ਚੁਗਿੱਟੀ/ਜੰਡੂਸਿੰਘਾ, 31 ਮਈ (ਨਰਿੰਦਰ ਲਾਗੂ)-ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ ਬੁਲਾਏ ਪੰਥਕ ਇਕੱਠ ਵਿਚ ਜਲੰਧਰ ਦੀਆਂ ਸਿੰਘ ਸਭਾਵਾਂ, ਗ੍ਰੰਥੀ ਸਿੰਘ, ਜਥੇਬੰਦੀਆਂ ਤੇ ਪੰਥਕ ਦਰਦੀਆਂ ਦੇ ਨਾਲ-ਨਾਲ ਲੰਮਾ ਪਿੰਡ ਸਮੇਤ ਵੱਖ-ਵੱਖ ਮੁਹੱਲਿਆਂ ਵਿਚੋਂ 15 ਬੱਸਾਂ ਅਤੇ ਕਾਰਾਂ ਰਾਹੀਂ ਵੱਡੀ ਗਿਣਤੀ ਵਿਚ ਸੰਗਤਾਂ ਵਲੋਂ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ ਦੀ ਅਗਵਾਈ ਹੇਠ ਬਾਬਾ ਬਕਾਲਾ ਵਿਖੇ ਪਹੁੰਚ ਕੀਤੀ ਗਈ | ਇਸ ਸੰਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਿੱਖ ਚੜ੍ਹਦੀਕਲਾ ਫਰੰਟ ਪੰਜਾਬ ਦੇ ਮੁੱਖ ਸੇਵਾਦਾਰ ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵਲੋਂ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੰਬੰਧੀ 2026 ਐਕਟ ਕਾਨੂੰਨ ਬਣਾ ਕੇ ਪੰਥ ਵਿਚ ਵੱਡੀ ਦੁਵਿਧਾ ਕਰਕੇ ਗ੍ਰੰਥੀ ਸਿੰਘਾਂ ਅਤੇ ਸਿੰਘ ਸਭਾਵਾਂ ਨੂੰ ਸਜ਼ਾਵਾਂ ਵਿਚ ਸ਼ਾਮਿਲ ਕੀਤੀਆਂ ਮੱਦਾਂ ਨੂੰ ਲੈ ਕੇ ਵੱਡਾ ਇਤਰਾਜ਼ ਜਤਾਇਆ ਸੀ, ਜਿਸ ਨੂੰ ਲੈ ਕੇ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ ਤੇ ਜਿਸ ਕਰਕੇ ਸਿੰਘ ਸਾਹਿਬ ਵਲੋਂ ਬਾਬਾ ਬਕਾਲਾ ਦੀ ਪਾਵਨ ਧਰਤੀ 'ਤੇ ਜੋ ਪੰਥ ਦੇ ਨਾਂਅ ਸੰਦੇਸ਼ ਦਿੱਤਾ ਹੈ, ਉਸ 'ਤੇ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ 'ਤੇ ਚੜ੍ਹਦੀਕਲਾ ਨਾਲ ਪਹਿਰਾ ਦੇਵੇਗਾ ਅਤੇ ਇਸ ਕਾਨੂੰਨ ਦੀਆਂ ਮੱਦਾਂ ਨੂੰ ਵਾਪਸ ਕਰਵਾਉਣ ਤੱਕ ਆਰੰਭੇ ਸੰਘਰਸ਼ ਵਿਚ ਹਿੱਸਾ ਲਵੇਗਾ | ਇਸ ਮੌਕੇ ਬਾਬਾ ਕੁਲਵੰਤ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸਿੰਘ ਸਭਾ ਸੰਤੋਖਪੁਰਾ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰ ਰਣਜੀਤ ਸਿੰਘ ਕਿਸ਼ਨਗੜ੍ਹ, ਜਥੇਦਾਰ ਰਣਜੀਤ ਸਿੰਘ ਰਾਣਾ, ਸ਼ੇਰ-ਏ-ਪੰਜਾਬ ਯੂਥ ਕਲੱਬ ਦੇ ਪ੍ਰਧਾਨ ਸਤਿੰਦਰ ਸਿੰਘ ਪੀਤਾ, ਦਲਜੀਤ ਸਿੰਘ ਲੰਮਾ ਪਿੰਡ, ਸਤਿਨਾਮ ਸਿੰਘ ਸੱਤੀ, ਪ੍ਰਵਿੰਦਰ ਸਿੰਘ ਬਬਲੂ, ਗੁਰਪ੍ਰੀਤ ਸਿੰਘ, ਗੁਰਸ਼ਰਨ ਸਿੰਘ ਮੱਕੜ, ਕੁਲਦੀਪ ਸਿੰਘ ਸੋਨੂ, ਫੁੰਮਣ ਸਿੰਘ, ਬਹਾਦਰ ਸਿੰਘ ਜੈਮਨ ਨਗਰ, ਬਲਵੀਰ ਸਿੰਘ ਬਸਰਾ, ਚਰਨਜੀਤ ਸਿੰਘ ਕਾਲਾ, ਰਣਜੀਤ ਸਿੰਘ ਨਗੱਜਾ, ਗੁਰਮੀਤ ਸਿੰਘ, ਗੁਰਨਾਮ ਸਿੰਘ, ਗੁਰਨਾਮ ਸਿੰਘ, ਨੀਟੂ ਬੇਦੀ, ਹਰਪ੍ਰੀਤ ਸਿੰਘ, ਕਸ਼ਮੀਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ |