16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਮੋਦੀ ਦੇ ਕਾਰਜਕਾਲ ਦੌਰਾਨ ਭਾਰਤ 'ਚ ਵੱਡੇ ਬਦਲਾਅ ਹੋਏ-ਰਾਸ਼ਟਰਪਤੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 11-06-2026
ਨਵੀਂ ਦਿੱਲੀ, 10 ਜੂਨ (ਏਜੰਸੀ)-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੰਮੇ ਕਾਰਜਕਾਲ ਲਈ ਵਧਾਈ ਦਿੰਦਿਆਂ ਕਿਹਾ ਕਿ ਇਸ ਦੌਰਾਨ ਦੇਸ਼ ਨੇ ਰਾਸ਼ਟਰੀ ਜੀਵਨ ਦੇ ਹਰ ਪਹਿਲੂ 'ਚ ਵੱਡੇ ਬਦਲਾਅ ਵੇਖੇ ਹਨ | ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ 'ਚ ਮੁਰਮੂ ਨੇ ਕਿਹਾ ਕਿ ਗਰੀਬਾਂ ਦੀ ਭਲਾਈ ਹੋਵੇ, ਸਾਰਿਆਂ ਲਈ ਸਿਹਤ ਸੰਭਾਲ ਹੋਵੇ, ਕਿਸਾਨਾਂ ਨੂੰ ਸਸ਼ਕਤ ਬਣਾਉਣਾ ਹੋਵੇ ਜਾਂ ਮੱਧ ਤੇ ਨਵੇਂ ਮੱਧ ਵਰਗ ਦੇ ਹਿਤਾਂ ਦੀ ਰੱਖਿਆ ਕਰਨੀ ਹੋਵੇ, ਤੁਹਾਡੀ ਬਹੁ-ਪੱਖੀ ਸੋਚ ਤੇ ਕੰਮਾਂ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ | ਮੁਰਮੂ ਨੇ ਕਿਹਾ ਕਿ ਜੋ ਇਲਾਕੇ ਲੰਮੇ ਸਮੇਂ ਤੱਕ ਭਾਰਤ ਦੀ ਵਿਕਾਸ ਯਾਤਰਾ ਦੀ ਮੁੱਖ ਧਾਰਾ ਤੋਂ ਬਾਹਰ ਸਨ, ਉਨ੍ਹਾਂ ਨੂੰ ਮੋਦੀ ਦੀ ਅਗਵਾਈ 'ਚ ਖਾਸ ਧਿਆਨ ਤੇ ਦੇਖਭਾਲ ਮਿਲੀ ਹੈ | ਮੁਰਮੂ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਸੇਵਾ, ਸਭ ਨੂੰ ਨਾਲ ਲੈ ਕੇ ਚੱਲਣ ਤੇ ਰਾਸ਼ਟਰੀ ਵਿਕਾਸ ਦੇ ਆਦਰਸ਼ਾਂ ਪ੍ਰਤੀ ਤੁਹਾਡੀ ਅਟੁੱਟ ਪ੍ਰਤੀਬੱਧਤਾ ਭਾਰਤ ਨੂੰ ਉਸ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਦਿਸ਼ਾ 'ਚ ਅੱਗੇ ਲੈ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਟਰੰਪ ਦੀਆਂ ਇਮੀਗ੍ਰੇਸ਼ਨ ਪਾਬੰਦੀਆਂ ਨਾਲ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਵਿਸ਼ਵ ਫੁੱਟਬਾਲ ਕੱਪ ਅਗਲੀ ਖ਼ਬਰ 12 ਸਾਲਾਂ 'ਚ ਆਮਦਨ ਕਰ ਦਾ ਬੋਝ ਘੱਟ ਹੋਣਾ ਰਾਮਰਾਜ ਦੀ ਝਲਕ ਹੈ-ਸਰਕਾਰ <br/>
Ad Position 24