16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਕਾਂਗਰਸ ਨੇ ਨਹਿਰੂ ਨਾਲ ਤੁਲਨਾ ਨੂੰ ਲੈ ਕੇ ਮੋਦੀ 'ਤੇ ਸਾਧਿਆ ਨਿਸ਼ਾਨਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 11-06-2026
ਨਵੀਂ ਦਿੱਲੀ, 10 ਜੂਨ (ਏਜੰਸੀ)-ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਭਲੇ ਹੀ ਇਕ 'ਸਵੈ-ਘੋਸ਼ਿਤ ਤੇ ਸ਼ੱਕੀ ਰੂਪ ਨਾਲ ਘੜੀ ਗਈ' ਉਪਲਬਧੀ ਹਾਸਿਲ ਕਰ ਲਈ ਹੋਵੇ, ਪਰ ਉਹ ਭਾਰਤ ਦੇ ਗਲੇ ਦਾ ਬੋਝ ਹਨ, ਜੋ ਲੋਕਤੰਤਰ ਦੀ ਹੱਤਿਆ ਕਰ ਰਹੇ ਹਨ | ਕਾਂਗਰਸ ਦਾ ਇਹ ਹਮਲਾ ਅਜਿਹੇ ਸਮੇਂ ਆਇਆ ਹੈ, ਜਦੋਂ ਮੋਦੀ ਭਾਰਤ ਦੇ ਸਭ ਤੋਂ ਲੰਮੇ ਸਮੇਂ ਤੱਕ ਲਗਾਤਾਰ ਸੇਵਾ ਕਰਨ ਵਾਲੇ ਚੁਣੇ ਹੋਏ ਪ੍ਰਧਾਨ ਮੰਤਰੀ ਬਣ ਗਏ ਹਨ | ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਜਵਾਹਰ ਲਾਲ ਨਹਿਰੂ 15 ਅਗਸਤ, 1947 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ ਤੇ ਉਨ੍ਹਾਂ ਇਕ ਅਜਿਹੀ ਸ਼ਾਨਦਾਰ ਕੈਬਨਿਟ ਦੀ ਅਗਵਾਈ ਕੀਤੀ, ਜਿਸ ਤਰ੍ਹਾਂ ਦੀ ਦੁਨੀਆ 'ਚ ਸ਼ਾਇਦ ਹੀ ਕਦੇ ਵੇਖੀ ਗਈ ਹੋਵੇ | ਉਨ੍ਹਾਂ 'ਐਕਸ' 'ਤੇ ਕਿਹਾ ਕਿ ਅਗਲੇ 5 ਸਾਲਾਂ 'ਚ ਆਧੁਨਿਕ ਭਾਰਤ ਹੋਂਦ 'ਚ ਆਇਆ | ਕਾਂਗਰਸ ਦੇ ਸੰਚਾਰ ਪ੍ਰਮੁੱਖ ਜਨਰਲ ਸਕੱਤਰ ਨੇ ਦੋਸ਼ ਲਗਾਇਆ ਕਿ ਨਹਿਰੂ ਦੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਭਾਰਤ ਦੀਆਂ ਉਪਲਬਧੀਆਂ ਦਾ ਜੋ ਰਿਕਾਰਡ ਕਾਇਮ ਹੋਇਆ, ਜਿਸ 'ਚ ਸਰਦਾਰ ਪਟੇਲ, ਡਾ. ਅੰਬੇਡਕਰ, ਡਾ. ਰਜਿੰਦਰ ਪ੍ਰਸਾਦ, ਸੀ. ਰਾਜਗੋਪਾਲਾਚਾਰੀ ਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਵਰਗੇ ਦਿਗਜਾਂ ਨੇ ਅਹਿਮ ਭੂਮਿਕਾ ਨਿਭਾਈ, ਉਸ ਨੂੰ ਹੁਣ ਮੋਦੀ ਮਿਟਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ | ਰਮੇਸ਼ ਨੇ ਦੋਸ਼ ਲਗਾਇਆ ਕਿ ਮੋਦੀ ਨੇ ਅੱਜ ਚਾਹੇ ਖੁਦ ਨੂੰ ਇਕ ਮਨਘੜਤ ਤੇ ਸ਼ੱਕੀ ਉਪਲਬਧੀ ਤੱਕ ਪਹੁੰਚਾ ਦਿੱਤਾ ਹੋਵੇ, ਕਿਉਂਕਿ ਉਹ ਭਾਰਤ ਦਾ ਗਲੇ ਦਾ ਫ਼ਾਹਾ ਹਨ, ਕਿਉਂਕਿ ਉਹ ਭਾਰਤ 'ਚ ਲੋਕਤੰਤਰ ਦੀ ਹੱਤਿਆ ਲਈ ਜ਼ਿੰਮੇਵਾਰ ਹਨ |

Ad Position 22
No active advertisement
ਪਿਛਲੀ ਖ਼ਬਰ 12 ਸਾਲਾਂ 'ਚ ਆਮਦਨ ਕਰ ਦਾ ਬੋਝ ਘੱਟ ਹੋਣਾ ਰਾਮਰਾਜ ਦੀ ਝਲਕ ਹੈ-ਸਰਕਾਰ <br/> ਅਗਲੀ ਖ਼ਬਰ ਸਾਯੋਨੀ ਘੋਸ਼ ਵੀ ਮਮਤਾ ਤੋਂ ਹੋਈ ਬਾਗੀ <br/>
Ad Position 24