23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸਰਕਾਰ ਨੇ ਫੀਲਡ ਕਮਾਂਡਰਾਂ ਦੀਆਂ ਵਿੱਤੀ ਸ਼ਕਤੀਆਂ ਵਧਾਈਆਂ

Ad Position 21
No active advertisement
ਅਜੀਤ ਡੈਸਕ 05-06-2026
ਨਵੀਂ ਦਿੱਲੀ, 4 ਜੂਨ (ਯੂ.ਐਨ.ਆਈ.)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਹਥਿਆਰਬੰਦ ਬਲਾਂ ਦੀਆਂ ਵਿੱਤੀ ਸ਼ਕਤੀਆਂ 'ਚ ਵਿਆਪਕ ਸੋਧ ਨੂੰ ਮਨਜ਼ੂਰੀ ਦੇ ਦਿੱਤੀ | ਇਸ ਨਾਲ ਫੀਲਡ ਕਮਾਂਡਰਾਂ ਅਤੇ ਸੀਨੀਅਰ ਸੈਨਿਕ ਅਧਿਕਾਰੀਆਂ ਦੀ ਖ਼ਰਚ ਕਰਨ ਦੀ ਸ਼ਕਤੀ 'ਚ ਕਾਫੀ ਵਾਧਾ ਹੋਵੇਗਾ, ਖ਼ਰੀਦ ਪ੍ਰਕਿਰਿਆਵਾਂ ਤੇਜ਼ ਹੋਣਗੀਆਂ ਅਤੇ ਸਵਦੇਸ਼ੀ ਰੱਖਿਆ ਸਮਰੱਥਾਵਾਂ ਲਈ ਵਿੱਤੀ ਸ਼ਕਤੀਆਂ ਦੇ ਸੋਧੇ ਅਧਿਕਾਰ ਪੱਤਰ 'ਚ, ਜਿਸ ਵਿਚ ਮੈਡੀਕਲ ਅਤੇ ਨਿਰਮਾਣ ਪ੍ਰਾਜੈਕਟ ਵੀ ਸ਼ਾਮਿਲ ਹਨ, ਵਿੱਤੀ ਸੀਮਾਵਾਂ ਨੂੰ 100 ਫ਼ੀਸਦੀ ਤੱਕ ਵਧਾਇਆ ਗਿਆ ਹੈ | ਕੁਝ ਸ਼੍ਰੇਣੀਆਂ 'ਚ ਤਾਂ ਮੌਜੂਦਾ ਹੱਦ ਦੁੱਗਣੀ ਤੋਂ ਵੀ ਜ਼ਿਆਦਾ ਕਰ ਦਿੱਤੀ ਗਈ ਹੈ | ਉਮੀਦ ਹੈ ਕਿ ਇਸ ਕਦਮ ਨਾਲ ਫ਼ੌਜ, ਜਲ ਸੈਨਾ ਅਤੇ ਹਵਾਈ ਸੈਨਾ 'ਚ ਫ਼ੈਸਲਾ ਲੈਣ ਦੀ ਪ੍ਰਕਿਰਿਆ ਤੇਜ਼ ਹੋਵੇਗੀ, ਪ੍ਰਾਜੈਕਟਾਂ ਦਾ ਅਮਲ ਜਲਦੀ ਹੋਵੇਗਾ ਅਤੇ ਸੰਚਾਲਨ ਸਮਰੱਥਾ 'ਚ ਸੁਧਾਰ ਹੋਵੇਗਾ | ਇਸ ਸੋਧ ਦੀ ਇਕ ਮੁੱਖ ਵਿਸ਼ੇਸ਼ਤਾ ਸੈਨਿਕ ਤੰਤਰ ਦੇ ਅੰਦਰ ਸਵਦੇਸ਼ੀਕਰਨ ਅਤੇ ਖੋਜ ਤੇ ਵਿਕਾਸ ਨਾਲ ਸੰਬੰਧਿਤ ਵਿੱਤੀ ਸ਼ਕਤੀਆਂ ਨੂੰ ਦੁੱਗਣਾ ਕਰਨਾ ਹੈ | ਸਰਕਾਰ ਨੇ ਕਿਹਾ ਕਿ ਵਿੱਤੀ ਸ਼ਕਤੀਆਂ 'ਚ ਇਸ ਵਾਧੇ ਦਾ ਉਦੇਸ਼ ਰੱਖਿਆ ਨਿਰਮਾਣ ਦੇ ਖੇਤਰ 'ਚ ਦੇਸ਼ ਨੂੰ ਆਤਮਨਿਰਭਰ ਬਣਾਉਣ ਦੀ ਮੁਹਿੰਮ ਨੂੰ ਗਤੀ ਦੇਣਾ ਅਤੇ ਵਿਦੇਸ਼ੀ 'ਓਰਿਜਨਲ ਇਕਿਊਪਮੈਂਟ ਮੈਨੂਫੈਕਚਰਸ' 'ਤੇ ਨਿਰਭਰਤਾ ਨੂੰ ਘੱਟ ਕਰਨਾ ਹੈ |

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਵਿਨੇਸ਼ ਫੋਗਾਟ ਖ਼ਿਲਾਫ਼ ਕੁਸ਼ਤੀ ਫੈਡਰੇਸ਼ਨ ਦੀ ਪਟੀਸ਼ਨ ਖ਼ਾਰਜ ਅਗਲੀ ਖ਼ਬਰ ਹਿਜ਼ਬੁੱਲਾ ਵਲੋਂ ਸਮਝੌਤਾ ਰੱਦ, ਲਿਬਨਾਨ 'ਚ ਇਜ਼ਰਾਈਲੀ ਹਮਲਿਆਂ 'ਚ 4 ਮੌਤਾਂ
Ad Position 24