ਅਹਿਮਦਾਬਾਦ, 27 ਮਈ (ਪੀ.ਟੀ.ਆਈ.)-ਭਾਰਤੀ ਤੱਟ ਰੱਖਿਅਕ (ਆਈ.ਸੀ.ਜੀ.) ਅਤੇ ਗੁਜਰਾਤ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐਸ.) ਨੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਗੁਜਰਾਤ ਦੇ ਮੁੰਦਰਾ ਤੱਟ ਨੇੜੇ ਇਕ ਕੰਟੇਨਰ ਜਹਾਜ਼ ਤੋਂ 115 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਲਗਪਗ 1150 ਕਰੋੜ ਰੁਪਏ ਹੈ | ਇਸ ਮਾਮਲੇ 'ਚ ਹੁਣ ਤੱਕ ਤਿੰਨ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਗਿ੍ਫ਼ਤਾਰ ਕੀਤੇ ਗਏ ਤਿੰਨੋਂ ਹੀ ਦੋਸ਼ੀ ਵਿਦੇਸ਼ੀ ਹਨ | ਗੁਜਰਾਤ ਦੇ ਡੀ.ਜੀ.ਪੀ. ਡਾ. ਕੇ.ਐਲ.ਐਨ. ਰਾਓ ਨੇ ਦੱਸਿਆ ਕਿ ਇਹ ਜਹਾਜ਼ ਬ੍ਰਾਜ਼ੀਲ, ਕਈ ਲਾਤੀਨੀ ਅਮਰੀਕੀ ਦੇਸ਼ਾਂ, ਮੈਕਸੀਕੋ, ਅਮਰੀਕਾ ਅਤੇ ਕਰਾਚੀ 'ਚੋਂ ਦੀ ਯਾਤਰਾ ਕਰਨ ਤੋਂ ਬਾਅਦ ਗੁਜਰਾਤ ਤੱਟ 'ਤੇ ਪਹੁੰਚਿਆ ਸੀ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਖ਼ੁਲਾਸਾ ਕੀਤਾ ਕਿ ਇਹ ਖੇਪ ਦਿੱਲੀ ਦੇ ਦਵਾਰਕਾ ਵਿਚ ਰਹਿਣ ਵਾਲੇ ਦੋ ਵਿਅਕਤੀਆਂ ਨੂੰ ਪਹੁੰਚਾਉਣ ਦਾ ਇਰਾਦਾ ਸੀ | ਉਨ੍ਹਾਂ ਦੀ ਪਛਾਣ ਕਲੈਵਿਨ ਚੁਕਵੁਮਾ (ਇਕ ਤਨਜ਼ਾਨੀਆ ਨਾਗਰਿਕ) ਅਤੇ ਬਿਆਰੂਹੰਗਾ ਜੇਮਜ਼ (ਇਕ ਯੂਗਾਂਡਾ ਨਾਗਰਿਕ) ਵਜੋਂ ਹੋਈ ਹੈ¢