12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਕਾਂਗਰਸ ਉਮੀਦਵਾਰ ਮੀਨਾਕਸ਼ੀ ਨਟਰਾਜਨ ਦੀ ਰਾਜ ਸਭਾ ਨਾਮਜ਼ਦਗੀ ਰੱਦ, ਪਾਰਟੀ ਵਲੋਂ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 10-06-2026

ਨਵੀਂ ਦਿੱਲੀ, 9 ਜੂਨ (ਪੀ.ਟੀ.ਆਈ.)-ਕਾਂਗਰਸ ਨੇ ਮੰਗਲਵਾਰ ਨੂੰ ਮੱਧ ਪ੍ਰਦੇਸ਼ 'ਚ ਮੀਨਾਕਸ਼ੀ ਨਟਰਾਜਨ ਦੇ ਰਾਜ ਸਭਾ ਨਾਮਜ਼ਦਗੀ ਪੱਤਰ ਰੱਦ ਕਰਨ ਨੂੰ ਲੋਕਤੰਤਰ ਦੀ ਦਿਨ-ਦਿਹਾੜੇ ਲੁੱਟ ਕਰਾਰ ਦਿੱਤਾ | ਕਾਂਗਰਸ ਨੇ ਭਾਜਪਾ 'ਤੇ ਲੋਕਤੰਤਰੀ ਪ੍ਰਕਿਰਿਆ ਨੂੰ ਗੁਪਤ ਤਰੀਕੇ ਨਾਲ ਤਬਾਹ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ | ਵਿਰੋਧੀ ਪਾਰਟੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਇਸ ਨੂੰ ਚੁੱਪਚਾਪ ਬਰਦਾਸ਼ਤ ਨਹੀਂ ਕਰੇਗੀ ਤੇ ਇਸ ਨਾਲ ਕਾਨੂੰਨੀ ਤੇ ਰਾਜਨੀਤਕ ਤÏਰ 'ਤੇ ਸੜਕਾਂ 'ਤੇ ਲੜੇਗੀ | ਦੇਰ ਰਾਤ ਚੋਣ ਕਮਿਸ਼ਨ ਦਫ਼ਤਰ 'ਚ ਵੱਡਾ ਡਰਾਮਾ ਸ਼ੁਰੂ ਹੋ ਗਿਆ, ਜਦੋਂ ਜਨਰਲ ਸਕੱਤਰ ਜੈਰਾਮ ਰਮੇਸ਼, ਕੇ.ਸੀ. ਵੇਣੂਗੋਪਾਲ, ਭੁਪੇਸ਼ ਬਘੇਲ, ਸਚਿਨ ਪਾਇਲਟ ਤੇ ਦੀਪਾ ਦਾਸਮੁਨਸ਼ੀ ਸਮੇਤ ਚੋਟੀ ਦੇ ਕਾਂਗਰਸੀ ਆਗੂ ਰੱਦ ਕਰਨ ਵਿਰੁੱਧ ਪਟੀਸ਼ਨ ਸੌਂਪਣ ਲਈ ਉੱਥੇ ਪਹੁੰਚੇ, ਪਰ ਉਨ੍ਹਾਂ ਨੂੰ ਅੰਦਰ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ | ਇਨਕਾਰ ਤੋਂ ਬਾਅਦ ਆਗੂਆਂ ਨੇ ਚੋਣ ਕਮਿਸ਼ਨ ਦਫ਼ਤਰ ਦੇ ਬਾਹਰ ਧਰਨਾ ਲਾ ਦਿੱਤਾ | ਚੋਣ ਕਮਿਸ਼ਨ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਪਾਰਟੀ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕਰੇਗਾ | ਪਾਰਟੀ ਸੂਤਰਾਂ ਨੇ ਦੱਸਿਆ ਕਿ ਮੀਟਿੰਗ ਦੁਪਹਿਰ ਵੇਲੇ ਹੋਵੇਗੀ | ਵੇਣੂਗੋਪਾਲ ਨੇ ਕਿਹਾ ਕਿ ਮੱਧ ਪ੍ਰਦੇਸ਼ 'ਚ ਲੋਕਤੰਤਰ ਦੀ ਹੱਤਿਆ ਦੇ ਬਾਵਜੂਦ ਉਨ੍ਹਾਂ ਨੂੰ ਚੋਣ ਕਮਿਸ਼ਨ ਨੂੰ ਮੈਮੋਰੰਡਮ ਸੌਂਪਣ ਦੀ ਇਜਾਜ਼ਤ ਨਹੀਂ ਦਿੱਤੀ ਗਈ | ਕਾਂਗਰਸ ਨੇਤਾ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਬਿਨਾਂ ਦੇਰੀ ਦੇ ਮਾਮਲੇ 'ਚ ਦਖ਼ਲ ਦੇਣਾ ਚਾਹੀਦਾ ਹੈ | ਬਘੇਲ ਨੇ ਕਿਹਾ ਕਿ ਚੋਣ ਕਮਿਸ਼ਨ ਜਾਣਦਾ ਹੈ ਕਿ ਰਾਜ ਸਭਾ ਚੋਣਾਂ ਨੇੜੇ ਹਨ, ਫਿਰ ਵੀ ਸ਼ਿਕਾਇਤ ਸੁਣਨ 'ਚ ਚੁੱਪ ਸੀ | ਕਾਂਗਰਸ ਉਮੀਦਵਾਰ ਮੀਨਾਕਸ਼ੀ ਨਟਰਾਜਨ ਦੀ ਨਾਮਜ਼ਦਗੀ ਨੂੰ ਹਲਫ਼ਨਾਮੇ 'ਚ ਇਕ ਕੇਸ ਬਾਰੇ ਜਾਣਕਾਰੀ ਲੁਕਾਉਣ ਦੇ ਦੋਸ਼ਾਂ ਕਾਰਨ ਰੱਦ ਕਰ ਦਿੱਤਾ ਗਿਆ | ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਨਟਰਾਜਨ ਦੀ ਨਾਮਜ਼ਦਗੀ ਰਿਟਰਨਿੰਗ ਅਫ਼ਸਰ ਵਲੋਂ ਇਕ ਕੇਸ ਬਾਰੇ ਜਾਣਕਾਰੀ ਲੁਕੋਣ ਦੇ ਆਧਾਰ 'ਤੇ ਰੱਦ ਕਰ ਦਿੱਤੀ ਗਈ ਹੈ | ਕਾਂਗਰਸ ਨੇ ਆਪਣੇ ਉਮੀਦਵਾਰ ਦੀ ਨਾਮਜ਼ਦਗੀ ਰੱਦ ਹੋਣ ਦੀ ਸਖ਼ਤ ਆਲੋਚਨਾ ਕਰਦਿਆਂ ਇਸ ਨੂੰ ਸੀਟ ਚੋਰੀ ਦੀ ਮਿਸਾਲ ਕਰਾਰ ਦਿੱਤਾ ਹੈ | ਸੀਨੀਅਰ ਵਕੀਲ ਅਤੇ ਰਾਜ ਸਭਾ ਸੰਸਦ ਮੈਂਬਰ ਵਿਵੇਕ ਤਨਖਾ ਨੇ ਦੱਸਿਆ ਕਿ ਉਨ੍ਹਾਂ ਨੇ ਨਿੱਜੀ ਤÏਰ 'ਤੇ ਨਾਮਜ਼ਦਗੀ ਪੱਤਰਾਂ ਦੀ ਜਾਂਚ ਕੀਤੀ ਹੈ | ਇਹ ਹੁਣ ਵੋਟ ਚੋਰੀ ਦਾ ਮਾਮਲਾ ਨਹੀਂ, ਸਗੋਂ ਸੀਟ ਚੋਰੀ ਦਾ ਮਾਮਲਾ ਹੈ | ਲੋਕਤੰਤਰ ਨੂੰ ਖੁੱਲ੍ਹੇਆਮ ਲੁੱਟਿਆ ਗਿਆ ਹੈ | ਉਸ (ਨਟਰਾਜਨ) ਵਿਰੁੱਧ ਕੋਈ ਐਫ. ਆਈ. ਆਰ. ਦਰਜ ਨਹੀਂ ਸੀ |

Ad Position 22
No active advertisement
ਪਿਛਲੀ ਖ਼ਬਰ ਵਪਾਰਕ ਜਹਾਜ਼ 'ਤੇ ਮਿਜ਼ਾਈਲ ਹਮਲੇ ਤੋਂ ਬਾਅਦ 24 ਭਾਰਤੀ ਬਚਾਏ-ਕੋਸਟ ਗਾਰਡ <br/> ਅਗਲੀ ਖ਼ਬਰ ਜੈਪੁਰ 'ਚ ਪਟਾਕਿਆਂ ਦੇ ਗੁਦਾਮ 'ਚ ਲੱਗੀ ਅੱਗ-8 ਮੌਤਾਂ
Ad Position 24