16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਵਿਜਯਨ ਦੇ ਘਰ ਈ.ਡੀ. ਦੀ ਛਾਪੇਮਾਰੀ ਦੌਰਾਨ ਹਿੰਸਾ ਭੜਕੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-05-2026

ਕੇਰਲਮ 'ਚ ਮਾਰਕਸੀ ਪਾਰਟੀ ਵਲੋਂ ਸੂਬਾ ਪੱਧਰੀ ਪ੍ਰਦਰਸ਼ਨ
ਤਿਰੂਵਨੰਤਰਪੁਰਮ, 27 ਮਈ (ਪੀ.ਟੀ.ਆਈ.)-ਕੇਰਲਮ ਦੇ ਸਾਬਕਾ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੀ ਧੀ ਦੀ ਫਰਮ ਅਤੇ ਇਕ ਰੇਤ ਮਾਈਨਿੰਗ ਕੰਪਨੀ ਵਿਚਕਾਰ ਵਿੱਤੀ ਲੈਣ-ਦੇਣ ਨੂੰ ਲੈ ਕੇ ਈ.ਡੀ. ਵਲੋਂ ਕੀਤੀ ਗਈ ਛਾਪੇਮਾਰੀ ਕਾਰਨ ਰਾਜ ਦੀ ਰਾਜਧਾਨੀ 'ਚ ਕੇਂਦਰੀ ਏਜੰਸੀ ਦੇ ਅਧਿਕਾਰੀਆਂ 'ਤੇ ਹਮਲੇ ਹੋਏ ਅਤੇ ਬੁੱਧਵਾਰ ਨੂੰ ਮਾਰਕਸੀ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਵਲੋਂ ਰਾਜ ਵਿਆਪੀ ਵਿਰੋਧ ਪ੍ਰਦਰਸ਼ਨ ਕੀਤੇ | ਈ.ਡੀ. ਦੀ 12 ਮੈਂਬਰੀ ਟੀਮ ਤਿਰੂਵਨੰਤਪੁਰਮ ਦੇ ਬੇਕਰੀ ਜੰਕਸ਼ਨ ਸਥਿਤ ਵਿਜਯਨ ਦੇ ਘਰ ਸਮੇਤ 10 ਟਿਕਾਣਿਆਂ 'ਤੇ ਹਵਾਲਾ ਰਾਸ਼ੀ ਮਾਮਲੇ 'ਚ ਛਾਪੇਮਾਰੀ ਕਰਨ ਪਹੁੰਚੀ ਸੀ | ਉਸ ਸਮੇਂ ਵਿਜਯਨ ਅਤੇ ਉਨ੍ਹਾਂ ਦਾ ਪਰਿਵਾਰ ਘਰ 'ਚ ਮੌਜੂਦ ਸੀ | ਜਿਵੇਂ ਹੀ ਛਾਪੇਮਾਰੀ ਦੀ ਖ਼ਬਰ ਫੈਲੀ ਤਾਂ ਵੱਡੀ ਗਿਣਤੀ ਵਿਚ ਸੀ.ਪੀ.ਆਈ. ਸਮਰਥਕ ਘਰ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਗਏ ਅਤੇ ਜਦੋਂ ਈ.ਡੀ. ਦੀ ਟੀਮ ਜਾ ਰਹੀ ਸੀ ਤਾਂ ਭੀੜ ਨੇ ਉਨ੍ਹਾਂ ਦੇ ਵਾਹਨਾਂ 'ਤੇ ਪੱਥਰ ਅਤੇ ਬੋਤਲਾਂ ਸੁੱਟੀਆਂ | ਕਾਰਾਂ ਦੀਆਂ ਖਿੜਕੀਆਂ 'ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ ਅਤੇ ਸ਼ੀਸ਼ੇ ਤੋੜ ਦਿੱਤੇ |
ਵਿਜਯਨ ਦੀ ਬੇਟੀ ਦੀ ਕੰਪਨੀ ਨਾਲ ਜੁੜਿਆ ਹੈ ਹਵਾਲਾ ਮਾਮਲਾ

ਅਸਲ ਵਿਚ ਈ.ਡੀ. ਨੇ ਇਹ ਛਾਪੇਮਾਰੀ ਵਿਜਯਨ ਦੀ ਬੇਟੀ ਟੀ.ਵੀਨਾ ਦੀ ਕੰਪਨੀ ਨਾਲ ਜੁੜੇ ਹਵਾਲਾ ਰਾਸ਼ੀ ਮਾਮਲੇ ਨੂੰ ਲੈ ਕੇ ਕੀਤੀ ਹੈ | ਵੀਨਾ ਦੀ ਕੋਚੀਨ ਮਿਨਰਲਜ਼ ਐਂਡ ਰੂਟਾਈਲ ਲਿਮਟਿਡ (ਸੀ. ਐਮ. ਆਰ. ਐਲ.) ਨੇ ਵੀਨਾ ਦੇ 'ਐਕਸਾਲੋਜਿਕ ਸਲਿਊਸ਼ਨਜ਼' ਨੂੰ ਸਾਲ 2018-19 ਦੌਰਾਨ ਮਾਸਿਕ ਭੁਗਤਾਨਾਂ ਵਿਚ 1.72 ਕਰੋੜ ਦਾ ਭੁਗਤਾਨ ਕੀਤਾ, ਹਾਲਾਂਕਿ ਬਦਲੇ ਵਿਚ ਐਕਸਾਲੋਜਿਕ ਸਲਿਊਸ਼ਨਜ਼ ਨੇ ਕੋਈ ਸੇਵਾਵਾਂ ਪ੍ਰਦਾਨ ਨਹੀਂ ਕੀਤੀਆਂ | ਈ.ਡੀ. ਦਾ ਮੰਨਣਾ ਹੈ ਕਿ ਇਹ ਲੈਣ-ਦੇਣ ਸ਼ੱਕੀ ਹੈ | ਸੀ.ਐਮ.ਆਰ.ਐਲ. ਅਤੇ ਐਕਸਾਲੋਜਿਕ ਦਰਮਿਆਨ ਹੋਏ ਇਸ ਭੁਗਤਾਨ ਨੂੰ ਲੈ ਕੇ ਪਹਿਲਾਂ ਆਮਦਨ ਕਰ ਵਿਭਾਗ ਨੇ ਵੀ ਸਵਾਲ ਚੁੱਕੇ ਸਨ | ਬਾਅਦ 'ਚ ਇਸੇ ਆਧਾਰ 'ਤੇ ਈ.ਡੀ. ਨੇ ਹਵਾਲਾ ਰਾਸ਼ੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਐਸ.ਆਈ.ਆਰ. ਦੇ ਅਮਲ 'ਚ ਕੋਈ ਖਾਮੀ ਨਹੀਂ-ਸੁਪਰੀਮ ਕੋਰਟ <br/> ਅਗਲੀ ਖ਼ਬਰ ਦੇਸ਼ 'ਚ ਪੈਟਰੋਲ-ਡੀਜ਼ਲ ਦੀ ਕੋਈ ਕਮੀ ਨਹੀਂ-ਕੇਂਦਰ <br/>
Ad Position 24