28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਐਮ. ਬੀ. ਬੀ. ਐਸ. ਕੋਰਸ ਪੂਰਾ ਕਰਨ ਦੀ ਸਮਾਂ ਹੱਦ ਮੁੜ 10 ਸਾਲ ਕਰਨ ਦਾ ਪ੍ਰਸਤਾਵ <br/>

Ad Position 21
No active advertisement
ਅਜੀਤ ਡੈਸਕ 01-06-2026
ਨਵੀਂ ਦਿੱਲੀ, 31 ਮਈ (ਏਜੰਸੀ)-ਰਾਸ਼ਟਰੀ ਮੈਡੀਕਲ ਕਮਿਸ਼ਨ ਨੇ ਗਰੈਜੂਏਟ ਸਿੱਖਿਆ ਰੈਗੂਲੇਸ਼ਨਸ 2023 'ਚ ਸੋਧ ਦਾ ਪ੍ਰਸਤਾਵ ਰੱਖਿਆ ਹੈ, ਜਿਸ ਨਾਲ ਐਮ. ਬੀ. ਬੀ. ਐਸ. ਵਿਦਿਆਰਥੀਆਂ ਨੂੰ ਜ਼ਰੂਰੀ ਰੋਟੇਟਰੀ ਮੈਡੀਕਲ ਇੰਟਰਨਸ਼ਿਪ ਸਮੇਤ ਕੋਰਸ ਪੂਰਾ ਕਰਨ ਲਈ ਵੱਧ ਤੋਂ ਵੱਧ 10 ਸਾਲ ਦਾ ਸਮਾਂ ਮਿਲੇ | ਇਸ ਪ੍ਰਸਤਾਵ ਦੇ ਲਾਗੂ ਹੋਣ ਨਾਲ ਸਾਲ 2023 ਤੋਂ ਪਹਿਲਾਂ ਲਾਗੂ ਸਮਾਂ ਸੀਮਾ ਪ੍ਰਭਾਵੀ ਢੰਗ ਨਾਲ ਬਹਾਲ ਹੋ ਜਾਵੇਗੀ | ਕਮਿਸ਼ਨ ਨੇ ਆਪਣੀ ਵੈੱਬਸਾਈਟ 'ਤੇ ਅਪਲੋਡ ਕੀਤੇ ਗਏ ਮਸੌਦਾ ਸੋਧ 'ਚ ਸੰਬੰਧਿਤ ਧਿਰਾਂ ਅਤੇ ਆਮ ਜਨਤਾ ਤੋਂ 30 ਦਿਨਾਂ ਦੇ ਅੰਦਰ ਸੁਝਾਅ ਅਤੇ ਟਿੱਪਣੀਆਂ ਦੀ ਮੰਗ ਕੀਤੀ ਹੈ | ਪ੍ਰਸਤਾਵਿਤ ਸੋਧਾਂ ਅਨੁਸਾਰ ਪਹਿਲੀ ਪੇਸ਼ੇਵਰ ਐਮ. ਬੀ. ਬੀ. ਐਸ. ਪ੍ਰੀਖਿਆ ਪਾਸ ਕਰਨ ਲਈ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਚਾਰ ਯਤਨ ਮਿਲਣਗੇ | ਇਹ ਵਿਵਸਥਾ ਪਹਿਲਾਂ ਵਾਂਗ ਹੀ ਰਹੇਗੀ | ਇਸ ਅਨੁਸਾਰ ਹਾਲਾਂਕਿ ਵਿਦਿਆਰਥੀਆਂ ਨੂੰ ਦਾਖ਼ਲੇ ਦੀ ਤਰੀਕ ਤੋਂ ਲੈ ਕੇ ਇੰਟਰਨਸ਼ਿਪ ਦੇ ਸਮੇਂ ਸਮੇਤ ਅੰਡਰਗਰੈਜੂਏਟ ਮੈਡੀਕਲ ਕੋਰਸ ਪੂਰਾ ਕਰਨ ਲਈ ਵੱਧ ਤੋਂ ਵੱਧ 10 ਸਾਲ ਤੱਕ ਦਾ ਸਮਾਂ ਦਿੱਤਾ ਜਾਵੇਗਾ | ਇਹ ਵਿਵਸਥਾ ਐਨ. ਐਮ. ਸੀ. ਦੇ ਫੌਰਨ ਮੈਡੀਕਲ ਗਰੈਜੂਏਟ ਲਾਇਸੈਂਸੀਏਟ (ਐਫ. ਐਮ. ਜੀ. ਐਲ.) ਰੈਗੂਲੇਸ਼ਨ 2021 ਅਨੁਸਾਰ ਹੈ | ਐਨ. ਐਮ. ਸੀ. ਵਲੋਂ 18 ਮਈ ਨੂੰ ਜਾਰੀ ਮਸੌਦਾ ਸੋਧ 'ਚ ਕਿਹਾ ਗਿਆ ਹੈ ਕਿ ਕਿਸੇ ਵੀ ਸਥਿਤੀ 'ਚ ਵਿਦਿਆਰਥੀ ਨੂੰ ਪਹਿਲੇ ਸਾਲ ਪ੍ਰੀਖਿਆ ਪਾਸ ਕਰਨ ਲਈ ਚਾਰ ਤੋਂ ਜ਼ਿਆਦਾ ਕੋਸ਼ਿਸ਼ਾਂ ਦੀ ਇਜਾਜ਼ਤ ਨਹੀਂ ਹੋਵੇਗੀ ਤੇ ਕੋਈ ਵੀ ਵਿਦਿਆਰਥੀ ਐਮ. ਬੀ. ਬੀ. ਐਸ. ਕੋਰਸ 'ਚ ਦਾਖ਼ਲੇ ਦੀ ਤਰੀਕ ਤੋਂ 10 ਸਾਲ ਬਾਅਦ ਅੰਡਰਗਰੈਜੂਏਟ ਮੈਡੀਕਲ ਕੋਰਸ ਜਾਰੀ ਨਹੀਂ ਰੱਖ ਸਕੇਗਾ | ਜੂਨ 2023 'ਚ ਐਨ. ਐਮ. ਸੀ. ਨੇ ਐਮ. ਬੀ. ਬੀ. ਐਸ. ਕੋਰਸ ਪੂਰਾ ਕਰਨ ਦਾ ਵੱਧ ਤੋਂ ਵੱਧ ਸਮਾਂ 10 ਸਾਲ ਤੋਂ ਘਟਾ ਕੇ 9 ਸਾਲ ਕਰ ਦਿੱਤਾ ਸੀ |

Ad Position 22
No active advertisement
ਪਿਛਲੀ ਖ਼ਬਰ ਜੇਕਰ ਦੇਹ ਵਪਾਰ ਤਸਕਰੀ ਦੀ ਪੀੜਤਾ ਨਾਬਾਲਗ ਹੈ, ਤਾਂ ਪੋਕਸੋ ਐਕਟ ਹੋਵੇਗਾ ਲਾਗੂ-ਸੁਪਰੀਮ ਕੋਰਟ ਅਗਲੀ ਖ਼ਬਰ ਨਿਪਾਲ ਤੇ ਭਾਰਤ ਲੰਬੇ ਸਮੇਂ ਤੋਂ ਚਲ ਰਹੇ ਸਰਹੱਦੀ ਵਿਵਾਦ ਨੂੰ ਹੱਲ ਕਰਨ ਲਈ ਸਹਿਮਤ-ਬਲੇਂਦਰ ਸ਼ਾਹ
Ad Position 24