ਜਲੰਧਰ, 31 ਮਈ (ਐੱਮ. ਐੱਸ. ਲੋਹੀਆ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ, ਵਿਖੇ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ 'ਖ਼ਾਲਸਾ' ਖੰਨੇ ਵਾਲੇ ਅਤੇ ਉਨ੍ਹਾਂ ਦੇ ਨਜ਼ਦੀਕੀ ਸਾਥੀ ਉਜਾਗਰ ਸਿੰਘ ਦੀ ਯਾਦ 'ਚ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਸਮਾਗਮ ਦੌਰਾਨ ਭਾਈ ਰਵਿੰਦਰ ਸਿੰਘ (ਹਜ਼ੂਰੀ ਰਾਗੀ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮਿ੍ਤਸਰ), ਭਾਈ ਦਵਿੰਦਰ ਸਿੰਘ 'ਖ਼ਾਲਸਾ' (ਖੰਨੇ ਵਾਲੇ) ਅਤੇ ਭਾਈ ਪਿ੍ੰਸਪਾਲ ਸਿੰਘ (ਪੰਜਾਬ ਪੁਲਿਸ ਵਾਲੇ) ਦੇ ਜਥਿਆਂ ਵਲੋਂ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੁਆਰਾ ਸੰਗਤ ਨੂੰ ਨਿਹਾਲ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਹ ਖ਼ਾਸ ਉਪਰਾਲਾ ਸਮੂਹ ਸੰਗਤ, ਡਾ. ਪਰਮਜੀਤ ਸਿੰਘ, ਭਾਈ ਵੀਰ ਸਿੰਘ ਅਕੈਡਮੀ, ਗੁਰਸ਼ਬਦ ਪ੍ਰਚਾਰ ਸਭਾ ਸੁਹਾਣਾ (ਜਲੰਧਰ ਬ੍ਰਾਂਚ) ਅਤੇ ਗੁਰਦੁਆਰਾ ਮਾਡਲ ਟਾਊਨ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਜਸਪ੍ਰੀਤ ਸਿੰਘ ਸੇਠੀ, ਕੰਵਲਜੀਤ ਸਿੰਘ ਕੋਛੜ, ਜੁਗਿੰਦਰ ਸਿੰਘ ਗੁੰਬਰ, ਪਰਮਿੰਦਰ ਸਿੰਘ (ਕਪੂਰਥਲਾ ਗਰੁੱਪ), ਕੁਲਤਾਰਨ ਸਿੰਘ ਅਨੰਦ, ਐੱਚ.ਐੱਸ. ਭਸੀਨ, ਤੇਜਦੀਪ ਸਿੰਘ ਸੇਠੀ, ਗਗਨਦੀਪ ਸਿੰਘ ਸੇਠੀ, ਮਨਮੀਤ ਸਿੰਘ ਸੋਢੀ, ਗੁਰਬਖ਼ਸ਼ ਸਿੰਘ ਜੁਨੇਜਾ, ਦਵਿੰਦਰ ਸਿੰਘ ਰਹੇਜਾ, ਚਰਨਜੀਵ ਸਿੰਘ ਲਾਲੀ, ਗੁਰਿੰਦਰ ਸਿੰਘ ਮਝੈਲ, ਹਰਪ੍ਰੀਤ ਸਿੰਘ (ਅੰਮਿ੍ਤ ਕੰਪਿਊਟਰ), ਡਾ. ਐੱਚ.ਐੱਸ. ਸੋਢੀ, ਗੁਰਮੀਤ ਸਿੰਘ ਅਰਨੇਜਾ, ਡਾ. ਅਨਮੋਲ ਸਿੰਘ ਰਾਏ, ਜਤਿੰਦਰ ਪਾਲ ਸਿੰਘ ਮਝੈਲ, ਕੰਵਲਜੀਤ ਸਿੰਘ ਓਬਰਾਏ, ਮਨਪ੍ਰੀਤ ਸਿੰਘ ਗਾਬਾ ਅਤੇ ਹੋਰ ਹਾਜ਼ਰ ਸਨ | ਸਮਾਪਤੀ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