14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਗਰਮੀ 'ਚ ਹਰ ਪਿਆਸੇ ਨੂੰ ਪਾਣੀ ਪਿਆਓ-ਮੋਦੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-05-2026

ਪ੍ਰਧਾਨ ਮੰਤਰੀ ਵਲੋਂ ਵਧਦੀ ਗਰਮੀ 'ਚ ਹਰ ਤਰ੍ਹਾਂ ਦੀ ਸਾਵਧਾਨੀ ਵਰਤਣ ਦੀ ਅਪੀਲ
ਨਵੀਂ ਦਿੱਲੀ, 27 ਮਈ (ਉਪਮਾ ਡਾਗਾ ਪਾਰਥ)-ਦੇਸ਼ 'ਚ ਵਧ ਰਹੀ ਗਰਮੀ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਹਰ ਤਰ੍ਹਾਂ ਦੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜਿੰਨਾ ਸੰਭਵ ਹੋ ਸਕੇ ਪਿਆਸੇ ਨੂੰ ਪਾਣੀ ਜ਼ਰੂਰ ਪਿਲਾਓ | ਮੋਦੀ ਨੇ ਸੋਸ਼ਲ ਮੀਡੀਆ ਮੰਚ ਰਾਹੀਂ ਪਾਏ ਕਈ ਸੰਦੇਸ਼ਾਂ 'ਚ ਲੋਕਾਂ ਨੂੰ ਆਪਣਾ ਧਿਆਨ ਰੱਖਣ ਨੂੰ ਕਿਹਾ | ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਤਾਪਮਾਨ ਲਗਾਤਾਰ ਵਧ ਰਿਹਾ ਹੈ ਅਤੇ ਇਸ ਦੇ ਨਾਲ ਹੀ ਰੋਜ਼ਾਨਾ ਜੀਵਨ 'ਚ ਗਰਮੀ ਨਾਲ ਹੋਣ ਵਾਲੀਆਂ ਕਈ ਮੁਸ਼ਕਿਲਾਂ ਵੀ ਵਧ ਰਹੀਆਂ ਹਨ | ਉਨ੍ਹਾਂ ਦੇਸ਼ਵਾਸੀਆਂ ਨੂੰ ਵੱਧ ਤੋਂ ਵੱਧ ਸਾਵਧਾਨੀ ਵਰਤਣ ਅਤੇ ਤਰਲ ਪਦਾਰਥ ਪੀਂਦੇ ਰਹਿਣ ਨੂੰ ਕਿਹਾ ਅਤੇ ਘਰ ਤੋਂ ਬਾਹਰ ਨਿਕਲਦੇ ਸਮੇਂ ਵੀ ਪਾਣੀ ਨਾਲ ਰੱਖਣ ਨੂੰ ਕਿਹਾ | ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਜੇਕਰ ਸੰਭਵ ਹੋਵੇ ਤਾਂ ਕਿਸੇ ਪਿਆਸੇ ਵਿਅਕਤੀ ਨੂੰ ਇਕ ਗਿਲਾਸ ਪਾਣੀ ਜ਼ਰੂਰ ਦੇਣ | ਉਨ੍ਹਾਂ ਕਿਹਾ ਕਿ ਉਹ ਅਜਿਹੇ ਲੋਕਾਂ ਦੀ ਸ਼ਲਾਘਾ ਕਰਨਗੇ, ਜੋ ਆਪਣੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਘੜੇ 'ਚ ਪਾਣੀ ਰੱਖਦੇ ਹਨ ਤਾਂ ਜੋ ਕੋਈ ਵੀ ਉਨ੍ਹਾਂ ਤੋਂ ਪਾਣੀ ਪੀ ਸਕੇ | ਮੋਦੀ ਨੇ ਜ਼ਿਆਦਾ ਗਰਮੀ 'ਚ ਨਜ਼ਰ ਆਉਣ ਵਾਲੇ ਲੱਛਣਾਂ ਜਿਵੇਂ ਚੱਕਰ ਆਉਣਾ, ਉਲਟੀ ਆਉਣਾ ਜਾਂ ਜ਼ਿਆਦਾ ਥਕਾਨ ਮਹਿਸੂਸ ਹੋਣ ਨੂੰ ਨਜ਼ਰਅੰਦਾਜ਼ ਨਾ ਕਰਨ ਦੀ ਸਲਾਹ ਦਿੱਤੀ ਅਤੇ ਜੇਕਰ ਕੋਈ ਅਜਿਹਾ ਵਿਅਕਤੀ ਨਜ਼ਰ ਆਏ ਤਾਂ ਉਸ ਨੂੰ ਫੌਰਨ ਕਿਸੇ ਠੰਢੀ ਅਤੇ ਛਾਂਦਾਰ ਥਾਂ 'ਤੇ ਲਿਜਾਣ ਨੂੰ ਕਿਹਾ | ਪ੍ਰਧਾਨ ਮੰਤਰੀ ਨੇ ਬੱਚਿਆਂ, ਬਜ਼ੁਰਗਾਂ ਅਤੇ ਧੁੱਪ 'ਚ ਕੰਮ ਕਰਨ ਵਾਲੇ ਲੋਕਾਂ 'ਤੇ ਵਿਸ਼ੇਸ਼ ਧਿਆਨ ਦੇਣ ਨੂੰ ਕਿਹਾ | ਉਨ੍ਹਾਂ ਕਿਹਾ ਕਿ ਜਦੋਂ ਵੀ ਸੰਭਵ ਹੋਵੇ ਆਪਣੇ ਮਾਤਾ-ਪਿਤਾ, ਦਾਦਾ-ਦਾਦੀ , ਨਾਨਾ-ਨਾਨੀ ਅਤੇ ਹੋਰ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛੋ ਅਤੇ ਉਨ੍ਹਾਂ ਨੂੰ ਲੋੜੀਂਦਾ ਪਾਣੀ ਪੀਣ, ਦੁਪਹਿਰ ਦੀ ਤੇਜ਼ ਧੁੱਪ 'ਚ ਬਾਹਰ ਨਾ ਨਿਕਲਣ ਅਤੇ ਜਿੰਨਾ ਹੋ ਸਕੇ ਆਰਾਮ ਕਰਨ ਦੀ ਸਲਾਹ ਦਿਓ | ਮੋਦੀ ਨੇ ਇਸ ਮੌਸਮ 'ਚ ਲੋਕਾਂ ਦੇ ਨਾਲ-ਨਾਲ ਪਸ਼ੂ-ਪੰਛੀਆਂ ਦਾ ਵੀ ਧਿਆਨ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਘਰਾਂ, ਛੱਤ, ਬਾਲਕੋਨੀ, ਦੁਕਾਨਾਂ ਜਾਂ ਦਫ਼ਤਰਾਂ ਦੇ ਬਾਹਰ ਉਨ੍ਹਾਂ ਲਈ ਪਾਣੀ ਨਾਲ ਭਰਿਆ ਭਾਂਡਾ ਰੱਖਿਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਕਣਕ ਦਾ ਉਤਪਾਦਨ 1206.5 ਲੱਖ ਟਨ ਹੋਣ ਦਾ ਅਨੁਮਾਨ ਅਗਲੀ ਖ਼ਬਰ ਰਾਜਾ ਰਣਧੀਰ ਸਿੰਘ ਨੇ ਪੂਰਾ ਜੀਵਨ ਖੇਡਾਂ ਨੂੰ ਉੱਚਾ ਚੁੱਕਣ ਲਈ ਸਮਰਪਿਤ ਕੀਤਾ- ਬਾਜਵਾ
Ad Position 24