ਪੁਣੇ, 29 ਮਈ (ਪੀ.ਟੀ.ਆਈ.)-ਪਿੰਪਰੀ ਚਿੰਚਵਾੜ ਖੇਤਰ ਅਤੇ ਪੁਣੇ ਸ਼ਹਿਰ ਵਿੱਚ ਕਥਿਤ ਤੌਰ 'ਤੇ ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ ਘੱਟੋ-ਘੱਟ 14 ਲੋਕਾਂ ਦੀ ਮÏਤ ਹੋ ਗਈ ਹੈ ਅਤੇ ਪੁਲਿਸ ਨੇ ਇਸ ਮਾਮਲੇ ਦੇ ਸਬੰਧ ਵਿਚ 8 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਵਿਚ ਇੱਕ ਮੁੱਖ ਸ਼ਰਾਬ ਤਸਕਰ ਵੀ ਸ਼ਾਮਲ ਹੈ¢ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਘਟਨਾ ਨੂੰ ਬਹੁਤ ਗੰਭੀਰ ਦੱਸਿਆ ਅਤੇ ਕਿਹਾ ਕਿ ਹੋਰ ਗਿ੍ਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ, ਕਿਉਂਕਿ ਜ਼ਹਿਰੀਲੀ ਸ਼ਰਾਬ ਦੀ ਸਪਲਾਈ ਵਿੱਚ ਸ਼ਾਮਿਲ ਪੂਰੇ ਨੈੱਟਵਰਕ ਦੀ ਪਛਾਣ ਕਰ ਲਈ ਗਈ ਹੈ¢ ਪਿੰਪਰੀ ਚਿੰਚਵਾੜ ਦੇ ਫੁਗੇਵਾੜੀ ਖੇਤਰ ਵਿਚ 7 ਲੋਕਾਂ ਦੀ ਮÏਤ ਹੋਈ ਹੈ, ਜਦੋਂ ਕਿ ਪੁਣੇ ਦੇ ਹਡਪਸਰ ਦੇ ਪੰਧਾਰੇ ਮਾਲਾ ਖੇਤਰ ਵਿੱਚ 5 ਹੋਰਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ ਮÏਤ ਹੋ ਗਈ ਹੈ¢ ਪੁਲਿਸ ਨੇ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਪੀਣ ਦੇ ਸ਼ੱਕ ਵਿੱਚ ਤਿੰਨ ਲੋਕਾਂ ਦਾ ਪਿੰਪਰੀ ਚਿੰਚਵਾੜ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ¢ ਪਿੰਪਰੀ ਚਿੰਚਵਾੜ ਦੇ ਫੁਗੇਵਾੜੀ ਖੇਤਰ ਵਿੱਚ ਕਥਿਤ ਤੌਰ 'ਤੇ ਮੀਥੇਨੌਲ ਨਾਲ ਭਰੀ ਸ਼ਰਾਬ ਦੀ ਸਪਲਾਈ ਦੇ ਸਬੰਧ ਵਿੱਚ ਇੱਕ ਮੁੱਖ ਸ਼ਰਾਬ ਤਸਕਰ ਸਮੇਤ ਕੁੱਲ 8 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ¢