28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਪੈਟਰੋਲ, ਡੀਜ਼ਲ ਤੇ ਏ.ਟੀ.ਐਫ. 'ਤੇ ਬਰਾਮਦ ਕਰ 'ਚ ਕਟੌਤੀ

Ad Position 21
No active advertisement
ਅਜੀਤ ਡੈਸਕ 01-06-2026
ਨਵੀਂ ਦਿੱਲੀ, 31 ਮਈ (ਏਜੰਸੀ)-ਸਰਕਾਰ ਨੇ ਪੈਟਰੋਲ ਦੀ ਬਰਾਮਦ 'ਤੇ ਵਿੰਡਫਾਲ ਗੇਨਸ ਟੈਕਸ ਨੂੰ ਅੱਧਾ ਕਰ ਕੇ 1.5 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਹੈ | ਜਦਕਿ ਡੀਜ਼ਲ 'ਤੇ ਟੈਕਸ ਨੂੰ ਘਟਾ ਕੇ 13.5 ਰੁਪਏ ਪ੍ਰਤੀ ਲੀਟਰ ਅਤੇ ਹਵਾਈ ਜਹਾਜ਼ ਵਿਚ ਵਰਤੇ ਜਾਂਦੇ ਤੇਲ 'ਤੇ ਟੈਕਸ 9.5 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਹੈ | ਇਹ ਨਵੀਆਂ ਦਰਾਂ 1 ਜੂਨ ਤੋਂ ਲਾਗੂ ਹੋਣਗੀਆਂ | ਵਿੱਤ ਮੰਤਰਾਲੇ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪੈਟਰੋਲ ਦੀ ਬਰਾਮਦ 'ਤੇ ਵਿਸ਼ੇਸ਼ ਵਾਧੂ ਉਤਪਾਦ ਕਰ ਨੂੰ 3 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 1.5 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ | ਇਸੇ ਤਰ੍ਹਾਂ ਡੀਜ਼ਲ ਦੀ ਬਰਾਮਦ 'ਤੇ ਲੱਗਣ ਵਾਲੇ ਕਰ ਨੂੰ 16.5 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 13.5 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ | ਉਥੇ ਹੀ ਜਹਾਜ਼ ਵਾਲੇ ਤੇਲ 'ਤੇ ਲੱਗਣ ਵਾਲੇ ਕਰ ਨੂੰ 16 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 9.5 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ | ਮੰਤਰਾਲੇ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੀ ਘਰੇਲੂ ਵਰਤੋਂ 'ਤੇ ਲਾਗੂ ਸੜਕ ਤੇ ਬੁਨਿਆਦੀ ਢਾਂਚਾ ਉਪ ਕਰ ਸਿਫਰ ਹੀ ਰਹੇਗਾ ਅਤੇ ਇਸ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਈਦ-ਉਲ-ਅਜ਼ਹਾ ਕਾਰਨ ਮੁਲਤਵੀ ਕੀਤੀ ਸਾਂਝੀ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ-ਯੂ. ਜੀ. 2026 ਕਰਵਾਈ ਅਗਲੀ ਖ਼ਬਰ ਭਾਜਪਾ ਵਲੋਂ ਹਿਮਾਚਲ ਦੀਆਂ 4 'ਚੋਂ 3 ਨਿਗਮਾਂ 'ਚ ਜਿੱਤ ਦਰਜ
Ad Position 24