ਨਵੀਂ ਦਿੱਲੀ, 21 ਜੂਨ (ਏਜੰਸੀ)-ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ.) ਨੇ ਉਨ੍ਹਾਂ ਵਿਦਿਆਰਥੀਆਂ ਲਈ ਮੁੜ-ਮੁਲਾਂਕਣ ਪ੍ਰੀਖਿਆ ਦੇ ਨਤੀਜੇ ਜਾਰੀ ਕੀਤੇ ਹਨ, ਜਿਨ੍ਹਾਂ ਆਪਣੀ ਜਮਾਤ 12ਵੀਂ ਬੋਰਡ ਪ੍ਰੀਖਿਆ ਦੀ ਉਤਰ ਪੱਤਰੀ ਦੇ ਨਿਰੀਖਣ ਤੇ ਮੁੜ ਮੁਲਾਂਕਣ ਲਈ ਅਰਜ਼ੀਆਂ ਦਿੱਤੀਆਂ ਸਨ। ਬੋਰਡ ਨੇ ਕਿਹਾ ਕਿ ਨਤੀਜੇ ਪੜਾਅਵਾਰ ਤਰੀਕੇ ਨਾਲ ਜਾਰੀ ਕੀਤੇ ਜਾ ਰਹੇ ਹਨ ਤੇ ਅੱਜ ਕੁਲ ਅਰਜ਼ੀਆਂ ‘ਚੋਂ 87 ਫੀਸਦੀ ਤੋਂ ਵੱਧ ਦੇ ਨਤੀਜੇ ਐਲਾਨ ਦਿੱਤੇ ਹਨ ਤੇ ਬਾਕੀ ਨਤੀਜੇ ਵੀ ਪੜਾਅਵਾਰ ਉਪਲੱਬਧ ਹੋਣਗੇ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈਬਸਾਈਟ ‘ਤੇ ਆਪਣੇ ਨਤੀਜੇ ਵੇਖ ਸਕਦੇ ਹਨ।
ਸੀ.ਬੀ.ਐਸ.ਈ. ਨੇ 12ਵੀਂ ਜਮਾਤ ਦੀ ਮੁੜ ਮੁਲਾਂਕਣ ਪ੍ਰੀਖਿਆ ਦਾ ਨਤੀਜਾ ਐਲਾਨਿਆ
ਅਜੀਤ ਡੈਸਕ
22-06-2026