ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਰਾਜਪਾਲ ਨੂੰ ਪੰਥਕ, ਆਰਥਿਕ ਤੇ ਖੇਤੀ ਮੁੱਦਿਆਂ ਸੰਬੰਧੀ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 15-06-2026
ਚੰਡੀਗੜ੍ਹ, 14 ਜੂਨ (ਪੋ੍ਰ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਵਫ਼ਦ ਵਲੋਂ ਅੱਜ ਪੰਥ, ਪੰਜਾਬ ਦੇ ਸੰਵਿਧਾਨਕ ਅਤੇ ਸੰਘੀ ਅਧਿਕਾਰਾਂ, ਕਿਸਾਨਾਂ, ਮਜ਼ਦੂਰਾਂ ਅਤੇ ਸੂਬੇ ਦੀ ਆਰਥਿਕਤਾ ਨਾਲ ਜੁੜੇ ਗੰਭੀਰ ਮੁੱਦਿਆਂ ਸੰਬੰਧੀ ਰਾਜ ਭਵਨ ਚੰਡੀਗੜ੍ਹ ਵਿਖੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ ਗਿਆ | ਉਪਰੰਤ ਰਾਜ ਭਵਨ ਬਾਹਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੰਗ ਪੱਤਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ (ਸੋਧ 2026) ਵਿਚ ਸਿੱਖ ਸੰਸਥਾਵਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਵਿਆਪਕ ਸੋਧਾਂ, 1984 ਦੇ ਸਿੱਖ ਕਤਲੇਆਮ ਲਈ ਕੇਂਦਰ ਸਰਕਾਰ ਨੂੰ ਸੰਸਦ ਵਿਚ ਮੁਆਫ਼ੀ ਮੰਗਣ, ਇੰਦਰਾ ਗਾਂਧੀ ਨੂੰ ਮੁੱਖ ਦੋਸ਼ੀ ਕਰਾਰ ਦੇਣ ਅਤੇ ਦਿੱਲੀ ਹਵਾਈ ਅੱਡੇ ਦਾ ਨਾਂਅ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਨਾਂਅ 'ਤੇ ਰੱਖਣ 2015 ਦੇ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ (ਡੇਰਾ ਮੁਖੀ ਸਿਰਸਾ ਅਤੇ ਉਸ ਦੇ ਸਾਥੀਆਂ) ਨੂੰ ਫਾਸਟ-ਟਰੈਕ ਕੋਰਟ ਰਾਹੀਂ ਕਠੋਰ ਸਜ਼ਾ ਦੇਣ, ਸ਼੍ਰੋਮਣੀ ਕਮੇਟੀ ਚੋਣਾਂ ਤੁਰੰਤ ਕਰਵਾਉਣ ਅਤੇ ਸਾਰੇ ਯੋਗ 'ਬੰਦੀ ਸਿੰਘਾਂ' (ਸਿੱਖ ਕੈਦੀਆਂ) ਦੀ ਰਿਹਾਈ ਦੀ ਮੰਗ, ਖੇਤੀ ਅਤੇ ਆਰਥਿਕ ਮੋਰਚੇ 'ਤੇ ਯਾਦ ਪੱਤਰ ਵਿਚ ਕਿਸਾਨਾਂ ਦਾ ਪੂਰਾ ਕਰਜ਼ਾ ਮੁਕਤੀ ਪੈਕੇਜ, ਐਮ.ਐਸ.