ਲੁਸਾਨੇ (ਸਵਿਟਜ਼ਰਲੈਂਡ), 27 ਮਈ (ਏਜੰਸੀ)-ਅੰਤਰਰਾਸ਼ਟਰੀ ਉਲੰਪਿਕ ਕਮੇਟੀ (ਆਈ.ਓ.ਸੀ.) ਨੇ ਭਾਰਤੀ ਖੇਡ ਪ੍ਰਸ਼ਾਸਕ ਰਣਧੀਰ ਸਿੰਘ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਉਨ੍ਹਾਂ ਦੇ ਸਨਮਾਨ 'ਚ ਇਥੇ ਮੁੱਖ ਦਫ਼ਤਰ ਵਿਖੇ ਉਲੰਪਿਕ ਦਾ ਝੰਡਾ ਤਿੰਨ ਦਿਨਾਂ ਲਈ ਅੱਧਾ ਝੁਕਿਆ ਰਹੇਗਾ | ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੀ ਪ੍ਰਧਾਨ ਕਿਰਸਟੀ ਕੋਵੈਂਟਰੀ ਨੇ ਰਾਜਾ ਰਣਧੀਰ ਸਿੰਘ ਨੂੰ ਉਨ੍ਹਾਂ ਦੀ ਉਲੰਪਿਕ ਲਹਿਰ ਪ੍ਰਤੀ ਅਸਾਧਾਰਨ ਸੇਵਾ ਲਈ ਸ਼ਰਧਾਂਜਲੀ ਭੇਟ ਕੀਤੀ | ਆਈ.ਓ.ਸੀ. ਨੇ ਇਕ ਬਿਆਨ 'ਚ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਆਈ.ਓ.ਸੀ ਦੇ ਆਨਰੇਰੀ ਮੈਂਬਰ ਰਾਜਾ ਰਣਧੀਰ ਸਿੰਘ ਦੇ ਦਿਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ | ਉਨ੍ਹਾਂ ਦੇ ਦਿਹਾਂਤ ਉਲੰਪਿਕ ਲਹਿਰ ਲਈ ਇਕ ਵੱਡਾ ਘਾਟਾ ਹੈ | ਉਨ੍ਹਾਂ ਦੇ ਸਨਮਾਨ 'ਚ ਉਲੰਪਿਕ ਹਾਊਸ 'ਚ ਉਲੰਪਿਕ ਝੰਡਾ ਤਿੰਨ ਦਿਨਾਂ ਲਈ ਅੱਧਾ ਝੁਕਿਆ ਰਹੇਗਾ |