ਜਲੰਧਰ, 27 ਮਈ (ਅ.ਬ.)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਰਾਜਾ ਰਣਧੀਰ ਸਿੰਘ ਦੇ ਦਿਹਾਂਤ ਦੀ ਖ਼ਬਰ ਨੇ ਮੈਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਹੁੰਚਾਇਆ ਹੈ | ਐਕਸ 'ਤੇ ਪਾਏ ਇਕ ਸੰਦੇਸ਼ 'ਚ ਉਨ੍ਹਾਂ ਕਿਹਾ ਕਿ ਰਾਜਾ ਰਣਧੀਰ ਸਿੰਘ ਨਾ ਕੇਵਲ ਖੇਡ ਜਗਤ ਦੀ ਇਕ ਮਹਾਨ ਸ਼ਖ਼ਸੀਅਤ ਸਨ ਸਗੋਂ ਇਕ ਨਿਮਰ ਅਤੇ ਪ੍ਰੇਰਨਾਦਾਇਕ ਇਨਸਾਨ ਵੀ ਸਨ | ਪੰਜਾਬ ਅਤੇ ਦੇਸ਼ ਦੇ ਖੇਡ ਭਾਈਚਾਰੇ ਨੂੰ ਇਕ ਮਜ਼ਬੂਤ ਪਛਾਣ ਦਿਵਾਉਣ 'ਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਸੁਨਹਿਰੀ ਅੱਖਰਾਂ 'ਚ ਯਾਦ ਰੱਖਿਆ ਜਾਵੇਗਾ |