16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

12 ਸਾਲਾਂ 'ਚ ਆਮਦਨ ਕਰ ਦਾ ਬੋਝ ਘੱਟ ਹੋਣਾ ਰਾਮਰਾਜ ਦੀ ਝਲਕ ਹੈ-ਸਰਕਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 11-06-2026
ਨਵੀਂ ਦਿੱਲੀ, 10 ਜੂਨ (ਏਜੰਸੀ)-ਨਰਿੰਦਰ ਮੋਦੀ ਦੇ ਭਾਰਤ ਦੇ ਲਗਾਤਾਰ ਸਭ ਤੋਂ ਲੰਬਾ ਸਮਾਂ ਪ੍ਰਧਾਨ ਮੰਤਰੀ ਰਹਿਣ ਵਾਲੇ ਨੇਤਾ ਬਣਨ ਮੌਕੇ ਸਰਕਾਰ ਵਲੋਂ ਜਾਰੀ ਕੀਤੇ ਇਕ ਕਿਤਾਬਚੇ 'ਚ ਕਿਹਾ ਗਿਆ ਹੈ ਕਿ ਪਿਛਲੇ 12 ਸਾਲਾਂ 'ਚ ਆਮਦਨ ਕਰ ਦੇ ਬੋਝ 'ਚ ਕਮੀ ਸਰਕਾਰ ਦੇ 'ਰਾਮਰਾਜ' ਦੇ ਦਿ੍ਸ਼ਟੀਕੋਣ ਨੂੰ ਦਰਸਾਉਂਦੀ ਹੈ | ਬੁੱਧਵਾਰ ਨੂੰ ਜਾਰੀ ਇਸ ਕਿਤਾਬਚੇ 'ਚ ਕਿਹਾ ਗਿਆ ਹੈ ਕਿ ਜੀ. ਐਸ. ਟੀ., ਫੇਸਲੈੱਸ ਟੈਕਸ ਅਤੇ ਡਿਜੀਟਲ ਇੰਡੀਆ ਵਰਗੇ ਸੁਧਾਰਾਂ ਨੇ ਸਰਕਾਰੀ ਤੰਤਰ 'ਚ ਲੋਕਾਂ ਦਾ ਭਰੋਸਾ ਵਧਾਇਆ ਹੈ, ਜਿਸ ਨਾਲ ਭਾਰਤ ਨੂੰ 5 ਟਿ੍ਲੀਅਨ ਡਾਲਰ ਦੀ ਅਰਥਵਿਵਸਥਾ ਬਣਨ 'ਚ ਮਦਦ ਮਿਲੇਗੀ | ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਦੱਸਦੇ ਹੋਏ ਇਸ 'ਚ ਕਿਹਾ ਗਿਆ ਹੈ ਕਿ ਕਰਦਾਤਾ ਦਾ ਭਰੋਸਾ ਵਧਣ ਨਾਲ ਸੜਕਾਂ, ਹਸਪਤਾਲਾਂ, ਬੁਨਿਆਦੀ ਢਾਂਚੇ ਅਤੇ ਦੇਸ਼ ਦੇ ਭਵਿੱਖ ਨੂੰ ਮਜ਼ਬੂਤ ਕਰਨ ਵਾਲੀਆਂ ਦੂਜੀਆਂ ਪਹਿਲਕਦਮੀਆਂ 'ਚ ਜ਼ਿਆਦਾ ਨਿਵੇਸ਼ ਹੋ ਸਕਿਆ ਹੈ | ਮੋਦੀ ਸਰਕਾਰ ਨੇ 2014 ਤੋਂ ਹੁਣ ਤੱਕ ਚਾਰ ਵਾਰ ਲੋਕਾਂ ਨੂੰ ਕਰ 'ਚ ਰਾਹਤ ਦਿੱਤੀ ਹੈ | ਪਿਛਲੇ 12 ਸਾਲਾਂ 'ਚ ਸਾਲਾਨਾ ਕਰ ਮੁਕਤ ਆਮਦਨ ਦੀ ਹੱਦ 6 ਵਾਰ ਵਧਾਈ ਗਈ ਹੈ, ਜੋ ਪਹਿਲਾਂ 2 ਲੱਖ ਰੁਪਏ ਸੀ, ਉਹ ਹੁਣ 12.75 ਲੱਖ ਰੁਪਏ ਹੋ ਗਈ ਹੈ | ਇਸ ਦੌਰਾਨ ਆਮਦਨ ਕਰਦਾਤਾ ਦੀ ਗਿਣਤੀ 5.26 ਕਰੋੜ ਤੋਂ ਵਧ ਕੇ 12.13 ਕਰੋੜ ਹੋ ਗਈ | ਕਿਤਾਬਚੇ 'ਚ ਕਿਹਾ ਗਿਆ ਹੈ ਕਿ ਜਦੋਂ ਸਰਕਾਰ ਦੀ ਆਮਦਨ ਵਧੀ ਤਾਂ ਉਹ ਪੈਸਾ ਸਰਕਾਰੀ ਖਜ਼ਾਨੇ 'ਚ ਹੀ ਨਹੀਂ ਪਿਆ ਰਿਹਾ ਸਗੋਂ ਨਾਗਰਿਕਾਂ ਕੋਲ ਵਾਪਸ ਆਇਆ | ਨਾਲ ਹੀ ਆਮਦਨ ਕਰ ਰਿਫੰਡ ਜਲਦੀ ਮਿਲਣ ਨਾਲ ਕਰਦਾਤਾਵਾਂ ਕੋਲ ਨਕਦੀ ਦੀ ਉਪਲਬਧਤਾ ਬਿਹਤਰ ਹੋਈ | ਇਸ 'ਚ ਅੱਗੇ ਕਿਹਾ ਗਿਆ ਹੈ ਕਿ ਕਰ ਦਾ ਬੋਝ ਘੱਟ ਹੋਇਆ ਹੈ ਅਤੇ ਲੋਕਾਂ ਦਾ ਭਰੋਸਾ ਵਧਿਆ ਹੈ | ਨਤੀਜਾ ਇਹ ਹੈ ਕਿ ਕਰਦਾਤਾਵਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਕਿਉਂਕਿ ਲੋਕ ਦੇਖਦੇ ਹਨ ਕਿ ਉਨ੍ਹਾਂ ਦਾ ਪੈਸਾ ਸੜਕਾਂ, ਹਸਪਤਾਲਾਂ ਅਤੇ ਦੇਸ਼ ਦੇ ਭਵਿੱਖ 'ਚ ਲੱਗ ਰਿਹਾ ਹੈ | ਇਹੀ ਚੰਗਾ ਸ਼ਾਸਨ ਹੈ, ਇਹੀ ਰਾਮਰਾਜ ਦਾ ਸੰਦੇਸ਼ ਹੈ |

Ad Position 22
No active advertisement
ਪਿਛਲੀ ਖ਼ਬਰ ਮੋਦੀ ਦੇ ਕਾਰਜਕਾਲ ਦੌਰਾਨ ਭਾਰਤ 'ਚ ਵੱਡੇ ਬਦਲਾਅ ਹੋਏ-ਰਾਸ਼ਟਰਪਤੀ <br/> ਅਗਲੀ ਖ਼ਬਰ ਕਾਂਗਰਸ ਨੇ ਨਹਿਰੂ ਨਾਲ ਤੁਲਨਾ ਨੂੰ ਲੈ ਕੇ ਮੋਦੀ 'ਤੇ ਸਾਧਿਆ ਨਿਸ਼ਾਨਾ <br/>
Ad Position 24