28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਮਸ਼ਹੂਰ ਬਾਲੀਵੁੱਡ ਗਾਇਕਾ ਸੁਮਨ ਕਲਿਆਣਪੁਰ ਦਾ ਦਿਹਾਂਤ <br/>

Ad Position 21
No active advertisement
ਅਜੀਤ ਡੈਸਕ 01-06-2026
ਮੁੰਬਈ, 31 ਮਈ (ਯੂ.ਐਨ.ਆਈ.)-ਮਸ਼ਹੂਰ ਬਾਲੀਵੁੱਡ ਗਾਇਕਾ ਸੁਮਨ ਕਲਿਆਣਪੁਰ (89) ਦਾ ਐਤਵਾਰ ਨੂੰ ਇਥੇ ਦਿਹਾਂਤ ਹੋ ਗਿਆ¢ ਉਨ੍ਹਾਂ ਦੇਰ ਸ਼ਾਮ ਮੁੰਬਈ ਸਥਿਤ ਆਪਣੇ ਨਿਵਾਸ ਸਥਾਨ 'ਤੇ ਆਖਰੀ ਸਾਹ ਲਿਆ | ਕਲਿਆਣਪੁਰ ਦੀ ਆਵਾਜ਼ ਸੁਰਾਂ ਦੀ ਰਾਣੀ ਲਤਾ ਮੰਗੇਸ਼ਕਰ ਨਾਲ ਇੰਨੀ ਪ੍ਰਭਾਵਸ਼ਾਲੀ ਮਿਲਦੀ-ਜੁਲਦੀ ਸੀ ਕਿ ਆਮ ਸਰੋਤੇ ਕਈ ਵਾਰ ਇਕ ਦੀ ਆਵਾਜ਼ ਨੂੰ ਦੂਜੇ ਦੀ ਸਮਝ ਲੈਂਦੇ ਸਨ¢ਸਿਨੇਮਾ 'ਚ ਉਨ੍ਹਾਂ ਦਾ ਸਫ਼ਰ 'ਸ਼ੁਕ੍ਰਾਚੀ ਚਾਂਦਨੀ' ਅਤੇ 'ਮੰਗੂ' (1954) ਵਰਗੀਆਂ ਫਿਲਮਾਂ ਨਾਲ ਸ਼ੁਰੂ ਹੋਇਆ ਸੀ¢ ਇਸ ਦੌਰਾਨ ਉਨ੍ਹਾ ਨੇ ਕਈ ਕਲਾਸੀਕਲ ਗੀਤਾਂ ਨੂੰ ਆਵਾਜ਼ ਦਿੱਤੀ, ਜਿਨ੍ਹਾਂ 'ਚ 'ਸ਼ਰਾਬੀ ਸ਼ਰਾਬੀ ਯੇ ਸਾਵਨ ਕਾ ਮੌਸਮ', 'ਆਜਕਲ ਤੇਰੇ ਮੇਰੇ ਪਿਆਰ ਕੇ ਚਾਰੇ ਹਰ ਜ਼ੁਬਾਨ ਪਰ', 'ਨਾ ਨਾ ਕਰਦੇ ਪਿਆਰ', 'ਨਾ ਤੁਮ ਹਮੇਂ ਜਾਨੋ' ਆਦਿ ਸ਼ਾਮਿਲ ਹਨ | 28 ਜਨਵਰੀ, 1937 ਨੂੰ ਸੁਮਨ ਹੇਮਾਂਡੀ ਦੇ ਰੂਪ 'ਚ ਜਨਮੀ ਸੁਮਨ ਕਲਿਆਣਪੁਰ ਨੇ ਹਿੰਦੀ ਤੋਂ ਇਲਾਵਾ ਕਈ ਭਾਸ਼ਾਵਾਂ ਦੀਆਂ ਫਿਲਮਾਂ ਲਈ ਗੀਤ ਰਿਕਾਰਡ ਕੀਤੇ, ਜਿਨ੍ਹਾ 'ਚ ਬੰਗਾਲੀ, ਮਰਾਠੀ, ਅਸਾਮੀ, ਗੁਜਰਾਤੀ, ਕੰਨੜ, ਅੰਗਿਕਾ, ਭੋਜਪੁਰੀ, ਰਾਜਸਥਾਨੀ, ਉੜੀਆ ਅਤੇ ਪੰਜਾਬੀ ਸ਼ਾਮਿਲ ਹਨ¢ਪਦਮ ਭੂਸ਼ਣ ਨਾਲ ਸਨਮਾਨਿਤ ਸੁਮਨ ਕਲਿਆਣਪੁਰ ਨੇ 1958 'ਚ ਮੁੰਬਈ ਦੇ ਇਕ ਵਪਾਰੀ ਰਾਮਾਨੰਦ ਕਲਿਆਣਪੁਰ ਨਾਲ ਵਿਆਹ ਕੀਤਾ ਅਤੇ ਇਸ ਤਰ੍ਹਾਂ ਸੁਮਨ ਹੇਮਾਦੀ ਤੋਂ ਸੁਮਨ ਕਲਿਆਣਪੁਰ ਬਣ ਗਈ¢ ਉਸ ਦੀ ਇਕ ਧੀ ਹੈ, ਜਿਸ ਦਾ ਨਾਂਅ ਚਾਰੁਲ ਅਗਨੀ ਹੈ, ਜੋ ਵਿਆਹ ਤੋਂ ਬਾਅਦ ਅਮਰੀਕਾ 'ਚ ਸਥਾਪਿਤ ਹੋ ਗਈ |

Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਵੱਲੋਂ ਹਰਜੋਤ ਕੌਰ ਲੋਹਟੀਆ ਫਿਲੌਰ ਦੀ ਹਲਕਾ ਇੰਚਾਰਜ ਨਿਯੁਕਤ <br/> ਅਗਲੀ ਖ਼ਬਰ ਜਨਰਲ ਸੁਬਰਾਮਣੀ ਨੇ ਸੀ.ਡੀ.ਐਸ. ਵਜੋਂ ਅਹੁਦਾ ਸੰਭਾਲਿਆ <br/>
Ad Position 24