ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਦਿੱਗਜ ਨਿਸ਼ਾਨੇਬਾਜ਼ ਤੇ ਕੋਚ ਜਸਪਾਲ ਰਾਣਾ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 13-06-2026

ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ
ਨਵੀਂ ਦਿੱਲੀ, 12 ਜੂਨ (ਜਗਤਾਰ ਸਿੰਘ)-ਦੇਸ਼ ਦੇ ਦਿਗਜ਼ ਨਿਸ਼ਾਨੇਬਾਜ਼ ਅਤੇ ਏਸ਼ਿਆਈ ਖੇਡਾਂ ਦੇ ਸੋਨ ਤਗਮਾ ਜੇਤੂ ਜਸਪਾਲ ਰਾਣਾ (49) ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ ¢ ਦੱਸਣਯੋਗ ਹੈ ਕਿ ਜਸਪਾਲ ਰਾਣਾ ਹੁਣੇ ਜਿਹੇ ਹੀ ਜਰਮਨੀ ਤੋਂ ਭਾਰਤ ਵਾਪਸ ਪਰਤੇ ਸਨ ¢ ਇਸ ਯਾਤਰਾ ਦੌਰਾਨ ਜਸਪਾਲ ਰਾਣਾ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਉਡਾਣ ਦੇ ਦਿੱਲੀ ਪੁੱਜਣ 'ਤੇ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਸਿੱਧੇ ਸਾਕੇਤ ਦੇ ਮੈਕਸ ਹਸਪਤਾਲ ਲਿਜਾਇਆ ਗਿਆ, ਜਿਥੇ ਸ਼ੁੱਕਰਵਾਰ ਸਵੇਰੇ ਉਨ੍ਹਾਂ ਦਾ ਦਿਹਾਂਤ ਹੋ ਗਿਆ ¢ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਕਾਲੀਕੇਸ਼ ਨਾਰਾਇਣ ਸਿੰਘ ਦਿਓ ਨੇ ਦੱਸਿਆ ਕਿ ਦਿਲ 'ਚ ਬਲਾਕੇਜ ਹੋਣ ਕਾਰਨ ਹਸਪਤਾਲ 'ਚ ਉਨ੍ਹਾਂ ਦਾ ਸਟੰਟ ਪਾਉਣ ਦਾ ਆਪਰੇਸ਼ਨ ਹੋਇਆ ਸੀ | ਉੱਤਰਾਖੰਡ ਦੇ ਜੰਮਪਲ ਜਸਪਾਲ ਰਾਣਾ ਨੇ 1990 ਦੇ ਦਹਾਕੇ ਦੌਰਾਨ ਪਿਸਟਲ ਸ਼ੂਟਿੰਗ 'ਚ ਦੇਸ਼ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਦਿਵਾਈ ¢ ਇਕ ਨੌਜਵਾਨ ਸਿਤਾਰੇ ਵਜੋਂ ਰਾਣਾ ਨੇ 1994 'ਚ ਵਿਸ਼ਵ ਸ਼ੂਟਿੰਗ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ | ਇਸ ਤੋਂ ਬਾਅਦ ਉਨ੍ਹਾਂ ਨੇ ਏਸ਼ਿਆਈ ਖੇਡਾਂ ਦੇ 25 ਮੀਟਰ ਸੈਂਟਰ ਫਾਇਰ ਪਿਸਟਲ ਵਰਗ 'ਚ ਵੀ ਸੋਨ ਤਗਮਾ ਜਿੱਤਿਆ | ਉਨ੍ਹਾਂ ਦੇ ਕਰੀਅਰ ਦਾ ਸੁਨਹਿਰੀ ਦੌਰ 2006 ਦੀਆਂ ਦੋਹਾ ਏਸ਼ਿਆਈ ਖੇਡਾਂ ਦੌਰਾਨ ਦੇਖਣ ਨੂੰ ਮਿਲਿਆ, ਜਿਥੇ ਉਨ੍ਹਾਂ ਨੇ ਸੋਨ ਤਗਮਿਆਂ ਦੀ ਹੈਟਿ੍ਕ ਲਗਾਉਣ ਦੇ ਨਾਲ ਹੀ ਇਕ ਚਾਂਦੀ ਦਾ ਤਗਮਾ ਵੀ ਹਾਸਿਲ ਕੀਤਾ, ਜਿਸ 'ਚ ਉਸ ਸਮੇਂ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਨਾ ਵੀ ਸ਼ਾਮਿਲ ਸੀ | ਇਹ ਵੀ ਹੈਰਾਨੀਜਨਕ ਤੱਥ ਹੈ ਕਿ ਰਾਣਾ ਨੇ ਆਪਣੇ ਜੀਵਨ 'ਚ ਸਿਰਫ਼ ਇਕ ਵਾਰ 1996 ਦੀਆਂ ਅਟਲਾਂਟਾ (ਅਮਰੀਕਾ) ਉਲੰਪਿਕ ਖੇਡਾਂ 'ਚ ਹਿੱਸਾ ਲਿਆ | ਜਸਪਾਲ ਰਾਣਾ ਉਲੰਪਿਕ ਤਗਮਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਸਮੇਤ ਦੇਸ਼ ਦੇ ਪ੍ਰਮੁੱਖ ਨਿਸ਼ਾਨੇਬਾਜ਼ਾਂ ਨੂੰ ਪਿਸਟਲ ਸ਼ੂਟਿੰਗ ਦੀ ਕੋਚਿੰਗ ਵੀ ਦੇ ਰਹੇ ਸਨ¢ ਰਾਣਾ ਆਪਣੇ ਪਿੱਛੇ ਪਤਨੀ ਰੀਨਾ ਰਾਣਾ, ਧੀ ਦੇਵਾਂਸ਼ੀ, ਪੁੱਤਰ ਯੁਵਰਾਜ, ਪਿਤਾ ਨਾਰਾਇਣ ਸਿੰਘ ਰਾਣਾ ਅਤੇ ਦੋ ਭੈਣ-ਭਰਾ, ਸੁਸ਼ਮਾ ਸਿੰਘ ਅਤੇ ਸੁਭਾਸ਼ ਰਾਣਾ ਛੱਡ ਗਏ ਹਨ | ਸਰਕਾਰ ਨੇ ਉਨ੍ਹਾਂ ਨੂੰ 1994 'ਚ ਅਰਜੁਨ ਪੁਰਸਕਾਰ ਅਤੇ 1997 'ਚ ਦੇਸ਼ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮਸ੍ਰੀ ਪੁਰਸਕਾਰ, ਜਦੋਂਕਿ 2020 'ਚ ਵੱਕਾਰੀ ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ | ਉਹ ਚਾਰ ਐਡੀਸ਼ਨਾਂ 'ਚ 15 ਤਗਮੇ (9 ਸੋਨ ਤਗਮਿਆਂ ਸਮੇਤ) ਨਾਲ ਭਾਰਤ ਦਾ ਸਭ ਤੋਂ ਸਫਲ ਰਾਸ਼ਟਰਮੰਡਲ ਖੇਡਾਂ ਦਾ ਐਥਲੀਟ ਵੀ ਬਣਿਆ ਹੋਇਆ ਹੈ | ਜਸਪਾਲ ਰਾਣਾ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ 'ਐਕਸ' 'ਤੇ ਲਿਖਿਆ ਕਿ ਜਸਪਾਲ ਰਾਣਾ ਦੇ ਦਿਹਾਂਤ ਦੀ ਖ਼ਬਰ ਬਹੁਤ ਦੁਖਦਾਈ ਹੈ ¢ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘੀ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ ਕਿ ਜਸਪਾਲ ਰਾਣਾ ਦਾ ਦਿਹਾਂਤ ਭਾਰਤੀ ਖੇਡਾਂ ਲਈ ਇਕ ਵੱਡਾ ਘਾਟਾ ਹੈ | ਖੇਡ ਮੰਤਰੀ ਮਨਸੁਖ ਮਾਂਡਵੀਆ, ਉਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ, ਉਲੰਪਿਕ ਕਾਂਸੀ ਤਗਮਾ ਜੇਤੂ ਰਾਈਫਲ ਨਿਸ਼ਾਨੇਬਾਜ਼ ਅਤੇ ਕੋਚ ਗਗਨ ਨਾਰੰਗ, ਲੰਡਨ ਉਲੰਪਿਕ ਚਾਂਦੀ ਤਗਮਾ ਜੇਤੂ ਨਿਸ਼ਾਨੇਬਾਜ਼ ਵਿਜੇ ਕੁਮਾਰ , ਉਲੰਪਿਕ ਕਾਂਸੀ ਤਗਮਾ ਜੇਤੂ ਮਨੂ ਭਾਕਰ ਤੇ ਡਬਲ ਟ੍ਰੈਪ 'ਚ ਸਾਬਕਾ ਵਿਸ਼ਵ ਨੰਬਰ ਇਕ ਰੰਜਨ ਸੋਢੀ ਵਲੋਂ ਵੀ ਰਾਣਾ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸਾਊਥਾਲ 'ਚ ਪੰਜਾਬੀ ਨੌਜਵਾਨ ਦਾ ਕਤਲ ਅਗਲੀ ਖ਼ਬਰ ਨਵੰਬਰ 'ਚ ਹੋਣਗੀਆਂ ਵਿਧਾਨ ਸਭਾ ਚੋਣਾਂ-ਕੇਜਰੀਵਾਲ
Ad Position 24
No active advertisement