23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਭਾਰਤ, ਅਮਰੀਕਾ ਨੇ ਆਪਸੀ ਫਾਇਦੇ ਵਾਲੇ ਵਪਾਰ ਸਮਝੌਤੇ ਨੂੰ ਪੂਰਾ ਕਰਨ ਦੀ ਪ੍ਰਤੀਬੱਧਤਾ ਦੁਹਰਾਈ <br/>

Ad Position 21
No active advertisement
ਅਜੀਤ ਡੈਸਕ 05-06-2026
ਨਵੀਂ ਦਿੱਲੀ, 4 ਜੂਨ (ਏਜੰਸੀ)-ਭਾਰਤ ਅਤੇ ਅਮਰੀਕਾ ਨੇ ਇਕ ਆਪਸੀ ਲਾਭ ਵਾਲੇ ਵਪਾਰ ਸਮਝੌਤੇ ਨੂੰ ਪੂਰਾ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ, ਜਿਸ ਨਾਲ ਦੋਵੇਂ ਦੇਸ਼ਾਂ ਦਰਮਿਆਨ ਵਪਾਰ ਅਤੇ ਆਰਥਿਕ ਸੰਬੰਧ ਮਜ਼ਬੂਤ ਹੋਣਗੇ | ਵੀਰਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ | ਦੋਵੇਂ ਦੇਸ਼ਾਂ ਦੇ ਮੁੱਖ ਵਾਰਤਾਕਾਰਾਂ ਨੇ ਇਥੇ ਚਾਰ ਦਿਨਾਂ ਤੱਕ ਚੱਲੀ ਗੱਲਬਾਤ (1-4 ਜੂਨ) ਪੂਰੀ ਕੀਤੀ | ਵਣਜ ਮੰਤਰਾਲੇ ਨੇ ਕਿਹਾ ਕਿ ਇਹ ਗੱਲਬਾਤ ਸਹਿਯੋਗ ਅਤੇ ਵਿਵਹਾਰਕਤਾ ਦੀ ਭਾਵਨਾ ਨਾਲ ਭਰੀ ਰਹੀ | ਦੋਵੇਂ ਧਿਰਾਂ ਨੇ ਇਕ ਅਜਿਹੇ ਆਪਸੀ ਫਾਇਦੇ ਵਾਲੇ ਸਮਝੌਤੇ ਨੂੰ ਪੂਰਾ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ, ਜਿਸ ਨਾਲ ਦੋਵੇਂ ਦੇਸ਼ਾਂ ਦਰਮਿਆਨ ਵਪਾਰ ਅਤੇ ਆਰਥਿਕ ਸੰਬੰਧ ਮਜ਼ਬੂਤ ਹੋਣਗੇ | ਮੰਤਰਾਲੇ ਨੇ ਦੱਸਿਆ ਕਿ ਦੋਵੇਂ ਟੀਮਾਂ ਨੇ ਕਈ ਮੁੱਦਿਆਂ 'ਤੇ ਰਚਨਾਤਮਿਕ ਅਤੇ ਸਕਾਰਾਤਮਿਕ ਚਰਚਾ ਕੀਤੀ | ਇਨ੍ਹਾਂ 'ਚ ਵਸਤੂਆਂ ਦਾ ਵਪਾਰ, ਗੈਰ-ਟੈਰਿਫ ਉਪਾਅ, ਸੀਮਾ ਕਰ ਅਤੇ ਵਪਾਰ ਸਹੂਲਤ, ਆਰਥਿਕ ਸੁਰੱਖਿਆ ਤਾਲਮੇਲ ਅਤੇ ਆਪਸੀ ਹਿੱਤ ਦੇ ਹੋਰ ਖੇਤਰ ਸ਼ਾਮਿਲ ਸਨ | ਦੁਵੱਲੇ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਲਈ ਰੂਪਰੇਖਾ ਨੂੰ ਅੰਤਿਮ ਰੂਪ ਦੇਣ ਬਾਅਦ ਦੋਵੇਂ ਦੇਸ਼ ਹੁਣ ਅੰਤਰਿਮ ਵਪਾਰ ਸਮਝੌਤੇ ਦੇ ਵੇਰਵੇ ਨੂੰ ਅੰਤਿਮ ਰੂਪ ਦੇਣ ਅਤੇ ਵਿਆਪਕ ਬੀ. ਟੀ. ਏ. ਲਈ ਗੱਲਬਾਤ ਨੂੰ ਅੱਗੇ ਵਧਾਉਣ 'ਤੇ ਕੰਮ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ 2026 ਦੀ ਮੁਢਲੀ ਪ੍ਰੀਖਿਆ 'ਚ ਚਿਹਰਾ ਪਛਾਣ ਪ੍ਰੋਟੋਕਾਲ ਸਫਲਤਾਪੂਰਵਕ ਲਾਗੂ-ਯੂ. ਪੀ. ਐਸ. ਸੀ. <br/> ਅਗਲੀ ਖ਼ਬਰ ਹੋਟਲ ਮਾਲਕ ਲਵਕੇਸ਼ ਨੂੰ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ <br/>
Ad Position 24