਨੀਤੀ ਦਾ ਉਦੇਸ਼ ਲੋਕਾਂ ਨੂੰ ਅਸਿੱਧੇ ਰੂਪ 'ਚ ਬਾਹਰ ਕੱਢਣਾ ਹੈ | ਟਰੰਪ ਪ੍ਰਸ਼ਾਸਨ ਦੇ ਨਵੇਂ ਫ਼ੈਸਲੇ ਦੀ ਇਮੀਗ੍ਰੇਸ਼ਨ ਵਕੀਲਾਂ ਤੇ ਸਾਂਸਦਾਂ ਨੇ ਆਲੋਚਨਾ ਕੀਤੀ ਹੈ | ਇਲੀਨੋਇਸ ਤੋਂ ਡੈਮੋਕਰੇਟਿਕ ਪ੍ਰਤੀਨਿਧ ਡੇਲੀਆ ਸੀ ਰਾਮੀਰੇਜ਼ ਨੇ ਕਿਹਾ ਹੈ ਕਿ ਇਹ ਨੀਤੀ ਬਹੁਤ ਘਿਣਾਉਣੀ ਹੈ ਜਿਸ ਨਾਲ ਹੋਮਲੈਂਡ ਸਕਿਉਰਿਟੀ ਵਿਭਾਗ ਖੇਰੂੰ-ਖੇਰੂੰ ਹੋ ਜਾਵੇਗਾ¢ ਐਰੀਜ਼ੋਨਾ ਤੋਂ ਡੈਮੋਕਰੇਟਿਕ ਪ੍ਰਤੀਨਿਧ ਗਰੇਗ ਸਟਾਨਟੋਨ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਨੇ ਅਸਲ 'ਚ ਕਾਨੂੰਨੀ ਪ੍ਰਵਾਸ ਨੂੰ ਸਖ਼ਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਦ ਕਿ ਪਹਿਲਾਂ ਹੀ ਵਰਕ ਵੀਜ਼ਾ ਪ੍ਰੋਗਰਾਮ ਤਹਿਤ ਖੋਜੀਆਂ, ਡਾਕਟਰਾਂ ਤੇ ਇੰਜੀਨੀਅਰਾਂ ਨੂੰ ਬੁਲਾਉਣ ਲਈ ਸਾਡੇ ਵਰਕ ਵੀਜ਼ਾ ਪ੍ਰੋਗਰਾਮ ਹਨ |

Ad Position 22
No active advertisement
ਪਿਛਲੀ ਖ਼ਬਰ ਮਾਨ ਅਤੇ ਕੇਜਰੀਵਾਲ ਨੇ ਗੁਰੂਗ੍ਰਾਮ ਦੀ ਜੇਲ੍ਹ 'ਚ ਸੰਜੀਵ ਅਰੋੜਾ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਚੀਨ 'ਚ ਕੋਲੇ ਦੀ ਖਾਣ 'ਚ ਧਮਾਕਾ-90 ਮੌਤਾਂ
Ad Position 24