12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਅਮਰੀਕਾ ਨਾਲ ਵਪਾਰ ਸਮਝੌਤੇ ਨੂੰ ਲੱਗੇਗਾ ਥੋੜ੍ਹਾ ਸਮਾਂ-ਪਿਊੂਸ਼ ਗੋਇਲ

Ad Position 21
No active advertisement
ਅਜੀਤ ਡੈਸਕ 23-06-2026
ਨਵੀਂ ਦਿੱਲੀ, 22 ਜੂਨ (ਯੂ.ਐੱਨ.ਆਈ.) ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊੂਸ਼ ਗੋਇਲ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਤੋਂ ਆਉਣ ਵਾਲੀਆਂ ਵਸਤਾਂ ’ਤੇ 50 ਫੀਸਦੀ ਟੈਰਿਫ (ਦਰਾਮਦ ਡਿਊਟੀ) ਲਗਾਏ ਜਾਣ ਕਾਰਨ ਅਮਰੀਕਾ ਨਾਲ ਵਪਾਰ ਸਮਝੌਤੇ ‘ਤੇ ਦਸਤਖਤ ਕਰਨ ਵਿੱਚ ਥੋੜ੍ਹਾ ਸਮਾਂ ਲੱਗ ਰਿਹਾ ਹੈ।ਇੱਕ ਮੀਡੀਆ ਸਮਾਗਮ ਵਿੱਚ ਬੋਲਦਿਆਂ, ਗੋਇਲ ਨੇ ਕਿਹਾ, “ਭਾਰਤ ਦਾ ਟੀਚਾ ਅਮਰੀਕਾ ਨਾਲ ਵਪਾਰ ਸਮਝੌਤੇ ਰਾਹੀਂ ਤਰਜੀਹੀ ਪਹੁੰਚ ਪ੍ਰਾਪਤ ਕਰਨਾ ਹੈ।” ਅਮਰੀਕੀ ਵਪਾਰ ਪ੍ਰਤੀਨਿਧੀ ਜੇਮਸਨ ਗ੍ਰੀਰ ਅਤੇ ਪਿਊਸ਼ ਗੋਇਲ ਦੁਵੱਲੇ ਵਪਾਰ ਸਮਝੌਤੇ ਦੇ ਪਹਿਲੇ ਪੜਾਅ ’ਤੇ ਦੋ ਦਿਨਾਂ ਗੱਲਬਾਤ ਕਰਨ ਵਾਲੇ ਹਨ। ਅਮਰੀਕੀ ਵਫ਼ਦ ਨੇ ਅੰਤਰਿਮ ਵਪਾਰ ਸਮਝੌਤੇ ਦੇ ਵੇਰਵਿਆਂ ਨੂੰ ਅੰਤਿਮ ਰੂਪ ਦੇਣ ਅਤੇ ਇੱਕ ਵਿਆਪਕ ਦੁਵੱਲੇ ਵਪਾਰ ਸਮਝੌਤੇ (ਬੀ ਟੀ ਏ) ਦੇ ਤਹਿਤ ਗੱਲਬਾਤ ਨੂੰ ਅੱਗੇ ਵਧਾਉਣ ਲਈ 1 ਤੋਂ 4 ਜੂਨ ਤੱਕ ਭਾਰਤ ਦਾ ਦੌਰਾ ਕੀਤਾ। ਇਸ ਦੌਰੇ ਦਾ ਉਦੇਸ਼ ਅੰਤਰਿਮ ਸਮਝੌਤੇ ਦੇ ਵੇਰਵਿਆਂ ਨੂੰ ਅੰਤਿਮ ਰੂਪ ਦੇਣਾ ਅਤੇ ਕਈ ਖੇਤਰਾਂ ਵਿੱਚ ਇੱਕ ਵਿਆਪਕ ਬੀ.ਟੀ.ਏ.ਦੇ ਤਹਿਤ ਗੱਲਬਾਤ ਨੂੰ ਅੱਗੇ ਵਧਾਉਣਾ ਸੀ, ਜਿਵੇਂ ਕਿ ਮਾਰਕੀਟ ਪਹੁੰਚ, ਗੈਰ-ਟੈਰਿਫ ਉਪਾਅ, ਕਸਟਮ ਅਤੇ ਵਪਾਰ ਸਹੂਲਤ, ਨਿਵੇਸ਼ ਪ੍ਰੋਤਸਾਹਨ ਅਤੇ ਆਰਥਿਕ ਸੁਰੱਖਿਆ ਸਹਿਯੋਗ।
Ad Position 22
No active advertisement
ਪਿਛਲੀ ਖ਼ਬਰ ਅਮਰੀਕਾ-ਈਰਾਨ ਵਿਚਾਲੇ ਪਹਿਲੀ ਉੱਚ-ਪੱਧਰੀ ਗੱਲਬਾਤ ਸਮਾਪਤ ਅਗਲੀ ਖ਼ਬਰ ਕਤਰ ਦੇ ਗੈਸ ਪਲਾਂਟ ’ਚ ਧਮਾਕਾ 12 ਭਾਰਤੀਆਂ ਸਮੇਤ 13 ਮੌਤਾਂ
Ad Position 24