28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਭਾਜਪਾ ਵਲੋਂ ਹਿਮਾਚਲ ਦੀਆਂ 4 'ਚੋਂ 3 ਨਿਗਮਾਂ 'ਚ ਜਿੱਤ ਦਰਜ

Ad Position 21
No active advertisement
ਅਜੀਤ ਡੈਸਕ 01-06-2026
ਸ਼ਿਮਲਾ, 31 ਮਈ (ਏਜੰਸੀ)-ਕਾਂਗਰਸ ਨੂੰ ਵੱਡਾ ਝਟਕਾ ਦਿੰਦੇ ਹੋਏ ਭਾਜਪਾ ਨੇ ਮੰਡੀ, ਧਰਮਸ਼ਾਲਾ ਅਤੇ ਸੋਲਨ ਨਗਰ ਨਿਗਮ ਚੋਣਾਂ 'ਚ ਜਿੱਤ ਹਾਸਿਲ ਕੀਤੀ, ਜਦਕਿ ਸੱਤਾਧਾਰੀ ਪਾਰਟੀ ਪਾਲਮਪੁਰ ਨਗਰ ਨਿਗਮ 'ਚ ਆਪਣਾ ਕਬਜ਼ਾ ਬਰਕਰਾਰ ਰੱਖਣ 'ਚ ਕਾਮਯਾਬ ਰਹੀ | ਇਨ੍ਹਾਂ ਚਾਰ ਸ਼ਹਿਰੀ ਸਥਾਨਿਕ ਸਰਕਾਰਾਂ ਦੀਆਂ ਚੋਣਾਂ 17 ਮਈ ਨੂੰ ਹੋਈਆਂ ਸਨ ਅਤੇ ਨਤੀਜੇ ਐਤਵਾਰ ਨੂੰ ਐਲਾਨੇ ਗਏ | ਭਾਜਪਾ ਨੇ ਮੰਡੀ ਨਗਰ ਨਿਗਮ 'ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਅਤੇ ਧਰਮਸ਼ਾਲਾ ਤੇ ਸੋਲਨ ਨਗਰ ਨਿਗਮਾਂ ਨੂੰ ਕਾਂਗਰਸ ਕੋਲੋਂ ਖੋਹ ਲਿਆ | ਕੁੱਲ 63 ਸੀਟਾਂ ਲਈ ਵੋਟਾਂ ਹੋਈਆਂ ਅਤੇ ਇਸ ਮੁਕਾਬਲੇ 'ਚ ਭਾਜਪਾ ਅਤੇ ਕਾਂਗਰਸ ਨੇ ਕਰਮਵਾਰ 37 ਅਤੇ 23 ਸੀਟਾਂ ਹਾਸਿਲ ਕੀਤੀਆਂ | 3 ਸੀਟਾਂ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ | ਮੰਡੀ ਦੇ ਬੇਹਨਾ ਵਾਰਡ 'ਚ ਚੋਣਾਂ ਨਹੀਂ ਹੋਈਆਂ ਕਿਉਂਕਿ ਮੈਦਾਨ 'ਚ ਕੋਈ ਉਮੀਦਵਾਰ ਨਹੀਂ ਬਚਿਆ ਸੀ | ਇਥੇ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਭਾਜਪਾ ਦੇ ਸੂਬਾ ਪ੍ਰਧਾਨ ਰਾਜੀਵ ਬਿੰਦਲ ਨੇ ਕਿਹਾ ਕਿ ਚਾਰੇ ਨਿਗਮਾਂ ਦੇ ਨਤੀਜੇ ਸਪੱਸ਼ਟ ਰੂਪ 'ਚ ਸੰਕੇਤ ਦਿੰਦੇ ਹਨ ਕਿ ਰਾਜ ਦੀ ਜਨਤਾ ਨੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਵਾਲੀ ਸਰਕਾਰ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਪੈਟਰੋਲ, ਡੀਜ਼ਲ ਤੇ ਏ.ਟੀ.ਐਫ. 'ਤੇ ਬਰਾਮਦ ਕਰ 'ਚ ਕਟੌਤੀ ਅਗਲੀ ਖ਼ਬਰ ਬਾਬਾ ਬਕਾਲਾ ਸਾਹਿਬ ਵਿਖੇ ਪੰਥਕ ਇਕੱਠ 'ਚ ਲੰਮਾ ਪਿੰਡ ਤੋਂ ਵੱਡੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ - ਰਾਣਾ <br/>
Ad Position 24