ਨਵੀਂ ਦਿੱਲੀ, 31 ਮਈ (ਏਜੰਸੀ)-ਜਨਰਲ ਐਨ.ਐਸ. ਰਾਜਾ ਸੁਬਰਾਮਣੀ ਨੇ ਐਤਵਾਰ ਨੂੰ ਭਾਰਤ ਦੇ ਨਵੇਂ ਚੀਫ਼ ਆਫ਼ ਡਿਫੈਂਸ ਸਟਾਫ਼ (ਸੀ. ਡੀ. ਐਸ.) ਵਜੋਂ ਅਹੁਦਾ ਸੰਭਾਲ ਲਿਆ ਹੈ¢ ਉਨ੍ਹਾਂ ਨੇ ਜਨਰਲ ਅਨਿਲ ਚੌਹਾਨ ਦੀ ਜਗ੍ਹਾ ਲਈ ਹੈ, ਜੋ ਸਨਿਚਰਵਾਰ ਨੂੰ ਆਪਣਾ ਕਾਰਜਕਾਲ ਸਫ਼ਲਤਾਪੂਰਵਕ ਪੂਰਾ ਕਰਨ ਤੋਂ ਬਾਅਦ ਸੇਵਾਮੁਕਤ ਹੋਏ ਹਨ¢ ਜਨਰਲ ਸੁਬਰਾਮਣੀ ਨੂੰ ਪਾਕਿਸਤਾਨ ਅਤੇ ਚੀਨ ਨਾਲ ਲੱਗਦੀਆਂ ਸਰਹੱਦਾਂ ਅਤੇ ਰਣਨੀਤਕ ਮਾਮਲਿਆਂ ਦਾ ਮਾਹਰ ਮੰਨਿਆ ਜਾਂਦਾ ਹੈ¢ ਇਸ ਅਹੁਦੇ 'ਤੇ ਨਿਯੁਕਤੀ ਤੋਂ ਪਹਿਲਾਂ ਉਹ ਕੌਮੀ ਸੁਰੱਖਿਆ ਕੌਂਸਲ ਸਕੱਤਰੇਤ 'ਚ ਫ਼ੌਜੀ ਸਲਾਹਕਾਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ¢ ਜਨਰਲ ਐਨ. ਐਸ. ਰਾਜਾ ਸੁਬਰਾਮਣੀ ਦਾ ਭਾਰਤੀ ਫ਼ੌਜ 'ਚ 40 ਸਾਲਾਂ ਤੋਂ ਵੱਧ ਦਾ ਸ਼ਾਨਦਾਰ ਅਤੇ ਬੇਦਾਗ਼ ਕਰੀਅਰ ਰਿਹਾ ਹੈ¢ ਆਪਣੇ ਇਸ ਲੰਬੇ ਸਫ਼ਰ ਦੌਰਾਨ ਉਨ੍ਹਾਂ ਨੇ ਦੇਸ਼ ਦੇ ਵੱਖ-ਵੱਖ ਮੁਸ਼ਕਿਲ ਭੂਗੋਲਿਕ ਖੇਤਰਾਂ ਅਤੇ ਸੰਘਰਸ਼ ਵਾਲੇ ਇਲਾਕਿਆਂ 'ਚ ਸੇਵਾ ਨਿਭਾਈ ਹੈ¢ ਉਹ ਫ਼ੌਜ 'ਚ ਕਈ ਅਹਿਮ ਕਮਾਂਡ, ਸਟਾਫ਼ ਅਤੇ ਇੰਸਟ੍ਰਕਸ਼ਨਲ ਅਹੁਦਿਆਂ 'ਤੇ ਰਹਿ ਚੁੱਕੇ ਹਨ¢ ਦੇਸ਼ ਦੇ ਨਵੇਂ ਸੀ. ਡੀ. ਐਸ. ਵਜੋਂ ਜਨਰਲ ਸੁਬਰਾਮਣੀ ਦੇ ਮੋਢਿਆਂ 'ਤੇ ਭਾਰਤੀ ਰੱਖਿਆ ਪ੍ਰਣਾਲੀ ਦੇ ਸਭ ਤੋਂ ਵੱਡੇ ਸੁਧਾਰ ਯਾਨੀ 'ਥੀਏਟਰਾਈਜ਼ੇਸ਼ਨ ਮਾਡਲ' ਨੂੰ ਜ਼ਮੀਨੀ ਪੱਧਰ 'ਤੇ ਉਤਾਰਨ ਦਾ ਵੱਡਾ ਜ਼ਿੰਮਾ ਹੋਵੇਗਾ¢ ਇਸ ਤਹਿਤ ਤਿੰਨਾਂ ਸੈਨਾਵਾਂ ਦੇ ਸੰਸਾਧਨਾਂ ਨੂੰ ਇਕੱਠਾ ਕਰਕੇ ਏਕੀਕ੍ਰਿਤ ਥੀਏਟਰ ਕਮਾਂਡਾਂ ਬਣਾਈਆਂ ਜਾਣੀਆਂ ਹਨ, ਤਾਂ ਜੋ ਭਵਿੱਖੀ ਜੰਗਾਂ ਦਾ ਸਾਂਝੇ ਤÏਰ 'ਤੇ ਸਾਹਮਣਾ ਕੀਤਾ ਜਾ ਸਕੇ¢