ਪੀ. ਦੀ ਕਾਨੂੰਨੀ ਗਾਰੰਟੀ, ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਪ੍ਰਬੰਧ ਅਤੇ ਵਪਾਰ ਲਈ ਵਾਹਘਾ ਸਰਹੱਦ ਖੋਲ੍ਹਣ, ਮਜ਼ਦੂਰਾਂ ਦੇ ਅਧਿਕਾਰਾਂ ਦੀ ਰੱਖਿਆ, ਜ਼ਮੀਨ-ਰਹਿਤ ਕਾਮਿਆਂ ਦਾ ਕਰਜ਼ਾ ਮੁਆਫੀ ਅਤੇ ਮਗਨਰੇਗਾ ਵਿਚ ਪੰਜਾਬ ਨੂੰ 'ਬੀ' ਕੈਟਾਗਰੀ ਵਿਚੋਂ ਕੱਢ ਕੇ 'ਏ' ਕੈਟਾਗਰੀ 'ਚ ਕਰਨ, 90:10 ਦੀ ਕੇਂਦਰ-ਰਾਜ ਫੰਡਿੰਗ ਦੀ ਵੀ ਮੰਗ ਕੀਤੀ | ਇਸ ਤੋਂ ਇਲਾਵਾ 1966 'ਚ ਛੱਡੇ ਗਏ ਪੰਜਾਬੀ-ਬੋਲਦੇ ਇਲਾਕਿਆਂ ਨੂੰ ਸ਼ਾਮਿਲ ਕਰਕੇ ਪੰਜਾਬੀ ਸੂਬਾ ਮੁਕੰਮਲ ਕਰਨ, ਪੰਜਾਬ ਦੇ ਦਰਿਆਈ ਪਾਣੀਆਂ ਅਤੇ ਹਾਈਡਰੋ ਪ੍ਰਾਜੈਕਟਾਂ 'ਤੇ ਪੰਜਾਬ ਦੇ ਅਧਿਕਾਰਾਂ ਦੀ ਰੱਖਿਆ ਤੇ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਤੁਰੰਤ ਮੁੜ ਖੋਲ੍ਹ ਕੇ ਨਿਰਵਿਘਨ ਚਲਾਉਣ, ਪੰਜਾਬ ਲਈ ਹੋਰ ਸਰਹੱਦੀ ਰਾਜਾਂ ਵਰਗਾ ਵਿਸ਼ੇਸ਼ ਆਰਥਿਕ ਅਤੇ ਉਦਯੋਗਿਕ ਪੈਕੇਜ, ਮਹਿੰਗਾਈ ਤੋਂ ਰਾਹਤ ਲਈ ਪੈਟਰੋਲ-ਡੀਜ਼ਲ 'ਤੇ ਵੈਟ ਅਤੇ ਐਕਸਾਈਜ਼ ਡਿਊਟੀ 50 ਫੀਸਦੀ ਘਟਾਉਣ, ਖਾਦਾਂ (ਡੀ.ਏ.ਪੀ. ਤੇ ਯੂਰੀਆ) ਦੀ ਸਮੇਂ ਸਿਰ ਉਪਲਬਧੀ ਯਕੀਨੀ ਬਣਾਉਣ ਅਤੇ ਪੰਜਾਬ ਨੂੰ ਰਾਸ਼ਟਰੀ ਯੋਗਦਾਨ ਦੇ ਮੱਦੇਨਜ਼ਰ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਦੇਣ ਦੀ ਮੰਗ ਵੀ ਸ਼ਾਮਿਲ ਹੈ | ਇਸ ਮੌਕੇ ਗੋਬਿੰਦ ਸਿੰਘ ਲੌਂਗੋਵਾਲ, ਸੁੱਚਾ ਸਿੰਘ ਛੋਟੇਪੁਰ, ਸਰਵਣ ਸਿੰਘ ਫਿਲੌਰ, ਬੀਬੀ ਪਰਮਜੀਤ ਕੌਰ ਗੁਲਸ਼ਨ, ਗਗਨਜੀਤ ਸਿੰਘ ਬਰਨਾਲਾ, ਅਜੈਪਾਲ ਸਿੰਘ ਮੀਰਾਂਕੋਟ, ਰਣਜੀਤ ਸਿੰਘ ਛੱਜਲਵੱਢੀ, ਗੁਰਜੀਤ ਸਿੰਘ ਤਲਵੰਡੀ, ਜਗਜੀਤ ਸਿੰਘ ਕੋਹਲੀ ਤੇ ਰਵਿੰਦਰ ਸਿੰਘ ਸ਼ਾਹਪੁਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਓਮਾਨ ਤੱਟ 'ਤੇ ਭਾਰਤੀ ਝੰਡੇ ਵਾਲਾ ਜਹਾਜ਼ ਡੁੱਬਾ, ਚਾਲਕ ਦਲ ਦੇ ਸਾਰੇ 14 ਮੈਂਬਰ ਬਚਾਏ ਅਗਲੀ ਖ਼ਬਰ ਪੰਜਾਬ 'ਚ ਵਿਕਾਸ ਜਾਰੀ ਰੱਖਣ ਲਈ ਮੁੜ 'ਆਪ' ਦੀ ਸਰਕਾਰ ਬਣਾਉਣੀ ਲਾਜ਼ਮੀ-ਕੇਜਰੀਵਾਲ
Ad Position 24
No active advertisement