16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਕਾਲਜੀਅਮ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਸਣੇ 5 ਨਵੇਂ ਜੱਜਾਂ ਦੇ ਨਾਵਾਂ ਦੀ ਤਜਵੀਜ਼

Ad Position 21
repet_subhas-goyals [Copy P29]
ਅਜੀਤ ਡੈਸਕ 28-05-2026
ਨਵੀਂ ਦਿੱਲੀ, 27 ਮਈ (ਏਜੰਸੀ)-ਚੀਫ਼ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਕਾਲਜੀਅਮ ਨੇ ਸੁਪਰੀਮ ਕੋਰਟ ਵਿਚ ਜੱਜ ਵਜੋਂ ਨਿਯੁਕਤੀ ਲਈ ਪੰਜ ਨਵੇਂ ਜੱਜਾਂ ਦੇ ਨਾਵਾਂ ਦੀ ਸਿਫ਼ਾਰਸ਼ ਕੀਤੀ ਹੈ | ਇਨ੍ਹਾਂ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਸ਼ੀਲ ਨਾਗੂ, ਬੰਬੇ ਹਾਈ ਕੋਰਟ ਦੇ ਚੀਫ਼ ਜਸਟਿਸ ਚੰਦਰਸ਼ੇਖਰ, ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਸੰਜੀਵ ਸਚਦੇਵਾ, ਜੰਮੂ-ਕਸ਼ਮੀਰ ਅਤੇ ਲਦਾਖ਼ ਹਾਈ ਕੋਰਟ ਦੇ ਚੀਫ਼ ਜਸਟਿਸ ਅਰੁਣ ਪੱਲੀ ਅਤੇ ਸੁਪਰੀਮ ਕੋਰਟ ਦੀ ਸੀਨੀਅਰ ਵਕੀਲ ਵੀ. ਮੋਹਨਾ ਦੇ ਨਾਂਅ ਸ਼ਾਮਿਲ ਹਨ | ਕਾਲਜੀਅਮ ਦੀ ਬੈਠਕ ਵਿਚ ਲਏ ਗਏ ਇਸ ਫ਼ੈਸਲੇ ਬਾਰੇ ਸੁਪਰੀਮ ਕੋਰਟ ਨੇ ਬੁੱਧਵਾਰ ਸ਼ਾਮ ਨੂੰ ਜਾਣਕਾਰੀ ਦਿੱਤੀ | ਜੇਕਰ ਕੇਂਦਰ ਸਰਕਾਰ ਇਸ ਨੂੰ ਮਨਜ਼ੂਰੀ ਦੇ ਦਿੰਦੀ ਹੈ ਤਾਂ ਸੁਪਰੀਮ ਕੋਰਟ ਵਿਚ ਜੱਜਾਂ ਦੀ ਗਿਣਤੀ ਮੌਜੂਦਾ 32 ਤੋਂ ਵਧ ਕੇ 37 ਹੋ ਜਾਵੇਗੀ | ਇਸ ਦੇ ਨਾਲ ਹੀ ਅਗਸਤ 2021 ਤੋਂ ਬਾਅਦ ਸੁਪਰੀਮ ਕੋਰਟ ਵਿਚ ਇਹ ਕਿਸੇ ਮਹਿਲਾ ਜੱਜ ਦੀ ਪਹਿਲੀ ਨਿਯੁਕਤੀ ਹੋਵੇਗੀ ਜਿਸ ਨਾਲ ਅਦਾਲਤ 'ਚ ਮਹਿਲਾ ਜੱਜਾਂ ਦੀ ਗਿਣਤੀ ਦੋ ਹੋ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਗੁਜਰਾਤ 'ਚ ਕੰਟੇਨਰ ਜਹਾਜ਼ ਤੋਂ 1150 ਕਰੋੜ ਦੀ ਕੋਕੀਨ ਜ਼ਬਤ ਅਗਲੀ ਖ਼ਬਰ ਨਹੀਂ ਰਹੇ ਅਰਜੁਨ ਐਵਾਰਡੀ ਨਿਸ਼ਾਨੇਬਾਜ਼ ਰਾਜਾ ਰਣਧੀਰ ਸਿੰਘ <br/>
Ad Position 24