ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਦਿੱਲੀ, ਹਰਿਆਣਾ ਤੇ ਤਿ੍ਪੁਰਾ ਨੂੰ ਵੀ ਮਿਲੇ ਭਾਜਪਾ ਦੇ ਨਵੇਂ ਪ੍ਰਧਾਨ <br/>

Ad Position 21
No active advertisement
ਅਜੀਤ ਡੈਸਕ 29-05-2026
ਪੰਜਾਬ ਤੋਂ ਇਲਾਵਾ ਭਾਜਪਾ ਨੇ ਦਿੱਲੀ, ਹਰਿਆਣਾ ਅਤੇ ਤਿ੍ਪੁਰਾ 'ਚ ਵੀ ਸੂਬਾਈ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ | ਭਾਜਪਾ ਨੇ ਡਾ. ਅਰਚਨਾ ਗੁਪਤਾ ਨੂੰ ਭਾਜਪਾ ਦੇ ਹਰਿਆਣਾ ਪ੍ਰਦੇਸ਼, ਹਰਸ਼ ਮਲਹੋਤਰਾ ਨੂੰ ਦਿੱਲੀ ਪ੍ਰਦੇਸ਼ ਅਤੇ ਅਭਿਸ਼ੇਕ ਦੇਬਰਾਏ ਨੂੰ ਤਿ੍ਪੁਰਾ ਪ੍ਰਦੇਸ਼ ਦਾ ਪ੍ਰਧਾਨ ਨਿਯੁਕਤ ਕੀਤਾ | ਹਰਿਆਣਾ 'ਚ ਰੇਡੀਓਲੋਜਿਸਟ ਡਾ. ਅਰਚਨਾ ਗੁਪਤਾ ਨੂੰ ਨਵਾਂ ਭਾਜਪਾ ਪ੍ਰਦੇਸ਼ ਪ੍ਰਧਾਨ ਬਣਾਇਆ ਗਿਆ ਹੈ | ਉਹ ਮੌਜੂਦਾ ਹਰਿਆਣਾ ਪ੍ਰਧਾਨ ਮੋਹਨ ਲਾਲ ਬਡੌਲੀ ਦੀ ਥਾਂ ਲੈਣਗੇ | ਅਰਚਨਾ ਗੁਪਤਾ ਤੋਂ ਪਹਿਲਾਂ 1980 ਡਾ. ਕਮਲਾ ਵਰਮਾ ਹਰਿਆਣਾ 'ਚ ਪਾਰਟੀ ਦੀ ਪਹਿਲੀ ਮਹਿਲਾ ਪ੍ਰਧਾਨ ਬਣੇ ਸਨ | ਫਿਲਹਾਲ ਡਾ. ਅਰਚਨਾ ਗੁਪਤਾ ਹਰਿਆਣਾ ਪ੍ਰਦੇਸ਼ ਭਾਜਪਾ ਦੀ ਮਹਾਮੰਤਰੀ ਹਨ | ਇਸ ਤੋਂ ਇਲਾਵਾ ਪਾਣੀਪਤ ਜ਼ਿਲ੍ਹੇ ਦੀ ਭਾਜਪਾ ਮਹਿਲਾ ਮੋਰਚਾ ਅਤੇ ਪਾਣੀਪਤ ਦੀ ਭਾਜਪਾ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਉਹ ਸੰਭਾਲ ਚੁੱਕੇ ਹਨ | ਅਰਚਨਾ ਗੁਪਤਾ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦੇ ਕਰੀਬੀ ਮੰਨੇ ਜਾਂਦੇ ਹਨ | ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਹਰਸ਼ ਮਲਹੋਤਰਾ ਨੂੰ ਦਿੱਲੀ ਭਾਜਪਾ ਦਾ ਨਵਾਂ ਪ੍ਰਧਾਨ ਬਣਾਇਆ ਗਿਆ | ਉਹ ਮੌਜੂਦਾ ਪ੍ਰਧਾਨ ਵੀਰੇਂਦਰ ਸਚਦੇਵਾ ਦੀ ਥਾਂ ਲੈਣਗੇ | ਹਰਸ਼ ਮਲਹੋਤਰਾ ਨੇ 2024 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਉਮੀਦਵਾਰ ਵਜੋਂ ਪੂਰਬੀ ਦਿੱਲੀ ਤੋਂ ਵੱਡੀ ਜਿੱਤ ਹਾਸਿਲ ਕੀਤੀ ਸੀ | ਉਹ ਜੂਨ 2024 ਤੋਂ ਕਾਰਪੋਰੇਟ ਮਾਮਲਿਆਂ ਬਾਰੇ ਅਤੇ ਸੜਕੀ ਆਵਾਜਾਈ ਅਤੇ ਸ਼ਾਹਰਾਹ ਮੰਤਰਾਲਿਆਂ 'ਚ ਰਾਜ ਮੰਤਰੀ ਹਨ | ਉਹ 2015 ਤੋਂ 2016 ਦੌਰਾਨ ਪੂਰਬੀ ਦਿੱਲੀ ਨਗਰ ਨਿਗਮ ਦੇ ਮੇਅਰ ਵੀ ਰਹਿ ਚੁੱਕੇ ਹਨ | ਅਭਿਸ਼ੇਕ ਦੇਬਰਾਏ ਨੂੰ ਤਿ੍ਪੁਰਾ ਭਾਜਪਾ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ | 44 ਸਾਲਾ ਦੇਬਰਾਏ ਬੂਥ ਪੱਧਰ ਦੀ ਰਣਨੀਤੀ ਬਣਾਉਣ ਲਈ ਜਾਣੇ ਜਾਂਦੇ ਹਨ | ਉਹ ਪਹਿਲੀ ਵਾਰ 2023 ਦੀਆਂ ਤਿ੍ਪੁਰਾ ਵਿਧਾਨ ਸਭਾ ਚੋਣਾਂ 'ਚ ਗੋਮਤੀ ਜ਼ਿਲ੍ਹੇ ਦੇ ਮਟਰਬਾਰੀ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਸਨ |

Ad Position 22
No active advertisement
ਪਿਛਲੀ ਖ਼ਬਰ ਕੇਵਲ ਸਿੰਘ ਢਿੱਲੋਂ ਦਾ ਸਿਆਸੀ ਸਫ਼ਰ <br/> ਅਗਲੀ ਖ਼ਬਰ 'ਆਪ' ਸਰਕਾਰ ਨੇ ਸੂਬੇ ਦੇ ਖੇਤਾਂ ਤੱਕ 21 ਹਜ਼ਾਰ ਕਿਊਸਿਕ ਪਾਣੀ ਪਹੁੰਚਾਇਆ-ਭਗਵੰਤ ਮਾਨ <br/>
Ad Position 24
No active advertisement