ਕਾਠਮੰਡੂ, 31 ਮਈ (ਪੀ. ਟੀ. ਆਈ.)-ਨਿਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਉਨ੍ਹਾਂ ਦੇ ਦੇਸ਼ (ਨਿਪਾਲ) ਨੇ ਭਾਰਤ ਦੇ ਕੁਝ ਇਲਾਕਿਆਂ 'ਤੇ ਕਬਜ਼ਾ ਕੀਤਾ ਹੋਇਆ ਹੈ¢ ਉਨ੍ਹਾਂ ਇਹ ਗੱਲ ਸੰਸਦ ਦੇ ਅੰਦਰ ਕਾਫ਼ੀ ਸਮੇਂ ਤੋਂ ਚੱਲ ਰਹੇ ਸਰਹੱਦੀ ਝਗੜੇ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਹੀ¢ਸ਼ਾਹ ਨੇ ਇਹ ਵੀ ਕਿਹਾ ਕਿ ਦੋਵੇਂ ਦੇਸ਼ ਇਸ ਸਮੱਸਿਆ ਦੇ ਹੱਲ ਲਈ ਇਤਿਹਾਸਕਾਰਾਂ, ਸਰਵੇਖਣਕਾਰਾਂ ਅਤੇ ਮਾਹਰਾਂ ਦੀ ਮਦਦ ਲੈਣ 'ਤੇ ਸਹਿਮਤ ਹੋਏ ਹਨ¢ ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਨਿਪਾਲ ਨੇ ਇਸ ਮੁੱਦੇ 'ਤੇ ਚੀਨ ਅਤੇ ਬਰਤਾਨੀਆ ਨਾਲ ਕੂਟਨੀਤਿਕ ਚਰਚਾ ਵੀ ਕੀਤੀ ਹੈ¢ਨਿਪਾਲ ਅਤੇ ਭਾਰਤ ਵਿਚਾਲੇ ਕਾਲਾਪਾਣੀ, ਲਿਪੁਲੇਖ ਅਤੇ ਲਿਮਪੀਆਧੁਰਾ ਇਲਾਕਿਆਂ ਨੂੰ ਲੈ ਕੇ ਕਾਫ਼ੀ ਪੁਰਾਣਾ ਸਰਹੱਦੀ ਵਿਵਾਦ ਚੱਲ ਰਿਹਾ ਹੈ, ਜਿਨ੍ਹਾਂ 'ਤੇ ਦੋਵੇਂ ਦੇਸ਼ ਆਪਣਾ-ਆਪਣਾ ਹੱਕ ਜਤਾਉਂਦੇ ਹਨ¢ ਭਾਰਤ ਦਾ ਮੰਨਣਾ ਹੈ ਕਿ ਇਹ ਥਾਵਾਂ ਉੱਤਰਾਖੰਡ ਸੂਬੇ ਦਾ ਹਿੱਸਾ ਹਨ ਅਤੇ ਇਸ ਮਸਲੇ ਨੂੰ ਦੋਵਾਂ ਦੇਸ਼ਾਂ ਨੂੰ ਆਪਸੀ ਗੱਲਬਾਤ ਰਾਹੀਂ ਸੁਲਝਾਉਣਾ ਚਾਹੀਦਾ ਹੈ¢ ਸ਼ਾਹ ਨੇ ਸੰਸਦ ਨੂੰ ਦੱਸਿਆ ਕਿ ਨਿਪਾਲ ਸਰਕਾਰ ਨੇ ਭਾਰਤ ਨੂੰ ਅਧਿਕਾਰਤ ਤੌਰ 'ਤੇ ਇਕ ਕੂਟਨੀਤਿਕ ਨੋਟ ਭੇਜਿਆ ਹੈ, ਜਿਸ 'ਚ ਭਾਰਤ ਵਲੋਂ ਲਿਪੁਲੇਖ ਸਮੇਤ ਵੱਖ-ਵੱਖ ਖੇਤਰਾਂ 'ਤੇ ਕਬਜ਼ੇ ਦੇ ਮੁੱਦੇ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਸਾਨੂੰ ਉਨ੍ਹਾਂ ਦਾ ਜਵਾਬ ਪਹਿਲਾਂ ਹੀ ਮਿਲ ਚੁੱਕਾ ਹੈ¢ ਦੋਵਾਂ ਦੇਸ਼ਾਂ ਨੇ ਇਤਿਹਾਸਕਾਰਾਂ, ਸਰਵੇਖਣਕਾਰਾਂ ਅਤੇ ਸੰਬੰਧਿਤ ਮਾਹਰਾਂ ਦੀ ਮਦਦ ਨਾਲ ਆਪਸੀ ਗੱਲਬਾਤ ਰਾਹੀਂ ਇੱਕਠੇ ਬੈਠ ਕੇ ਇਸ ਮੁੱਦੇ ਨੂੰ ਹੱਲ ਕਰਨ 'ਤੇ ਸਹਿਮਤੀ ਜਤਾਈ ਹੈ¢ ਨਿਪਾਲੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਠਮੰਡੂ ਨੇ ਚੀਨ ਅਤੇ ਬਰਤਾਨੀਆ ਨਾਲ ਵੀ ਇਸ ਮੁੱਦੇ 'ਤੇ ਕੂਟਨੀਤਕ ਚਰਚਾ ਕੀਤੀ ਹੈ¢