28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਨਿਆਂਪਾਲਿਕਾ ਨਾਲ ਕੋਈ ਟਕਰਾਅ ਨਹੀਂ-ਮੇਘਵਾਲ

Ad Position 21
No active advertisement
ਅਜੀਤ ਡੈਸਕ 01-06-2026
ਨਵੀਂ ਦਿੱਲੀ, 31 ਮਈ (ਏਜੰਸੀ)-ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਸਰਕਾਰ ਜੱਜਾਂ ਦੀ ਨਿਯੁਕਤੀ ਲਈ ਵੱਖ-ਵੱਖ ਦੇਸ਼ਾਂ 'ਚ ਅਪਣਾਏ ਜਾਣ ਵਾਲੇ ਤਰੀਕਿਆਂ 'ਤੇ ਵਿਚਾਰ ਕਰ ਰਹੀ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਾਰਜਪਾਲਕਾ ਅਤੇ ਨਿਆਂਪਾਲਕਾ ਦਰਮਿਆਨ ਕੋਈ ਟਕਰਾਅ ਨਹੀਂ ਹੈ ਅਤੇ ਹਾਈ ਕੋਰਟਾਂ 'ਚ ਖ਼ਾਲੀ ਅਹੁਦਿਆਂ ਨੂੰ ਭਰਨ ਲਈ ਇਕ ਚੰਗੀ ਸਲਾਹ ਪ੍ਰਕਿਰਿਆ ਦੀ ਪਾਲਣਾ ਕੀਤੀ ਜਾ ਰਹੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਅਦਾਲਤਾਂ 'ਚ ਵਧਦੇ ਲੰਬਿਤ ਮਾਮਲਿਆਂ ਦਰਮਿਆਨ ਸਰਕਾਰ ਬਦਲਵੇਂ ਵਿਵਾਦ ਹੱਲ ਤੰਤਰ ਨੂੰ ਮਜ਼ਬੂਤ ਕਰਨ 'ਤੇ ਕੰਮ ਕਰ ਰਹੀ ਹੈ | ਇਕ ਖਾਸ ਇੰਟਰਵਿਊ 'ਚ ਮੇਘਵਾਲ ਨੇ ਕਿਹਾ ਕਿ ਸਰਕਾਰ ਜੱਜਾਂ ਦੀ ਨਿਯੁਕਤੀ 'ਚ ਵੱਖ-ਵੱਖ ਦੇਸ਼ਾਂ ਵਲੋਂ ਅਪਣਾਏ ਗਏ ਤਰੀਕਿਆਂ ਦੀ ਜਾਂਚ ਕਰ ਰਹੀ ਹੈ | ਹਾਲਾਂਕਿ ਉਨ੍ਹਾਂ ਨੇ ਸਾਫ਼ ਕੀਤਾ ਕਿ ਦੂਜੇ ਦੇਸ਼ਾਂ 'ਚ ਨਿਯੁਕਤੀ ਦੇ ਤਰੀਕਿਆਂ ਦੀ ਜਾਂਚ ਗੈਰ ਰਸਮੀ ਤੌਰ 'ਤੇ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਪੜਤਾਲ ਲਈ ਕੋਈ ਰਸਮੀ ਤੰਤਰ ਨਹੀਂ ਬਣਾਇਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਨਿਪਾਲ ਤੇ ਭਾਰਤ ਲੰਬੇ ਸਮੇਂ ਤੋਂ ਚਲ ਰਹੇ ਸਰਹੱਦੀ ਵਿਵਾਦ ਨੂੰ ਹੱਲ ਕਰਨ ਲਈ ਸਹਿਮਤ-ਬਲੇਂਦਰ ਸ਼ਾਹ ਅਗਲੀ ਖ਼ਬਰ ਮਿਆਂਮਾਰ 'ਚ ਵਿਸਫੋਟਕਾਂ ਵਾਲੀ ਇਮਾਰਤ 'ਚ ਧਮਾਕਾ-45 ਮੌਤਾਂ
Ad Position 24