16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸਾਯੋਨੀ ਘੋਸ਼ ਵੀ ਮਮਤਾ ਤੋਂ ਹੋਈ ਬਾਗੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 11-06-2026
ਨਵੀਂ ਦਿੱਲੀ, 10 ਜੂਨ (ਇੰਟ.)-ਪੱਛਮੀ ਬੰਗਾਲ 'ਚ ਵਿਧਾਇਕ ਦਲ 'ਚ ਵਖਰੇਵੇਂ ਤੋਂ ਬਾਅਦ ਟੀ.ਐਮ.ਸੀ. ਸੰਸਦੀ ਦਲ 'ਚ ਟੁੱਟ ਵੀ ਪੱਕੀ ਹੋ ਗਈ ਹੈ | ਟੀ.ਐਮ.ਸੀ. ਦੇ 20 ਸੰਸਦ ਮੈਂਬਰਾਂ ਨੇ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਸੰਸਦ 'ਚ ਵੱਖ ਵਿਵਸਥਾ ਦੇਣ ਦੀ ਮੰਗ ਕੀਤੀ ਹੈ, ਜਿਸ 'ਚ ਸਯਾਨੀ ਘੋਸ਼ ਦਾ ਨਾਂਅ ਵੀ ਸ਼ਾਮਿਲ ਹੈ | ਇਹ ਮਮਤਾ ਬੈਨਰਜੀ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ | ਸਾਯੋਨੀ ਘੋਸ਼ ਪੱਛਮੀ ਬੰਗਾਲ ਦੀ ਇਕ ਪ੍ਰਸਿੱਧ ਬੰਗਾਲੀ ਅਦਾਕਾਰਾ, ਗਾਇਕਾ ਅਤੇ ਤਿ੍ਣਮੂਲ ਕਾਂਗਰਸ ਦੀ ਸੰਸਦ ਮੈਂਬਰ ਹੈ | ਸਯਾਨੀ ਦਾ ਗੀਤ 'ਮੇਰੇ ਦਿਲ 'ਚ ਹੈ ਕਾਬਾ ਅਤੇ ਅੱਖਾਂ 'ਚ ਮਦੀਨਾਟ' ਖਾਸੀ ਚਰਚਾ ਅਤੇ ਵਿਵਾਦ 'ਚ ਰਿਹਾ ਸੀ | ਭਾਜਪਾ ਨੇਤਾਵਾਂ ਨੇ ਸਾਯੋਨੀ ਘੋਸ਼ 'ਤੇ ਇਸ ਗੀਤ ਨੂੰ ਲੈ ਕੇ ਮਮਤਾ ਬੈਨਰਜੀ 'ਤੇ ਨਿਸ਼ਾਨਾ ਸਾਧਿਆ ਸੀ ਅਤੇ ਮੁਸਲਿਮ ਤੁਸ਼ਟੀਕਰਨ ਦੇ ਦੋਸ਼ ਲਗਾਏ ਸਨ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਨੇ ਨਹਿਰੂ ਨਾਲ ਤੁਲਨਾ ਨੂੰ ਲੈ ਕੇ ਮੋਦੀ 'ਤੇ ਸਾਧਿਆ ਨਿਸ਼ਾਨਾ <br/> ਅਗਲੀ ਖ਼ਬਰ ਹੁਣ ਐਲਵਿਸ਼ ਯਾਦਵ ਨੇ ਬਣਾਈ ਖਰਗੋਸ਼ ਜਨਤਾ ਪਾਰਟੀ
Ad Position 24