14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਰਾਜਾ ਰਣਧੀਰ ਸਿੰਘ ਨੇ ਭਾਰਤੀ ਖੇਡਾਂ ਨੂੰ ਵਿਸ਼ਵ ਪੱਧਰ 'ਤੇ ਪਛਾਣ ਦਿਵਾਈ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-05-2026
ਜਲੰਧਰ, 27 ਮਈ (ਡਾ. ਜਤਿੰਦਰ ਸਾਬੀ)-ਭਾਰਤੀ ਖੇਡ ਜਗਤ ਲਈ ਅੱਜ ਦਾ ਦਿਨ ਬੇਹੱਦ ਦੁਖਦਾਈ ਬਣ ਗਿਆ ਜਦੋਂ ਦੇਸ਼ ਦੇ ਪ੍ਰਸਿੱਧ ਖੇਡ ਪ੍ਰਸ਼ਾਸਕ, ਪੰਜ ਵਾਰ ਦੇ ਉਲੰਪੀਅਨ ਅਤੇ ਏਸ਼ਿਆਈ ਖੇਡਾਂ 'ਚ ਸੋਨੇ ਦਾ ਤਗਮਾ ਜੇਤੂ ਰਾਜਾ ਰਣਧੀਰ ਸਿੰਘ ਦਾ ਦਿਹਾਂਤ ਹੋ ਗਿਆ¢ ਉਨ੍ਹਾਂ ਦੇ ਵਿਛੋੜੇ ਨਾਲ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਪੂਰੇ ਭਾਰਤੀ ਅਤੇ ਏਸ਼ਿਆਈ ਖੇਡ ਪਰਿਵਾਰ ਵਿਚ ਡੰੂਘਾ ਸੋਗ ਪਾਇਆ ਜਾ ਰਿਹਾ ਹੈ¢ ਰਾਜਾ ਰਣਧੀਰ ਸਿੰਘ ਉਹ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਖੇਡਾਂ ਦੀ ਸੇਵਾ ਨੂੰ ਸਮਰਪਿਤ ਕਰ ਦਿੱਤੀ¢ ਇੱਕ ਖਿਡਾਰੀ ਵਜੋਂ ਉਨ੍ਹਾਂ ਨੇ ਭਾਰਤ ਦਾ ਨਾਂਅ ਦੁਨੀਆ 'ਚ ਰÏਸ਼ਨ ਕੀਤਾ ਅਤੇ ਇੱਕ ਪ੍ਰਸ਼ਾਸਕ ਵਜੋਂ ਖੇਡਾਂ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ¢ ਉਨ੍ਹਾਂ ਨੂੰ ਭਾਰਤੀ ਉਲੰਪਿਕ ਅੰਦੋਲਨ ਦੀ ਮਜ਼ਬੂਤ ਸ਼ਖ਼ਸੀਅਤ ਮੰਨਿਆ ਜਾਂਦਾ ਸੀ | ਪਟਿਆਲਾ ਦੇ ਸ਼ਾਹੀ ਪਰਿਵਾਰ ਨਾਲ ਸੰਬੰਧਿਤ ਰਾਜਾ ਰਣਧੀਰ ਸਿੰਘ ਨੇ 1968 ਤੋਂ 1984 ਤੱਕ ਪੰਜ ਉਲੰਪਿਕ ਖੇਡਾਂ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ¢ ਨਿਸ਼ਾਨੇਬਾਜ਼ੀ ਵਿਚ ਉਹ ਭਾਰਤ ਦੇ ਪਹਿਲੇ ਏਸ਼ਿਆਈ ਖੇਡਾਂ ਦੇ ਸੋਨ ਤਗਮਾ ਜੇਤੂ ਬਣੇ, ਜਦੋਂ ਉਨ੍ਹਾਂ ਨੇ 1978 ਬੈਂਕਾਕ ਏਸ਼ਿਆਈ ਖੇਡਾਂ ਵਿਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ¢ ਪਰ ਉਨ੍ਹਾਂ ਦੀ ਮਹੱਤਤਾ ਸਿਰਫ਼ ਮੈਡਲਾਂ ਤੱਕ ਸੀਮਤ ਨਹੀਂ ਸੀ¢ ਉਹ ਉਨ੍ਹਾਂ ਵਿਰਲੇ ਲੋਕਾਂ 'ਚੋਂ ਸਨ ਜਿਨ੍ਹਾਂ ਨੇ ਖੇਡ ਪ੍ਰਸ਼ਾਸਨ ਨੂੰ ਸੇਵਾ, ਇਮਾਨਦਾਰੀ ਅਤੇ ਦੂਰਦਰਸ਼ੀ ਸੋਚ ਨਾਲ ਜੋੜਿਆ¢ ਉਹ ਲੰਬੇ ਸਮੇਂ ਤੱਕ ਭਾਰਤੀ ਉਲੰਪਿਕ ਸੰਘ ਦੇ ਜਨਰਲ ਸਕੱਤਰ ਰਹੇ ਅਤੇ ਏਸ਼ਿਆਈ ਉਲੰਪਿਕ ਕੌਂਸਲ ਦੇ ਪ੍ਰਧਾਨ ਬਣਨ ਵਾਲੇ ਪਹਿਲੇ ਭਾਰਤੀ ਵੀ ਸਨ¢ 2010 ਦੀਆਂ ਦਿੱਲੀ ਰਾਸ਼ਟਰ ਮੰਡਲ ਖੇਡਾਂ ਨੂੰ ਭਾਰਤ ਵਿਚ ਲਿਆਉਣ ਅਤੇ ਉਸਦੀ ਸਫਲ ਮੇਜ਼ਬਾਨੀ ਵਿਚ ਵੀ ਰਾਜਾ ਰਣਧੀਰ ਸਿੰਘ ਦੀ ਮਹੱਤਵਪੂਰਨ ਭੂਮਿਕਾ ਰਹੀ¢ ਦੇਸ਼ ਦੇ ਅਨੇਕਾਂ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਮੰਚ ਤੱਕ ਪਹੁੰਚਾਉਣ ਲਈ ਉਨ੍ਹਾਂ ਨੇ ਚੁੱਪਚਾਪ ਪਰ ਬਹੁਤ ਵੱਡਾ ਯੋਗਦਾਨ ਦਿੱਤਾ¢ ਖੇਡ ਮੈਦਾਨ ਤੋਂ ਲੈ ਕੇ ਪ੍ਰਸ਼ਾਸਨਿਕ ਦਫ਼ਤਰਾਂ ਤੱਕ ਰਾਜਾ ਰਣਧੀਰ ਸਿੰਘ ਦਾ ਨਾਂਅ ਸਨਮਾਨ ਨਾਲ ਲਿਆ ਜਾਂਦਾ ਸੀ¢ ਉਹ ਸਖ਼ਤ ਅਨੁਸ਼ਾਸਨ, ਨਿਮਰ ਸੁਭਾਅ ਅਤੇ ਖਿਡਾਰੀਆਂ ਪ੍ਰਤੀ ਪਿਆਰ ਲਈ ਜਾਣੇ ਜਾਂਦੇ ਸਨ¢ ਕਈ ਨੌਜਵਾਨ ਖਿਡਾਰੀ ਉਨ੍ਹਾਂ ਨੂੰ ਇੱਕ ਮਾਰਗਦਰਸ਼ਕ ਅਤੇ ਪ੍ਰੇਰਣਾ ਸਰੋਤ ਵਜੋਂ ਦੇਖਦੇ ਸਨ¢ ਉਨ੍ਹਾਂ ਦੇ ਦਿਹਾਂਤ ਨਾਲ ਪੰਜਾਬ ਨੇ ਆਪਣਾ ਮਾਣ ਗੁਆ ਦਿੱਤਾ ਹੈ ਅਤੇ ਭਾਰਤੀ ਖੇਡਾਂ ਨੇ ਇੱਕ ਵੱਡਾ ਸਰਪ੍ਰਸਤ ਗੁਆ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ-ਮਜੀਠੀਆ ਅਗਲੀ ਖ਼ਬਰ ਰਾਜਾ ਰਣਧੀਰ ਸਿੰਘ ਦਾ ਖੇਡਾਂ ਦੀ ਦੁਨੀਆ 'ਚ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ-ਸੰਧਵਾਂ
Ad Position 24