28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਦਿੱਲੀ 'ਚ 5 ਮੰਜ਼ਿਲਾ ਇਮਾਰਤ ਡਿੱਗੀ-6 ਮੌਤਾਂ <br/>

Ad Position 21
No active advertisement
ਅਜੀਤ ਡੈਸਕ 01-06-2026
ਨਵੀਂ ਦਿੱਲੀ, 31 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦੱਖਣੀ ਦਿੱਲੀ ਦੇ ਸਾਕੇਤ ਇਲਾਕੇ ਵਿਚ ਸੈਦੂਲਾਜਾਬ ਵਿਖੇ ਇਕ ਨਾਜਾਇਜ਼ ਬਣਾਈ ਜਾ ਰਹੀ 5 ਮੰਜ਼ਿਲਾ ਇਮਾਰਤ ਢਹਿ ਗਈ | ਇਸ ਦੀ 5ਵੀਂ ਮੰਜ਼ਿਲ ਤੋਂ ਬਾਅਦ ਅਗਲੀ ਮੰਜ਼ਿਲ ਬਣਾਉਣ ਦੀ ਤਿਆਰੀ ਚੱਲ ਰਹੀ ਸੀ | ਇਸ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ 8 ਵਿਅਕਤੀ ਜ਼ਖ਼ਮੀ ਹੋ ਗਏ | ਪੁਲਿਸ ਨੇ ਮਕਾਨ ਮਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ | ਇਸ ਮਾਮਲੇ 'ਤੇ ਨਗਰ ਨਿਗਮ ਨੇ ਵੀ ਆਪਣੀ ਕਾਰਵਾਈ ਕੀਤੀ ਅਤੇ ਇਲਾਕੇ ਦੇ ਜੇ.ਈ. ਅਮਨ ਜੈਨ ਅਤੇ ਏ.ਈ. ਸੁਦੇਸ਼ ਸਿੰਘ ਚੌਹਾਨ ਨੂੰ ਮੁਅੱਤਲ ਕਰ ਦਿੱਤਾ ਹੈ | ਇਸ ਘਟਨਾ ਪ੍ਰਤੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਇਹ ਇਮਾਰਤ, ਜੋ ਬਿਨਾਂ ਇਜਾਜ਼ਤ ਦੇ ਬਣਾਈ ਜਾ ਰਹੀ ਸੀ, ਜੋ ਵੀ ਇਸ ਲਈ ਜ਼ਿੰਮੇਵਾਰ ਅਧਿਕਾਰੀ ਹੋਵੇਗਾ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ | ਪੁਲਿਸ ਦਾ ਕਹਿਣਾ ਹੈ ਕਿ ਬਚਾਅ ਦਾ ਕੰਮ ਚਲਾਇਆ ਜਾ ਰਿਹਾ ਹੈ ਤੇ ਇਸ ਸੰਬੰਧੀ ਮਹਿਰੌਲੀ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕਰ ਲਿਆ ਹੈ | ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਇਸ ਇਮਾਰਤ ਦੇ ਡਿਗਣ 'ਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਬਚਾਅ ਤੇ ਰਾਹਤ ਕਾਰਜਾਂ ਵਿਚ ਤੇਜ਼ੀ ਲਿਆਉਣ ਬਾਰੇ ਕਿਹਾ ਹੈ | ਉਨ੍ਹਾਂ ਨੇ ਜ਼ਖ਼ਮੀ ਲੋਕਾਂ ਨੂੰ ਜਲਦੀ ਡਾਕਟਰੀ ਸਹਾਇਤਾ ਮੁਹੱਈਆ ਕਰਨ ਬਾਰੇ ਵੀ ਕਿਹਾ ਹੈ | ਇਸ ਮੌਕੇ ਜਿਨ੍ਹਾਂ ਲੋਕਾਂ ਨੇ ਇਸ ਇਮਾਰਤ ਨੂੰ ਡਿਗਦੇ ਵੇਖਿਆ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੇ ਡਿਗਣ 'ਤੇ ਇੰਨੀ ਮਿੱਟੀ ਘੱਟੇ ਦੀ ਧੂੜ ਫ਼ੈਲ ਗਈ ਅਤੇ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਇਹ ਕੀ ਹੋਇਆ ਹੈ | ਡੀ. ਸੀ. ਪੀ. ਅਨੰਤ ਮਿੱਤਲ ਨੇ ਕਿਹਾ ਕਿ ਰਾਹਤ ਕਾਰਜ ਜਾਰੀ ਹਨ | ਇਮਾਰਤ ਢਹਿਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਾ ਅਤੇ ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਕੋਲ ਅੰਬਾਂ ਬਾਰੇ ਗੱਲਬਾਤ ਕਰਨ ਦਾ ਸਮਾਂ ਹੈ ਪਰ 18.5 ਲੱਖ ਪ੍ਰੀਖਿਆਰਥੀਆਂ ਲਈ ਨਹੀਂ-ਰਾਹੁਲ ਅਗਲੀ ਖ਼ਬਰ ਇਜ਼ਰਾਈਲ ਵਲੋਂ ਲਿਬਨਾਨ ਦੇ 900 ਸਾਲ ਪੁਰਾਣੇ ਕਿਲ੍ਹੇ 'ਤੇ ਕਬਜ਼ਾ-26 ਸਾਲਾਂ 'ਚ ਸਭ ਤੋਂ ਵੱਡੀ ਘੁਸਪੈਠ <br/>
Ad Position 24