16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਨਹੀਂ ਰਹੇ ਅਰਜੁਨ ਐਵਾਰਡੀ ਨਿਸ਼ਾਨੇਬਾਜ਼ ਰਾਜਾ ਰਣਧੀਰ ਸਿੰਘ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-05-2026
ਨਵੀਂ ਦਿੱਲੀ, 27 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਭਾਰਤੀ ਖੇਡ ਜਗਤ ਦੇ ਦਿੱਗਜ ਪ੍ਰਸ਼ਾਸਕ ਅਤੇ ਏਸ਼ਿਆਈ ਖੇਡਾਂ ਵਿਚ ਨਿਸ਼ਾਨੇਬਾਜ਼ੀ ਵਿਚ ਭਾਰਤ ਨੂੰ ਪਹਿਲਾ ਸੋਨ ਤਗ਼ਮਾ ਦਿਵਾਉਣ ਵਾਲੇ ਰਣਧੀਰ ਸਿੰਘ ਦਾ 79 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ | ਉਹ ਲੰਬੇ ਸਮੇਂ ਤੋਂ ਉਮਰ ਸੰਬੰਧੀ ਬਿਮਾਰੀਆਂ ਨਾਲ ਜੂਝ ਰਹੇ ਸਨ | ਹਾਲ ਹੀ 'ਚ ਉਨ੍ਹਾਂ ਨੇ ਸਿਹਤ ਕਾਰਨਾਂ ਕਰਕੇ ਉਲੰਪਿਕ ਕੌਂਸਲ ਆਫ਼ ਏਸ਼ੀਆ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ | ਉਨ੍ਹਾਂ ਦੇ ਦਿਹਾਂਤ ਨਾਲ ਭਾਰਤੀ ਖੇਡ ਜਗਤ 'ਚ ਸ਼ੋਕ ਦੀ ਲਹਿਰ ਹੈ | ਉਨ੍ਹਾਂ ਦੇ ਦਿਹਾਂਤ ਨਾਲ ਭਾਰਤੀ ਖੇਡ ਜਗਤ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ | ਸਾਲ 1978 'ਚ ਬੈਂਕਾਕ ਏਸ਼ਿਆਈ ਖੇਡਾਂ ਦੇ ਸੋਨ ਤਗਮਾ ਜੇਤੂ ਰਣਧੀਰ ਸਿੰਘ ਨੇ ਖਿਡਾਰੀ ਤੋਂ ਲੈ ਕੇ ਉਲੰਪਿਕ ਪ੍ਰਸ਼ਾਸਕ ਤੱਕ ਭਾਰਤੀ ਖੇਡਾਂ ਵਿਚ ਲੰਮਾ ਤੇ ਪ੍ਰਭਾਵਸ਼ਾਲੀ ਯੋਗਦਾਨ ਦਿੱਤਾ ਹੈ | ਉਨ੍ਹਾਂ ਦਾ ਜਨਮ 18 ਅਕਤੂਬਰ, 1946 ਨੂੰ ਪਟਿਆਲਾ ਵਿਖੇ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਦੇ ਛੋਟੇ ਪੁੱਤਰ ਰਾਜਾ ਭਲਿੰਦਰ ਸਿੰਘ ਦੇ ਘਰ ਹੋਇਆ ਸੀ | ਰਣਧੀਰ ਸਿੰਘ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭਰਾ ਸਨ | ਉਨ੍ਹਾਂ ਦਾ ਪਰਿਵਾਰ ਵੀ ਖੇਡਾਂ ਨਾਲ ਜੁੜਿਆ ਹੋਇਆ ਸੀ | ਇਨ੍ਹਾਂ ਨੇ ਮੈਦਾਨ ਵਿਚ ਅਤੇ ਬਾਹਰ ਵੀ ਮਹੱਤਵਪੂਰਨ ਭੂਮਿਕਾ ਨਿਭਾਈ | ਰਣਧੀਰ ਸਿੰਘ ਨੇ ਪਹਿਲਾਂ ਨਿਸ਼ਾਨੇਬਾਜ਼ੀ ਵਿਚ ਆਪਣੀ ਪਹਿਚਾਣ ਬਣਾਈ | ਉਨ੍ਹਾਂ ਨੇ 5 ਉਲੰਪਿਕ-ਮੈਕਸੀਕੋ ਸਿਟੀ 1968, ਮਿਊਨਿਖ 1972, ਮਾਂਟਰੀਅਲ 1976, ਮਾਸਕੋ 1980 ਅਤੇ ਲਾਸ ਏਾਜਲਸ 1984-ਟ੍ਰੈਪ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ | ਰਣਧੀਰ ਸਿੰਘ ਨੇ ਟੀਮ ਈਵੈਂਟ ਵਿਚ ਚਾਂਦੀ ਦਾ ਤਗਮਾ ਅਤੇ ਨਵੀਂ ਦਿੱਲੀ ਵਿਚ 1982 ਦੀਆਂ ਏਸ਼ਿਆਈ ਖੇਡਾਂ ਵਿਚ ਇਕ ਵਿਅਕਤੀਗਤ ਕਾਂਸੀ ਦਾ ਤਗਮਾ ਵੀ ਜਿੱਤਿਆ | ਨਿਸ਼ਾਨੇਬਾਜ਼ੀ ਵਿਚ ਇਨ੍ਹਾਂ ਦੀਆਂ ਪ੍ਰਾਪਤੀਆਂ ਦੇ ਸਨਮਾਨ ਵਿਚ ਇਨ੍ਹਾਂ ਨੂੰ 1979 ਵਿਚ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | 1994 ਵਿਚ ਪ੍ਰਤੀਯੋਗੀ ਨਿਸ਼ਾਨੇਬਾਜ਼ੀ ਤੋਂ ਉਨ੍ਹਾਂ ਨੇ ਸੰਨਿਆਸ ਲੈਣ ਤੋਂ ਬਾਅਦ ਆਪਣੇ ਆਪ ਨੂੰ ਪੂਰੀ ਤਰ੍ਹਾਂ ਖੇਡ ਪ੍ਰਸ਼ਾਸਨ ਲਈ ਸਮਰਪਿਤ ਕਰ ਦਿੱਤਾ ਅਤੇ ਉਲੰਪਿਕ ਲਹਿਰ ਵਿਚ ਸਭ ਤੋਂ ਸਤਿਕਾਰਯੋਗ ਸ਼ਖ਼ਸੀਅਤਾਂ ਵਜੋਂ ਉਭਰੇ | ਰਣਧੀਰ ਸਿੰਘ 1987 ਤੋਂ 2012 ਤੱਕ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਸਕੱਤਰ ਜਨਰਲ ਰਹੇ ਅਤੇ 2001 ਤੋਂ 2014 ਤੱਕ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੇ ਮੈਂਬਰ ਰਹੇ | ਉਨ੍ਹਾਂ ਉਲੰਪਿਕ ਕੌਂਸਲ ਆਫ਼ ਏਸ਼ੀਆ ਵਿਚ ਕਈ ਪ੍ਰਮੁੱਖ ਅਹੁਦਿਆਂ 'ਤੇ ਰਹਿ ਕੇ ਕੰਮ ਕੀਤਾ | ਉਹ 1991 ਤੋਂ 2015 ਤੱਕ ਸਕੱਤਰ ਜਨਰਲ ਅਤੇ ਬਾਅਦ ਵਿਚ ਸਾਲ 2021 ਤੱਕ ਕਾਰਜਕਾਰੀ ਪ੍ਰਧਾਨ ਵੀ ਰਹੇ | ਸਤੰਬਰ 2024 ਵਿਚ ਉਹ ਨਵੀਂ ਦਿੱਲੀ ਵਿਚ ਸੰਸਥਾ ਦੀ 44ਵੀਂ ਜਨਰਲ ਅਸੈਂਬਲੀ ਵਿਚ ਓ.ਸੀ.ਏ. ਦੇ ਪ੍ਰਧਾਨ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਬਣੇ, ਭਾਵੇਂ ਰਣਧੀਰ ਸਿੰਘ 2028 ਤੱਕ ਚਾਰ ਸਾਲਾਂ ਦੇ ਕਾਰਜਕਾਲ ਲਈ ਚੁਣੇ ਗਏ ਸਨ, ਪਰੰਤੂ ਇਸ ਸਾਲ ਦੇ ਸ਼ੁਰੂ ਵਿਚ ਉਨ੍ਹਾਂ ਦਾ ਕਾਰਜਕਾਲ ਸਿਹਤ ਖਰਾਬ ਹੋਣ ਕਾਰਨ ਸਮੇਂ ਤੋਂ ਪਹਿਲਾਂ ਹੀ ਖਤਮ ਹੋ ਗਿਆ | ਰਣਧੀਰ ਸਿੰਘ ਆਪਣੇ ਪਿੱਛੇ ਪਤਨੀ ਵਨੀਤਾ ਅਤੇ ਤਿੰਨ ਬੇਟੀਆਂ (ਮਹਿਮਾ, ਸੁਨੈਨਾ ਅਤੇ ਰਾਜੇਸ਼ਵਰੀ) ਛੱਡ ਗਏ ਹਨ | ਭਾਰਤੀ ਰਾਸ਼ਟਰੀ ਰਾਈਫਲ ਸੰਘ ਨੇ ਉਨ੍ਹਾਂ ਦੇ ਸਵਰਗਵਾਸ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਕਾਲਜੀਅਮ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਸਣੇ 5 ਨਵੇਂ ਜੱਜਾਂ ਦੇ ਨਾਵਾਂ ਦੀ ਤਜਵੀਜ਼ ਅਗਲੀ ਖ਼ਬਰ ਸਾਰਥਕ-ਜਨਤਕ ਵੰਡ ਪ੍ਰਣਾਲੀ ਯੋਜਨਾ ਨੂੰ 5 ਸਾਲਾਂ ਲਈ ਵਧਾਇਆ <br/>
Ad Position 24