12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਜ਼ੀਰਾ ਨੇੜਲੇ ਪਿੰਡ ਨੂਰਪੁਰ ਵਿਖੇ ਛਾਪੇਮਾਰੀ

Ad Position 21
No active advertisement
ਅਜੀਤ ਡੈਸਕ 10-06-2026
ਜ਼ੀਰਾ, 9 ਜੂਨ (ਪ੍ਰਤਾਪ ਸਿੰਘ ਹੀਰਾ/ਰਜਨੀਸ਼ ਕਥੂਰੀਆ)-ਐਨ.ਆਈ.ਏ. ਵਲੋਂ ਅੱਜ ਸਵੇਰੇ ਜ਼ੀਰਾ ਨੇੜਲੇ ਪਿੰਡ ਨੂਰਪੁਰ ਵਿਖੇ ਸਵੇਰੇ ਕਰੀਬ 5:00 ਵਜੇ ਦੇ ਕਰੀਬ ਪਿੰਡ ਨੂਰਪੁਰ ਵਿਖੇ ਗੁਰਮੇਲ ਸਿੰਘ ਪੁੱਤਰ ਵਿਰਸਾ ਸਿੰਘ ਦੇ ਗ੍ਰਹਿ ਵਿਖੇ ਦਸਤਕ ਦਿੱਤੀ ਗਈ | ਸਥਾਨਕ ਪੁਲਿਸ ਦੇ ਸਹਿਯੋਗ ਨਾਲ ਇਸ ਗੁਪਤ ਆਪ੍ਰੇਸ਼ਨ ਦੌਰਾਨ ਟੀਮਾਂ ਵਲੋਂ ਘਰ ਦੀ ਬਾਰੀਕੀ ਨਾਲ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ, ਜੋ 9 ਵਜੇ ਤੱਕ ਜਾਰੀ ਰਹੀ | ਜਾਂਚ ਏਜੰਸੀ ਦੇ ਅਧਿਕਾਰੀਆਂ ਵਲੋਂ ਘਰ ਦੇ ਮੈਂਬਰਾਂ ਕੋਲੋਂ ਲੰਮੀ ਪੁੱਛਗਿੱਛ ਕੀਤੀ ਗਈ ਅਤੇ ਘਰ ਵਿਚ ਮੌਜੂਦ ਦਸਤਾਵੇਜ਼ਾਂ ਤੇ ਮੋਬਾਈਲ ਫ਼ੋਨਾਂ ਸਮੇਤ ਹੋਰ ਇਲੈਕਟਰਾਨਿਕ ਯੰਤਰਾਂ ਦੀ ਵੀ ਜਾਂਚ ਕੀਤੇ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਗੁਰਮੇਲ ਸਿੰਘ ਕੁਝ ਸਮਾਂ ਪਹਿਲਾਂ ਖਾੜੀ ਦੇਸ਼ਾਂ 'ਚ ਵੀ ਕੰਮ ਕਰ ਚੁੱਕਾ ਹੈ ਅਤੇ ਪਿੰਡ 'ਚੋਂ ਬੇਹੱਦ ਸ਼ਰੀਫ਼ ਪਰਿਵਾਰਾਂ ਵਿਚੋਂ ਮੰਨਿਆ ਜਾਂਦਾ ਅਤੇ ਇਨ੍ਹਾਂ 'ਤੇ ਕੋਈ ਵੀ ਅਪਰਾਧਿਕ ਪਰਚਾ ਦਰਜ ਨਹੀਂ |

Ad Position 22
No active advertisement
ਪਿਛਲੀ ਖ਼ਬਰ ਮੋਦੀ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣੇ <br/> ਅਗਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਦੇ ਪਿੰਡ ਖੋਜਕੀਪੁਰ 'ਚ ਛਾਪੇਮਾਰੀ
Ad Position 24