12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਕਤਰ ਦੇ ਗੈਸ ਪਲਾਂਟ ’ਚ ਧਮਾਕਾ 12 ਭਾਰਤੀਆਂ ਸਮੇਤ 13 ਮੌਤਾਂ

Ad Position 21
No active advertisement
ਅਜੀਤ ਡੈਸਕ 23-06-2026
ਦੁਬਈ, 22 ਜੂਨ (ਏਜੰਸੀ)-ਕਤਰ ਦੇ ਰਾਸ ਲਾਫ਼ਾਨ ਉਦਯੋਗਿਕ ਸ਼ਹਿਰ ’ਚ ਸਭ ਤੋਂ ਵੱਡੇ ਗੈਸ ਪਲਾਂਟ ’ਚ ਹੋਏ ਧਮਾਕੇ ਦੌਰਾਨ 13 ਲੋਕ ਮਾਰੇ ਗਏ, ਜਦੋਂ ਕਿ ਮ੍ਰਿਤਕਾਂ ’ਚ 12 ਭਾਰਤੀ ਸ਼ਾਮਿਲ ਹਨ। ਦੋਹਾ ’ਚ ਭਾਰਤੀ ਦੂਤਘਰ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਕਤਰ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਕੱਲ੍ਹ ਰਾਤ ਰਾਸ ਲਾਫ਼ਾਨ ’ਚ ਹੋਈ ਘਟਨਾ ’ਚ 12 ਭਾਰਤੀਆਂ ਦੀ ਮੌਤ ਹੋ ਗਈ। ਦੂਤਘਰ ਨੇ ਕਿਹਾ ਕਿ ਸਾਰੇ ਜ਼ਖਮੀਆਂ ਦੀ ਹਾਲਤ ਸਥਿਰ ਹੈ ਤੇ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। ਦੂਤਘਰ ਕਤਰ ਦੇ ਅਧਿਕਾਰੀਆਂ ਨਾਲ ਮਿਲ ਕੇ ਪੀੜਤ ਭਾਰਤੀ ਨਾਗਰਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਪਹੁੰਚਾਉਣ ਲਈ ਕੰਮ ਕਰ ਰਿਹਾ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਭਾਰਤ ਭੇਜਣ ਦੀ ਪ੍ਰਕਿਰਿਆ ਵੀ ਜਾਰੀ ਹੈ। ਇਸ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਦੌਰਾਨ ਕਤਰ ਦੇ ਊਰਜਾ ਮੰਤਰੀ ਸਾਦ ਬਿਨ ਸ਼੍ਰੀਦਾ ਅਲ-ਕਾਬੀ ਨੇ 13 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ। ਕਤਰ ਐਨਰਜੀ ਦੇ ਸੀ.ਈ.ਓ. ਅਲ ਕਾਬੀ ਨੇ ਦੱਸਿਆ ਕਿ ਐਤਵਾਰ ਸ਼ਾਮ ਰਾਸ ਲਾਫ਼ਾਨ ’ਚ ਬਰਜਾਨ ਲੋਕਲ ਗੈਸ ਸਪਲਾਈ ਇਕਾਈ ’ਚ ਧਮਾਕੇ ਦੇ ਬਾਅਦ ਲੱਗੀ ਅੱਗ ’ਚ 66 ਲੋਕ ਜ਼ਖਮੀ ਹੋ ਗਏ। ਅਲ-ਕਾਬੀ ਨੇ ਪੁਸ਼ਟੀ ਕੀਤੀ ਕਿ ਇਸ ਘਟਨਾ ’ਚ ਭਾਰਤ ਤੇ ਪਾਕਿਸਤਾਨੀ ਮੂਲ ਦੇ 13 ਲੋਕਾਂ ਦੀ ਮੌਤ ਹੋਈ ਹੈ। ਦੋਹਾ ’ਚ ਭਾਰਤੀ ਦੂਤਘਰ ਨੇ ਕਿਹਾ ਕਿ ਉਹ ਕਤਰ ਦੇ ਅਧਿਕਾਰੀਆਂ ਦੇ ਸੰਪਰਕ ’ਚ ਹਨ ਤੇ ਜਿਨ੍ਹਾਂ ਲੋਕਾਂ ਦੀ ਜਾਨ ਗਈ ਹੈ ਜਾਂ ਜ਼ਖਮੀ ਹੋਏ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ। ਦੂਤਘਰ ਨੇ +974-55647502 ਜਾਂ +975-55384683 ਹੈਲਪਲਾਈਨ ਨੰਬਰ ਤੇ ਈਮੇਲ ਜਾਰੀ ਕੀਤੇ ਹਨ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਜ਼ਖਮੀ ਲੋਕ ਭਾਰਤ, ਕਤਰ, ਤੰਜਾਨੀਆ, ਪਾਕਿਸਤਾਨ, ਗਿਨੀ, ਨਿਪਾਲ, ਬੰਗਲਾਦੇਸ਼, ਕੀਨੀਆ ਤੇ ਨਾਈਜੀਰੀਆ ਸਮੇਤ ਕਈ ਦੇਸ਼ਾਂ ਦੇ ਹਨ।
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਨਾਲ ਵਪਾਰ ਸਮਝੌਤੇ ਨੂੰ ਲੱਗੇਗਾ ਥੋੜ੍ਹਾ ਸਮਾਂ-ਪਿਊੂਸ਼ ਗੋਇਲ ਅਗਲੀ ਖ਼ਬਰ ਉੱਤਰਾਖੰਡ ’ਚ ਨਿਹੰਗ ਸਿੰਘਾਂ ਤੇ ਪ੍ਰਸ਼ਾਸਨ ਵਿਚਾਲੇ ਟਕਰਾਅ ਜਾਰੀ-ਫ਼ੌਜ ਤਾਇਨਾਤ
Ad Position 24